ਫਰੀਦਕੋਟ ਜਿਲੇ ਦੇ ਪਿੰਡ ਚੈਨਾ ਦੇ ਰਹਿਣ ਵਾਲੇ ਕਿਸਾਨ ਅਮਰਜੀਤ ਸ਼ਰਮਾ ਅਤੇ ਉਹਨਾਂ ਦੇ ਪੋਤੇ ਰਵੀ ਚੈਨਾ ਇੱਕਠੇ ਖੇਤੀ ਕਰਦੇ ਹਨ। ਦਾਦਾ ਪੋਤਾ ਦੋਵੇ ਆਪਣੇ ਇੱਕ ਏਕੜ ਵਿੱਚ ਔਰਗੈਨਿਕ ਤਰੀਕੇ ਨਾਲ ਖੇਤੀ ਕਰਦੇ ਹਨ ਅਤੇ ਉਹ 80 ਕਿਸਮਾਂ ਦੇ ਬੀਜ ਤਿਆਰ ਕਰਕੇ ਵੇਚਦੇ ਹਨ।
ਕਿਸਾਨ ਅਮਰਜੀਤ ਸ਼ਰਮਾਂ ਨੇ ਦੱਸਿਆ ਉਹ ਆਪਣੇ ਖੇਤ ਵਿੱਚ ਖੁਦ ਫਲ, ਸਬਜ਼ੀਆਂ ਅਤੇ ਅਨਾਜ ਦੇ ਬੀਜ਼ ਔਰਗੈਨਿਕ ਤਰੀਕੇ ਨਾਲ ਪੈਦਾ ਕਰਦੇ ਹਨ।ਉਹ ਦੱਸਦੇ ਹਨ ਕਿ ਜੋ ਰਸਾਣਿਕ ਤਰੀਕੇ ਨਾਲ ਤਿਆਰ ਕੀਤੇ ਬੀਜ ਮਾਰਕਿਟ ਵਿੱਚੋਂ ਮਿਲਦੇ ਹਨ ਉਸ ਤੋਂ ਫਸਲ ਲੈਣ ਤੋਂ ਬਾਅਦ ਉਨ੍ਹਾਂ ਤੋਂ ਦੁਬਾਰਾ ਬੀਜ਼ ਤਿਆਰ ਨਹੀਂ ਹੁੰਦੇ ਅਤੇ ਉਨ੍ਹਾਂ ਦਾ ਸਮਾਂ ਦੇ ਨਾਲ ਨਾਲ ਝਾੜ ਵੀ ਘੱਟਦਾ ਰਹਿੰਦਾ ਹੈ ਜਦੋਂ ਕਿ ਇਹ ਔਰਗੈਨਿਕ ਬੀਜ਼ ਲੰਬੇ ਸਮੇਂ ਤੱਕ ਝਾੜ ਦਿੰਦੇ ਰਹਿੰਦੇ ਹਨ। ਉਹ ਖੁਦ ਪਿਛਲੇ 20 ਸਾਲਾਂ ਤੋਂ ਇਨ੍ਹਾਂ ਬੀਜਾਂ ਨਾਲ ਹੀ ਖੇਤੀ ਕਰ ਰਹੇ ਹਨ ਅਤੇ ਕਦੇ ਵੀ ਉਨ੍ਹਾਂ ਨੂੰ ਇਹ ਬੀਜ ਬਦਲਣੇ ਨਹੀਂ ਪਏ।
ਕਿਸਾਨ ਰਵੀ ਚੈਨ ਨੇ ਐਮਬੀਏ ਪਾਸ ਕੀਤੀ ਹੋਈ ਹੈ। ਉਹ ਦੱਸਦਾ ਹੈ ਕਿ ਉਨ੍ਹਾਂ ਵੱਲੋਂ ਤਿਆਰ ਕੀਤੇ ਬੀਜ਼ ਲੋਕ ਘਰ ਤੋਂ ਹੀ ਖਰੀਦ ਕੇ ਲੈ ਜਾਂਦੇ ਹਨ। ਉਨ੍ਹਾਂ ਵੱਲੋਂ ਦੇਸੀ ਬੀਜ ਦੀ ਇੱਕ ਕਿੱਟ ਵੀ ਤਿਆਰ ਕੀਤੀ ਜਾਂਦੀ ਹੈ ਜਿਸ ਵਿੱਚ ਵੱਖ ਵੱਖ ਤਰ੍ਹਾਂ ਦੇ ਬੀਜ ਹੁੰਦੇ ਹਨ ਅਤੇ ਇਨ੍ਹਾਂ ਬੀਜਾਂ ਨੂੰ ਕਦੋਂ ਲਗਾਉਣਾ ਹੈ ਉਸ ਬਾਰੇ ਵੀ ਜਾਣਕਾਰੀ ਦਿੱਤੀ ਹੁੰਦੀ ਹੈ।ਉਹ ਦੱਸਦੇ ਹਨ ਕਿ ਇਸ ਬੀਜ ਕਿੱਟ ਨੂੰ ਕੋਈ ਵੀ ਵਿਅਕਤੀ ਉਨ੍ਹਾਂ ਨਾਲ ਸੰਪਰਕ ਕਰਕੇ ਮੰਗਵਾ ਸਕਦਾ ਹੈ।
ਉਹ ਦੱਸਦੇ ਹਨ ਉਨ੍ਹਾਂ ਵੱਲੋਂ ਤਿਆਰ ਕੀਤੇ ਬੀਜ ਦੇ ਪੁਗਰਣ ਦੀ ਪੂਰੀ ਗਰੰਟੀ ਹੁੰਦੀ ਹੈ ਕਿਉਂਕਿ ਉਹ ਖੁਦ ਆਪਣੇ ਹੱਥੀਂ ਇਨ੍ਹਾਂ ਬੀਜ਼ਾਂ ਨੂੰ ਸੁਕਾਉਂਦੇ ਹਨ ਅਤੇ ਫਿਰ ਇਨ੍ਹਾਂ ਦੀ ਪੈਕਿੰਗ ਕਰਕੇ ਵੇਚਦੇ ਹਨ। ਉਹ ਦੱਸਦੇ ਹਨ ਕਿ ਇਸ ਤਰੀਕੇ ਨਾਲ ਖੇਤੀ ਕਰਨ ਦੇ ਚਲਦੇ ਉਹ 1 ਏਕੜ ਚੋਂ ਢਾਈ ਲੱਖ ਰੁਪਏ ਕਮਾ ਲੈਦੇ ਹਨ ਅਤੇ ਦੂਸਰੇ ਕਿਸਾਨਾਂ ਨਾਲੋਂ ਤਿੰਨ ਗੁਣਾ ਵੱਧ ਕਮਾਈ ਕਰ ਰਹੇ ਹਨ। ਉਨ੍ਹਾਂ ਦੇ ਕੰਮ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ :-
ਦੇਸੀ ਬੀਜਾਂ ਨਾਲ ਤਿੱਗਣਾ ਮੁਨਾਫ਼ਾ ਕਮਾਉਣ ਵਾਲੀ ਦਾਦੇ ਪੋਤੇ ਦੀ ਜੋੜੀ
More from AgricultureMore posts in Agriculture »
Be First to Comment