ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲੱਖੋਵਾਲ ਨਾਲ ਸਬੰਧ ਰੱਖਣ ਵਾਲੇ ਅਮਰਿੰਦਰ ਸਿੰਘ ਅਮਰਿੰਦਰ ਸਿੰਘ ਇੱਕ ਅਗਾਂਹਵਧੂ ਕਿਸਾਨ ਹਨ। ਇਸ ਵਿੱਚੋਂ ਸਾਢੇ ਚਾਰ ਏਕੜ ਜ਼ਮੀਨ ਵਿੱਚ ਉਨ੍ਹਾਂ ਰਸਾਇਣ ਮੁਕਤ ਖੇਤੀ ਦਾ ਮਾਡਲ ਤਿਆਰ ਕੀਤਾ ਹੈ। ਇਸ ਖੇਤ ਵਿੱਚ ਉਹ ਪੰਜਾਬ ਵਿੱਚ ਉੱਘ ਸਕਣ ਵਾਲੀ ਹਰ ਫ਼ਸਲ ਅਤੇ ਸਬਜ਼ੀਆਂ ਕੁਦਰਤੀ ਤਰੀਕੇ ਨਾਲ ਪੈਦਾ ਕਰਦੇ ਹਨ।
ਇਸ ਮਾਡਲ ਖੇਤ ਦੀ ਕੋਈ ਵੀ ਫ਼ਸਲ ਉਨ੍ਹਾਂ ਨੂੰ ਮੰਡੀ ਵਿੱਚ ਵੇਚਣ ਨਹੀਂ ਜਾਣਾ ਪੈਂਦਾ। ਉਨ੍ਹਾਂ ਨੇ ਆਪਣੇ ਖੇਤ ਵਿੱਚ ਹੀ ਪ੍ਰੋਸੈਸਿੰਗ ਯੂਨਿਟ ਲਗਾਇਆ ਹੋਇਆ ਹੈ। ਆਪਣੇ ਖੇਤ ਵਿੱਚ ਪੈਦਾ ਹੋਣ ਵਾਲੀ ਹਰ ਫ਼ਸਲ ਉਹ ਇੱਥੇ ਹੀ ਪ੍ਰੋਸੈੱਸ ਕਰਦੇ ਹਨ। ਇਸ ਪ੍ਰੋਸੈੱਸ ਕੀਤੀ ਫ਼ਸਲ ਨੂੰ ਉਹ ਖੇਤ ਵਿੱਚ ਹੀ ਬਣੀ ਦੁਕਾਨ ਤੇ ਸੇਲ ਕਰ ਦਿੰਦੇ ਹਨ।
ਅਮਰਿੰਦਰ ਸਿੰਘ ਦੱਸਦੇ ਹਨ, “ਮੇਰੇ ਕੋਲ ਕੁੱਲ 22 ਏਕੜ ਜ਼ਮੀਨ ਹੈ ਇਸ ਵਿੱਚੋਂ ਮੈਂ ਸਾਢੇ ਚਾਰ ਏਕੜ ਵਿੱਚ ਜ਼ਹਿਰ ਮੁਕਤ ਖੇਤੀ ਕਰਦਾ ਹਾਂ। ਆਪਣੀ ਵਰਤੋਂ ਦੀ ਹਰ ਚੀਜ਼ ਮੈਂ ਇਸ ਖੇਤ ਵਿੱਚ ਪੈਦਾ ਕਰਦਾ ਹਾਂ। ਜੋ ਬਾਕੀ ਬਚਦਾ ਹੈ ਉਸਨੂੰ ਪੈਕ ਕਰਕੇ ਵੇਚ ਦਿੰਦਾ ਹਾਂ। ਜ਼ਹਿਰ ਮੁਕਤ ਫ਼ਸਲ ਦੀ ਮੰਗ ਇੰਨੀ ਹੈ ਕਿ ਫ਼ਸਲ ਪੱਕਣ ਤੋਂ ਪਹਿਲਾਂ ਹੀ ਵਿਕ ਜਾਂਦੀ ਹੈ। ਖੇਤ ਵਿੱਚ ਮੈਂ ਆਪਣਾ ਪ੍ਰੋਸੈਸਿੰਗ ਯੂਨਿਟ ਲਗਾਇਆ ਹੋਇਆ ਹੈ। ਇੱਥੇ ਮੈਂ ਹੋਰ ਕਿਸਾਨਾਂ ਦੀਆਂ ਫ਼ਸਲਾਂ ਵੀ ਪ੍ਰੋਸੈੱਸ ਕਰ ਦਿੰਦਾ ਹਾਂ ਜਿਸਦੀ ਮਾਰਕੀਟ ਉਹ ਖ਼ੁਦ ਕਰਦੇ ਹਨ।
ਖੇਤੀ ਦੇ ਇਸ ਮਾਡਲ ਕਰਕੇ ਮੇਰਾ ਮੁਨਾਫ਼ਾ ਰਵਾਇਤੀ ਖੇਤੀ ਨਾਲੋਂ ਡੇਢ ਗੁਣਾ ਜ਼ਿਆਦਾ ਹੈ। ਜੇਕਰ ਸਰਕਾਰ ਜ਼ਹਿਰ ਮੁਕਤ ਖੇਤੀ ਨੂੰ ਸਹਿਯੋਗ ਕਰੇ ਤਾਂ ਇਹ ਮੁਨਾਫ਼ਾ ਹੋਰ ਵੀ ਵਧ ਸਕਦਾ ਹੈ”
ਅਮਰਿੰਦਰ ਸਿੰਘ ਦੇ ਖੇਤੀ ਮਾਡਲ ਬਾਰੇ ਜਾਨਣ ਲਈ ਤੁਸੀਂ ਹੇਠਲੀ ਵੀਡੀਓ ਦੇਖ ਸਕਦੇ ਹੋ:-
Be First to Comment