ਬਰਨਾਲਾ ਜਿਲੇ ਦੇ ਪਿੰਡ ਫਰਵਾਹੀ ਦਾ ਰਹਿਣ ਵਾਲਾ ਕਿਸਾਨ ਰਵਦੀਪ ਸਿੰਘ 2011 ਤੋਂ ਕੁਦਰਤੀ ਖੇਤੀ ਕਰ ਰਿਹਾ ਹੈ। ਕਰੀਬ ਸੱਤ ਸਾਲ ਪਹਿਲਾਂ ਰਵਦੀਪ ਨੇ ਆਪਣੀ ਜ਼ਮੀਨ ਦੇ ਇੱਕ ਏਕੜ ਜ਼ਮੀਨ ਵਿੱਚ ਜੰਗਲ ਲਾਇਆ, ਜਿਸ ਵਿੱਚ 40 ਕਿਸਮਾਂ ਦੇ ਫਲਦਾਰ ਦਰੱਖਤ ਹਨ। ਰਵਦੀਪ ਦੱਸਦਾ ਹੈ ਕਿ ਹਰ ਮੌਸਮ ਵਿੱਚ ਉਨ੍ਹਾਂ ਨੂੰ ਆਪਣੇ ਘਰ ਵਿੱਚ ਹੀ ਕੋਈ ਨਾ ਕੋਈ ਫਲ ਖਾਣ ਨੂੰ ਮਿਲ ਜਾਂਦਾ ਹੈ ਜਦਕਿ ਇੱਕ ਵਿਅਕਤੀ ਬਜ਼ਾਰ ਚੋਂ ਵੱਖ ਵੱਖ ਤਰ੍ਹਾਂ ਦੇ ਇੰਨੇ ਫਲ ਖਰੀਦ ਕੇ ਨਹੀਂ ਖਾ ਸਕਦਾ।
ਫਲਾਂ ਦੇ ਨਾਲ ਨਾਲ ਰਵਦੀਪ ਇਸ ਜੰਗਲ ਵਿੱਚ ਹਲਦੀ ਫਸਲ ਵੀ ਬਿਜਦਾ ਹੈ। ਔਰਗੈਨਿਕ ਹਲਦੀ ਦੀ ਮਾਰਕਿਟ ਵਿੱਚ ਕਾਫੀ ਡਿਮਾਂਡ ਹੋਣ ਕਰਕੇ ਉਸਨੂੰ ਇਸ ਵਿੱਚੋਂ ਵੀ ਚੰਗਾ ਮੁਨਾਫਾ ਹੋ ਜਾਂਦਾ ਹੈ। ਉਹ ਦੱਸਦਾ ਹੈ ਕਿ ਇਸ ਜੰਗਲ ਦੀ ਸਾਂਭ-ਸੰਭਾਲ ਦਾ ਖਰਚਾ ਕੁਝ ਵੀ ਨਹੀਂ ਹੈ ਅਤੇ ਆਮਦਨ ਰਵਾਇਤੀ ਫਸਲਾਂ ਨਾਲੋਂ ਵੱਧ ਹੈ।
ਰਵਦੀਪ ਦਾ ਕਹਿਣਾ ਹੈ ਕਿ ਇਸ ਜੰਗਲ ਦੇ ਆਰਗੈਨਿਕ ਫਲ ਖਾ ਕੇ ਅਤੇ ਸ਼ੁੱਧ ਆਕਸੀਜਨ ਨਾਲ ਉਸ ਦੇ ਪਰਿਵਾਰ ਦੀ ਸਿਹਤ ਵਿੱਚ ਵੀ ਸੁਧਾਰ ਹੋਇਆ ਹੈ, ਜਿਸ ਕਾਰਨ ਡਾਕਟਰੀ ਖਰਚਾ ਲਗਭਗ ਜ਼ੀਰੋ ਹੈ। ਉਨ੍ਹਾਂ ਦੇ ਇਸ ਖੇਤੀ ਤਜ਼ਰਬੇ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।
ਇੱਕ ਏਕੜ ਚ ਲਾਏ ਜੰਗਲ ਚੋਂ 40 ਫਸਲਾਂ ਲੈਣ ਵਾਲਾ ਕਿਸਾਨ
More from AgricultureMore posts in Agriculture »
Be First to Comment