ਬਰਨਾਲਾ ਜਿਲੇ ਦੇ ਕਸਬਾ ਸਹਿਣਾ ‘ਚ ਬਜ਼ੁਰਗ ਜੋੜਾ ਪਿਛਲੇ ਲੰਬੇ ਸਮੇਂ ਤੋਂ ਔਰਗੈਨਿਕ ਖੇਤੀ ਕਰ ਰਿਹਾ ਹੈ। ਪਲਵਿੰਦਰ ਸਿੰਘ ਗਰੇਵਾਲ ਪੰਜਾਬ ਦੇ ਪਾਵਰ ਕਾਰਪੋਰੇਸ਼ਨ ਵਿਭਾਗ ਵਿੱਚ ਸੀਨੀਅਰ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਤਿੰਨ ਦਹਾਕਿਆਂ ਤੱਕ ਵੱਡੇ ਸ਼ਹਿਰ ਦੀ ਜ਼ਿੰਦਗੀ ਬਤੀਤ ਕਰਨ ਤੋਂ ਬਾਅਦ ਹੁਣ ਉਹਨ੍ਹਾਂ ਆਪਣੀ ਪਤਨੀ ਨਾਲ ਪਿੰਡ ਵਿੱਚ ਆ ਕੇ ਰਹਿਣ ਦਾ ਫੈਸਲਾ ਕੀਤਾ ਅਤੇ ਇੱਥੇ ਰਹਿ ਕੇ ਹੀ ਔਰਗੈਨਿਕ ਖੇਤੀ ਕਰਨ ਦਾ ਮਨ ਬਣਾਇਆ।
ਉਹ ਦੱਸਦੇ ਹਨ ਉਨ੍ਹਾਂ ਦੇ ਪਰਿਵਾਰ ਦਾ ਪਿਛੋਕੜ ਵੀ ਖੇਤੀਬਾੜੀ ਨਾਲ ਜੁੜਿਆ ਹੋਇਆ ਨਹੀਂ ਸੀ ਅਤੇ ਉਹਨਾਂ ਖੁਦ ਇੱਥੇ ਆਪਣੇ ਤਜ਼ਰਬੇ ਨਾਲ ਖੇਤੀਬਾੜੀ ਕਰਨੀ ਸ਼ੁਰੂ ਕੀਤੀ। ਉਹ ਦੱਸਦੇ ਹਨ ਕਿ ਹੁਣ ਔਰਗੈਨਿਕ ਖੇਤੀ ਕਰਨ ਦੇ ਚਲਦੇ ਜ਼ਿੰਦਗੀ ਵਿੱਚ ਠਹਿਰਾਅ ਵੀ ਆਇਆ ਹੈ ਅਤੇ ਇੱਥੇ ਰਹਿ ਕੇ ਜੋ ਮਨ ਨੂੰ ਸਕੂਨ ਮਿਲਦਾ ਹੈ ਉਸਨੂੰ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ।
ਉਹਨ੍ਹਾਂ ਦੀ ਪਤਨੀ ਗੁਰਮੀਤ ਕੌਰ ਨੇ ਦੱਸਿਆ ਕਿ ਥਾਇਰਾਇਡ ਅਤੇ ਸ਼ੂਗਰ ਨੇ ਉਹਨ੍ਹਾਂ ਨੂੰ ਕੁਦਰਤ ਦੇ ਨੇੜੇ ਰਹਿਣ ਲਈ ਪ੍ਰੇਰਿਆ ਹੈ ਅਤੇ ਜਦੋਂ ਤੋਂ ਉਹ ਆਪਣੇ ਖੇਤ ਵਿੱਚੋਂ ਪੈਦਾ ਹੋਣ ਵਾਲੇ ਅਨਾਜ ਅਤੇ ਫਲ, ਸਬਜੀਆਂ ਖਾਣ ਲੱਗੇ ਹਨ ਤਾਂ ਉਨ੍ਹਾਂ ਦੀ ਸਿਹਤ ਉਪਰ ਵੀ ਇਸਦਾ ਚੰਗਾ ਅਸਰ ਦੇਖਣ ਨੂੰ ਮਿਿਲਆ ਹੈ। ਉਹ ਦੱਸਦੇ ਹਨ ਉਨ੍ਹਾਂ ਦਾ ਥਾਇਰਾਇਡ ਠੀਕ ਹੋ ਚੁੱਕਾ ਹੈ ਅਤੇ ਸ਼ੂਗਰ ਦੀ ਦਵਾਈ ਵੀ ਅੱਧੀ ਰਹਿ ਗਈ ਹੈ। ਜੈਵਿਕ ਖੇਤੀ ਨੇ ਨਾ ਸਿਰਫ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਕੀਤਾ ਹੈ ਬਲਕਿ ਉਨ੍ਹਾਂ ਨੂੰ ਸਫਲ ਜੈਵਿਕ ਕਿਸਾਨ ਵੀ ਬਣਾਇਆ ਹੈ।
ਉਹ ਦੱਸਦੇ ਹਨ ਕਿ ਉਨ੍ਹਾਂ ਦੇ ਖੇਤ ਵਿੱਚੋਂ ਪੈਦਾ ਹੋਣ ਵਾਲੀ ਸਬਜੀ ਫਲ ਅਤੇ ਅਨਾਜ ਔਰਗੈਨਿਕ ਹੋਣ ਕਾਰਨ ਇਨ੍ਹਾਂ ਦੀ ਮੰਗ ਵੀ ਵਧੀ ਹੈ ਅਤੇ ਲੋਕ ਇਨ੍ਹਾਂ ਨੂੰ ਖਰੀਦਣ ਦੇ ਲਈ ਦੁੱਗਣੀ ਕੀਮਤ ਵੀ ਦੇਣ ਨੂੰ ਤਿਆਰ ਹਨ।ਹੁਣ ਉਨ੍ਹਾਂ ਦੇ ਆਰਗੈਨਿਕ ਉਤਪਾਦ ਵੀ ਕਾਫੀ ਮਸ਼ਹੂਰ ਹੋ ਰਹੇ ਹਨ।
ਵੱਡੇ ਅਹੁਦੇ ਤੋਂ ਰਿਟਾਇਰ ਅਫਸਰ ਜੋੜਾ ਕਿਸਾਨ ਕਿਉਂ ਬਣਿਆ
More from AgricultureMore posts in Agriculture »
Be First to Comment