ਸੰਗਰੂਰ ਜ਼ਿਲ੍ਹੇ ਦੇ ਪਿੰਡ ਹੇੜੀਕੇ ਦਾ ਰਹਿਣ ਵਾਲਾ ਉੱਦਮੀ ਜੋੜਾ ਪੋਲਟਰੀ ਫਾਰਮਿੰਗ ਦਾ ਕਿੱਤਾ ਕਰਦਾ ਹੈ। ਹਰਦੀਪ ਸਿੰਘ ਅਤੇ ਸਰਬਜੀਤ ਕੌਰ ਨੇ ਆਪਣੇ ਘਰ ਤੋਂ ਇਸ ਕਿੱਤੇ ਦੀ ਸ਼ੁਰੂਆਤ ਕੀਤੀ ਅਤੇ ਅੱਜ ਉਹ ਇਸ ਕਿੱਤੇ ਵਿੱਚੋਂ ਚੰਗੀ ਕਮਾਈ ਵੀ ਕਰ ਰਹੇ ਹਨ। ਉਹ ਦੱਸਦੇ ਹਨ ਕਿ ਇਸ ਕਿੱਤੇ ਤੋਂ ਪਹਿਲਾ ਉਨ੍ਹਾਂ ਦੇ ਆਰਥਿਕ ਹਾਲਾਤ ਵੀ ਠੀਕ ਨਹੀਂ ਸਨ ਪਰ ਇਸ ਕਿੱਤੇ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਹੀ ਬਦਲ ਗਈ।

ਸਰਬਜੀਤ ਕੌਰ ਦੱਸਦੇ ਹਨ ਕਿ ਉਹ ਟੀਚਰ ਸਨ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਉਨ੍ਹਾਂ ਨੂੰ ਬਹੁਤ ਨਿਗੂਣੀ ਤਨਖਾਹ ਉਪਰ ਕੰਮ ਕਰਨਾ ਪੈਂਦਾ ਸੀ ਜਿਸ ਤੋਂ ਉਨ੍ਹਾਂ ਨੂੰ ਆਪਣਾ ਖੁਦ ਦਾ ਕਿੱਤਾ ਸ਼ੁਰੂ ਕਰਨ ਦਾ ਖਿਆਲ ਆਇਆ। ਉਹ ਦੱਸਦੇ ਹਨ ਕਿ ਉਨ੍ਹਾਂ ਨੇ ਬਹੁਤ ਥੌੜੇ ਪੈਸੇ ਨਾਲ ਘਰ ਤੋਂ ਹੀ ਪੋਲਟਰੀ ਫਾਰਮਿੰਗ ਦੀ ਸ਼ੁਰੂ ਕੀਤੀ ਸੀ ਅਤੇ ਹੁਣ ਉਹ ਮੁਰਗੀਆਂ ਦੇ ਬੱਚੇ ਪੂਰੇ ਪੰਜਾਬ ਵਿੱਚ ਸਪਲਾਈ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇੱਕ ਦਿਨ ਤੋਂ ਲੈ ਕੇ ਉਹ ਇੱਕ ਮਹੀਨੇ ਤੱਕ ਦੇ ਚਿਕਸ ਵੇਚਦੇ ਹਨ ਅਤੇ ਵੱਡੀਆਂ ਮੁਰਗੀਆਂ ਵੀ ਸੇਲ ਕਰਦੇ ਹਨ।

ਉਹ ਦੱਸਦੇ ਹਨ ਕਿ ਬਹੁਤ ਲੋਕ ਇਸ ਕਿੱਤੇ ਨੂੰ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਕੋਲ ਇਸ ਸਬੰਧੀ ਪੂਰੀ ਜਾਣਕਾਰੀ ਨਹੀਂ ਹੁੰਦੀ ਅਤੇ ਉਹ ਜਦੋਂ ਵੀ ਕਿਸੇ ਵਿਅਕਤੀ ਨੂੰ ਚਿਕਸ ਵੇਚਦੇ ਹਨ ਤਾਂ ਇਨ੍ਹਾਂ ਨੂੰ ਪਾਲਣ ਸਬੰਧੀ ਵੀ ਉਹ ਪੂਰਾ ਮਾਰਗਦਰਸ਼ਨ ਕਰਦੇ ਹਨ ਤਾਂ ਜੋ ਇਸ ਕਿੱਤੇ ਨੂੰ ਵੱਧ ਤੋਂ ਵੱਧ ਲੋਕ ਕਰਨ ਅਤੇ ਚੰਗੀ ਕਮਾਈ ਕਰ ਸਕਣ।

ਉਹ ਦੱਸਦੇ ਹਨ ਕਿ ਜੇਕਰ ਕਿਸੇ ਵਿਅਕਤੀ ਨੇ ਪੋਲਟਰੀ ਫਾਰਮਿੰਗ ਸ਼ੁਰੂ ਕਰਨੀ ਹੈ ਤਾਂ ਉਹ ਛੋਟੇ ਪੱਧਰ ਤੋਂ ਇਸ ਕਿੱਤੇ ਦੀ ਸ਼ੁਰੂਆਤ ਕਰ ਸਕਦਾ ਹੈ ਅਤੇ ਔਰਤਾਂ ਨੂੰ ਇਸ ਕਿੱਤੇ ਵੱਲ ਆਉਣਾ ਚਾਹੀਦਾ ਹੈ ਤਾਂ ਜੋ ਘਰ ਬੈਠ ਕੇ ਇਸ ਕਿੱਤੇ ਚੋਂ ਚੰਗੀ ਕਮਾਈ ਕਰਕੇ ਆਪਣੀ ਆਰਥਿਕਤਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ। ਉਨ੍ਹਾਂ ਦੇ ਕਿੱਤੇ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਦੇਸੀ ਮੁਰਗ਼ੀਆਂ ਦੇ ਕੰਮ ਨੇ ਸਾਡੀ ਜ਼ਿੰਦਗੀ ਬਦਲ ਦਿੱਤੀ
More from MotivationalMore posts in Motivational »






Be First to Comment