ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰੋਕੇ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਰਵਾਇਤੀ ਦੇਸੀ ਅਨਾਜ ਦੀ ਖੇਤੀ ਕਰਦੇ ਹਨ। ਗੁਰਵਿੰਦਰ ਸਿੰਘ ਆਪਣੇ ਖੇਤੀਬਾੜੀ ਉਤਪਾਦਾਂ ਨੂੰ ਪ੍ਰੋਸੈਸ ਖੁਦ ਹੀ ਵੇਚਦਾ ਅਤੇ ਮਾਰਕੀਟਿੰਗ ਵੀ ਕਰਦੇ ਹਨ। ਉਸਦੇ ਉਤਪਾਦਾਂ ਦੀ ਨਾ ਸਿਰਫ਼ ਪੰਜਾਬ ਵਿੱਚ ਸਗੋਂ ਵਿਦੇਸ਼ਾਂ ਵਿੱਚ ਵੀ ਮੰਗ ਹੈ।
ਉਹ ਦੱਸਦੇ ਹਨ ਉਹ ਵੀ ਪਹਿਲਾ ਆਮ ਕਿਸਾਨਾਂ ਵਾਂਗ ਕਣਕ ਅਤੇ ਝੋਨੇ ਦੀ ਖੇਤੀ ਕਰਦੇ ਸਨ ਅਤੇ ਖੇਤੀ ਲਈ ਕੈਮੀਕਲ ਖਾਦ ਅਤੇ ਸਪ੍ਰੈਹ ਦੀ ਵਰਤੋਂ ਕਰਦੇ ਸਨ ਪਰ ਉਨ੍ਹਾਂ ਦੇ ਪਿਤਾ ਜੀ ਨੂੰ ਅਚਾਨਕ ਦਿਲ ਦੀ ਬਿਮਾਰੀ ਹੋ ਗਈ ਜਿਸ ਦਾ ਉਨ੍ਹਾਂ ਕਈ ਸਾਲ ਇਲਾਜ ਵੀ ਕਰਵਾਇਆ। ਫਿਰ ਉਨ੍ਹਾਂ ਨੂੰ ਕਿਸੇ ਵਿਅਕਤੀ ਨੇ ਦੇਸੀ ਅਨਾਜ ਖੁਆਉਣ ਦੀ ਸਲਾਹ ਦਿੱਤੀ ਅਤੇ ਜਦੋਂ ਉਨ੍ਹਾਂ ਦੇ ਪਿਤਾ ਜੀ ਨੇ ਕੁਝ ਮਹੀਨੇ ਇਹ ਦੇਸੀ ਅਨਾਜ ਖਾਦੇ ਤਾਂ ਉਨ੍ਹਾਂ ਦੀ ਸਿਹਤ ਵਿੱਚ ਕਾਫੀ ਸੁਧਾਰ ਨਜ਼ਰ ਆਇਆ। ਜਿਸ ਤੋਂ ਬਾਅਦ ਉਨ੍ਹਾਂ ਖੁਦ ਹੀ ਦੇਸੀ ਮੁਲ ਅਨਾਜ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ।
ਉਹ ਦੱਸਦੇ ਹਨ ਕਿ ਉਹ ਖੁਦ ਵੀ ਆਪਣੇ ਖੇਤ ਵਿੱਚ ਦੇਸੀ ਮੁਲ ਅਨਾਜ ਬੀਜਦੇ ਹਨ ਅਤੇ ਉਨ੍ਹਾਂ ਦੇ ਨਾਲ 25 ਹੋਰ ਕਿਸਾਨ ਵੀ ਜੁੜੇ ਹੋਏ ਹਨ ਜੋ ਦੇਸੀ ਅਨਾਜ ਦੀ ਔਰਗੈਨਿਕ ਖੇਤੀ ਕਰਦੇ ਹਨ ਜਿਨ੍ਹਾਂ ਤੋਂ ਉਹ ਮੁਲ ਅਨਾਜ ਜਿਵੇਂ ਕੰਗਣੀ, ਕੋਧਰਾ, ਰਾਗੀ, ਜੁਆਰ, ਬਾਜਰਾ, ਕੁਟਕੀ ਆਦਿ ਖਰੀਦੇ ਹਨ ਅਤੇ ਫਿਰ ਇਸ ਅਨਾਜ ਤੋਂ ਉਹ ਵੱਖ ਵੱਖ ਤਰ੍ਹਾਂ ਦੇ ਪ੍ਰੋਡਕਟਸ ਤਿਆਰ ਕਰਦੇ ਹਨ।
ੳਹ ਦੇਸੀ ਅਨਾਜ ਤੋਂ ਵੱਖ-ਵੱਖ ਕਿਸਮ ਦੇ ਬਿਸਕੁੱਟ, ਦਲੀਆ, ਅਤੇ ਆਟਾ ਤਿਆਰ ਕਰਦੇ ਹਨ ਜਿਨ੍ਹਾਂ ਨੂੰ ਉਹ ਵੱਖ ਵੱਖ ਕਿਸਾਨ ਮੇਲਿਆ, ਨੇੜਲੇ ਇਲਾਕੇ ਦੀਆਂ ਦੁਕਾਨਾਂ ਅਤੇ ਵਿਦੇਸ਼ਾਂ ਤੱਕ ਵੀ ਵੇਚਦੇ ਹਨ। ਉਹ ਦੱਸਦੇ ਹਨ ਉਨ੍ਹਾਂ ਦੇ ਔਰਗੈਨਿਕ ਪ੍ਰੋਡਕਟਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਅਤੇ ਹੁਣ ਉਹ ਇਸੇ ਕੰਮ ਨੂੰ ਹੋਰ ਵੱਡਾ ਕਰਨ ਵਿੱਚ ਲੱਗੇ ਹੋਏ ਹਨ।
ਇਸ ਕੰਮ ਵਿੱਚ ਉਨ੍ਹਾਂ ਦਾ ਪਰਿਵਾਰ ਵੀ ਪੂਰਾ ਸਹਿਯੋਗ ਕਰਦਾ ਹੈ। ਮਾਰਕਿੰਟਿਗ ਦਾ ਕੰਮ ਉਹ ਖੁਦ ਦੇਖਦੇ ਹਨ ਅਤੇ ਪ੍ਰੋਡਕਟਸ ਬਣਾਉਣ ਤੋਂ ਲੈ ਕੇ ਇਸ ਦੀ ਪੈਕਿੰਗ ਕਰਨ ਵਿੱਚ ਉਨ੍ਹਾਂ ਦਾ ਪਰਿਵਾਰਕ ਮੈਂਬਰ ਮਦਦ ਕਰਦੇ ਹਨ। ਰਵਾਇਤੀ ਦੇਸੀ ਅਨਾਜ ਦੀ ਖੇਤੀ ਕਰਨ ਅਤੇ ਉਸ ਤੋਂ ਵੱਖ ਵੱਖ ਚੀਜ਼ਾਂ ਬਣਾ ਕੇ ਵੇਚਣ ਦੇ ਉਨ੍ਹਾਂ ਦੇ ਸਫਰ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

25 ਸ਼ਹਿਰਾਂ ਚ ਵਿਕਦਾ ਹੈ ਇਸ ਕਿਸਾਨ ਦਾ ਸਮਾਨ
More from AgricultureMore posts in Agriculture »
Be First to Comment