ਅੰਮ੍ਰਿਤ ਸਿੰਘ, ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਵਾਹਿਗੁਰੂ ਪੁਰਾ ਦਾ ਵਸਨੀਕ ਹੈ। ਅੰਮ੍ਰਿਤ ਪਿਛਲੇ ਕਈ ਸਾਲਾਂ ਤੋਂ ਰਵਾਇਤੀ (ਜੈਵਿਕ) ਤਰੀਕੇ ਨਾਲ ਖੇਤੀ ਕਰ ਰਿਹਾ ਹੈ। ਅੰਮ੍ਰਿਤ ਸਿੰਘ ਆਪਣੇ ਖੇਤ ਵਿੱਚ ਰੁੱਤ ਮੁਤਾਬਿਕ ਫ਼ਸਲਾਂ ਬੀਜਦਾ ਹੈ ਜਿਸ ਵਿੱਚ ਉਹ ਕਣਕ ਝੋਨੇ ਤੋਂ ਇਲਾਵਾ, ਹਰੀਆਂ ਸਬਜ਼ੀਆਂ, ਪਿਆਜ਼ ਅਤੇ ਗੰਨੇ ਦੀ ਫ਼ਸਲ ਸਮੇਤ 40 ਦੇ ਕਰੀਬ ਫ਼ਸਲਾਂ ਪੈਦਾ ਕਰਦਾ ਹੈ। ਆਪਣੇ ਖੇਤੀ ਤਜਰਬਿਆਂ ਵਿੱਚੋਂ ਅੰਮ੍ਰਿਤ ਸਿੰਘ ਦਾ ਦਾਅਵਾ ਹੈ ਕਿ ਸੰਕਟ ਵਿੱਚ ਆਈ ਪੰਜਾਬ ਦੀ ਖੇਤੀ ਨੂੰ ਦੇਸੀ ਬੀਜਾਂ ਦੀ ਵਰਤੋਂ ਨਾਲ ਹੀ ਬਚਾਇਆ ਜਾ ਸਕਦਾ ਹੈ।
ਅੰਮ੍ਰਿਤ ਦਾ ਮੰਨਣਾ ਹੈ ਕਿ ਬੀਜ ਕੰਪਨੀਆਂ ਨੇ ਵੱਧ ਝਾੜ ਦਾ ਲਾਲਚ ਦੇ ਕੇ ਹਾਈਬ੍ਰਿਡ ਅਤੇ ਜੀ ਐੱਮ ਬੀਜਾਂ ਰਾਹੀਂ ਖੇਤੀ ਨੂੰ ਘਾਟੇ ਦਾ ਸੌਦਾ ਬਣਾ ਦਿੱਤਾ ਹੈ। ਅੰਮ੍ਰਿਤ ਖੇਤੀ ਲਈ ਬੀਜ ਆਪਣੇ ਖੇਤ ਵਿੱਚ ਹੀ ਤਿਆਰ ਕਰਦਾ ਹੈ।ਅੰਮ੍ਰਿਤ ਸਿੰਘ ਦੇ ਤਜਰਬੇ ਕਿਸਾਨਾਂ ਲਈ ਲਾਭਦਾਇਕ ਹੋ ਸਕਦੇ ਹਨ।
ਅੰਮ੍ਰਿਤ ਦੀ ਖੇਤੀ ਵਿਧੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਹੇਠਲੀ ਵੀਡੀਓ ਵਿੱਚ ਸਾਂਝੀ ਕੀਤੀ ਗਈ ਹੈ:-
ਕਾਰਪੋਰੇਟ ਤੋਂ ਖੇਤੀ ਨੂੰ ਸਿਰਫ਼ ਦੇਸੀ ਬੀਜ ਹੀ ਬਚਾ ਸਕਦੇ ਹਨ-ਅੰਮ੍ਰਿਤ ਸਿੰਘ
More from AgricultureMore posts in Agriculture »
Be First to Comment