ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਲਾਲਬਾਈ ਦਾ ਰਹਿਣ ਵਾਲਾ ਹਰਪ੍ਰੀਤ ਸਿੰਘ ਪਹਿਲਾਂ ਅਧਿਆਪਕ ਸੀ। ਕੁਝ ਸਾਲ ਪਹਿਲਾਂ, ਹਰਪ੍ਰੀਤ ਨੇ ਆਪਣੀ ਸਰਕਾਰੀ ਨੌਕਰੀ ਛੱਡ ਕੇ ਆਪਣੀ ਜੱਦੀ ਜ਼ਮੀਨ ਵਿੱਚ ਸੂਰਾਂ ਦਾ ਫਾਰਮ ਸ਼ੁਰੂ ਕੀਤਾ। ਅੱਜ ਉਸ ਕੋਲ 350 ਸੂਰ ਆਪਣੇ ਫਾਰਮ ਵਿੱਚ ਰੱਖੇ ਹੋਏ ਹਨ। ਹਰਪ੍ਰੀਤ ਦੱਸਦਾ ਹੈ ਕਿ ਇਹ ਕਿੱਤਾ ਸ਼ੁਰੂ ਕਰਨ ਤੋਂ ਪਹਿਲਾ ਉਸਨੇ ਹੋਰ ਸਹਾਇਕ ਧੰਦੇ ਕਰਨ ਬਾਰੇ ਵੀ ਸੋਚਿਆ ਸੀ ਪਰ ਕਈ ਸੂਰ ਫਾਰਮ ਨੂੰ ਦੇਖਣ ਤੋਂ ਬਾਅਦ ਉਸਨੂੰ ਇਹ ਕਿੱਤਾ ਬਾਕੀਆਂ ਨਾਲੋਂ ਵਧੀਆ ਲੱਗਾ ਜਿਸ ਲਈ ਉਸਨੇ ਖੁਦ ਦਾ ਸੂਰ ਫਾਰਮ ਖੋਲ ਲਿਆ।
ਉਹ ਦੱਸਦੇ ਹਨ ਕਿ ਸੂਰ ਨੂੰ ਲੋਕ ਅਕਸਰ ਹੀ ਗੰਦਗੀ ਵਿੱਚ ਰਹਿਣ ਵਾਲਾ ਜਾਨਵਰ ਸਮਝ ਲੈਂਦੇ ਹਨ ਜਦਕਿ ਹਕੀਕਤ ਇਸਦੇ ਉਲਟ ਹੈ। ਸੂਰ ਇੱਕ ਸਫਾਈ ਪਸੰਦ ਜਾਨਵਰ ਹੈ ਅਤੇ ਇਸਨੂੰ ਸਾਰਾ ਦਿਨ ਖੁਰਾਕ ਪਾਉਣ ਦੀ ਲੋੜ ਨਹੀਂ ਪੈਂਦੀ ਸਗੋਂ ਸਵੇਰੇ ਸ਼ਾਮ 8 ਤੋਂ 10 ਹਜ਼ਾਰ ਦੀ ਖੁਰਾਕ ਦੇ ਨਾਲ ਇੱਕ ਸ਼ੂਰ ਤਿਆਰ ਹੋ ਜਾਂਦਾ ਹੈ ਅਤੇ 20 ਤੋਂ 21 ਹਜ਼ਾਰ ਰੁਪਏ ਦਾ ਇੱਕ ਸੂਰ ਮਾਰਕਿਟ ਵਿੱਚ ਵਿਕ ਜਾਂਦਾ ਹੈ ਜਿਸ ਹਿਸਾਬ ਨਾਲ ਤਕਰੀਬ 40% ਮਾਰਜਨ ਵਿਅਕਤੀ ਅਰਾਮ ਨਾਲ ਕਮਾ ਸਕਦਾ ਹੈ।
ਹਰਪ੍ਰੀਤ ਨੇ ਦੱਸਿਆ ਕਿ ਕਈ ਵਿਅਕਤੀਆਂ ਨੇ ਉਸ ਤੋਂ ਸੂਰ ਕੇ ਫਾਰਮ ਚਲਾਏ ਹਨ ਅਤੇ ਅੱਜ ਕਈ ਫਾਰਮ ਉਸਦੇ ਫਾਰਮ ਤੋਂ ਵੀ ਵੱਡੇ ਹੋ ਚੁੱਕੇ ਹਨ। ਉਹ ਦੱਸਦਾ ਹੈ ਇਸ ਕਿੱਤੇ ਨੂੰ ਸ਼ੁਰੂ ਕਰਨ ਲਈ ਵਿਅਕਤੀ ਵਧੀਆ ਨਸਲ ਦੇ ਸੂਰ ਖਰੀਦ ਸ਼ੁਰੂ ਕਰ ਸਕਦਾ ਹੈ ਅਤੇ ਖੁਦ ਇਸ ਕੰਮ ਨੂੰ ਕਰਕੇ ਹੀ ਇਸ ਕੰਮ ਦੇ ਤਜ਼ਰਬੇ ਹਾਸਲ ਕਰ ਸਕਦਾ ਹੈ।
ਹਰਪ੍ਰੀਤ ਨੇ ਦੱਸਿਆ ਕਿ ਸੂਰ ਦੀ ਲੋਕਲ ਮਾਰਕਿਟ ਵਿੱਚ ਹੀ ਡਿਮਾਂਡ ਪੂਰੀ ਨਹੀਂ ਹੋ ਰਹੀ ਜੇਕਰ ਕਿਸੇ ਕੋਲ ਜਿਆਦਾ ਵੱਡਾ ਫਾਰਮ ਹੋਵੇ ਤਾਂ ਅਸਮ, ਨਾਗਾਲੈਂਡ ਅਤੇ ਦੀਮਾਪੁਰ ਵਿੱਚ ਇਸ ਦੀ ਬਹੁਤ ਵੱਡੀ ਮਾਰਕਿਟ ਹੈ। ਹਰਪ੍ਰੀਤ ਨੇ ਦੱਸਿਆ ਕਿ ਸੂਰ ਫਾਰਮ ਦੇ ਉਹ ਆਪਣੇ ਕੀਤੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ ਅਤੇ ਇਸ ਕਿੱਤੇ ਵੱਲੋਂ ਵਧੀਆ ਕਮਾਈ ਵੀ ਕਰ ਰਿਹਾ ਹੈ। ਹਰਪ੍ਰੀਤ ਦੇ ਸੂਰ ਪਾਲਣ ਦੇ ਤਜ਼ਰਬੇ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਲੀ ਵੀਡੀਓ ਵੇਖ ਸਕਦੇ ਹੋ।

ਅੱਧੋ-ਅੱਧ ਦੀ ਕਮਾਈ ਹੈ ਸੂਰ ਪਾਲਣ ਚ
More from AgricultureMore posts in Agriculture »
Be First to Comment