ਵਿਕਸਿਤ ਮੁਲਕਾਂ ਵੱਲ ਪ੍ਰਵਾਸ ਅੱਜ ਦੇ ਸਮੇਂ ਵਿੱਚ ਪੰਜਾਬ ਦੇ ਨੌਜਵਾਨਾਂ ਦੀ ਪਹਿਲੀ ਚੋਣ ਬਣਿਆ ਹੋਇਆ ਹੈ ਪਰ ਪੰਜਾਬ ਨੂੰ ਵਿਦੇਸ਼ਾਂ ਤੋਂ ਮੁੜ ਵਾਪਸੀ ਦਾ ਰੁਝਾਨ ਵੀ ਦੱਸਣਯੋਗ ਵਰਤਾਰਾ ਬਣ ਗਿਆ ਹੈ ਭਾਵੇਂ ਕਿ ਇਹ ਵਿਦੇਸ਼ ਨੂੰ ਉਡਾਰੀ ਮਾਰਨ ਦੇ ਮੁਕਾਬਲੇ ਬਹੁਤ ਨਿਗੂਣਾ ਹੈ ਪਰ ਨੇੜ ਭਵਿੱਖ ਵਿੱਚ ਇਸਦੇ ਵੱਡਾ ਵਰਤਾਰਾ ਬਣਨ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਵਿਦੇਸ਼ੀ ਮੁਲਕਾਂ ਤੋਂ ਵਾਪਸੀ ਕਰਨ ਵਾਲੇ ਪੰਜਾਬੀ, ਬਾਹਰਲੇ ਮੁਲਕਾਂ ਦੀ ਚਕਾਚੌਂਧ ਵਾਲੀ ਪਰ ਬੰਦੇ ਨੂੰ ਕੰਮ ਕਰਨ ਵਾਲੀ ਮਸ਼ੀਨ ਬਣਾ ਦੇਣ ਵਾਲੀ ਜ਼ਿੰਦਗੀ ਦਾ ਮੁਕਾਬਲਾ ਪੰਜਾਬ ਦੇ ਖੁੱਲ੍ਹੇ ਰਹਿਣ ਸਹਿਣ ਅਤੇ ਆਬੋ ਹਵਾ ਨਾਲ ਕਰਦੇ ਹਨ ਤਾਂ ਦਿਲ ਅੰਦਰ ਵਸਿਆ ਪੰਜਾਬ ਭਾਰੂ ਪੈ ਜਾਂਦਾ ਹੈ ਅਤੇ ਬੰਦਾ ਜੰਮਣ ਭੋਏਂ ਦੇ ਹੇਰਵੇ ਨਾਲ ਭਰ ਜਾਂਦਾ ਹੈ। ਅਜਿਹੀਆਂ ਮਨੋਭਾਵਨਾਵਾਂ ਨਾਲ ਵਿਦੇਸ਼ ਬੈਠਾ ਹਰ ਸੰਵੇਦਨਸ਼ੀਲ ਪੰਜਾਬੀ ਰੋਜ਼ ਜੂਝਦਾ ਹੈ ਪਰ ਕੁੱਝ ਕੁ ਲੋਕ ਹੀ ਅਗਲਾ ਕਦਮ ਪੁੱਟਣ ਦਾ ਹੌਸਲਾ ਰੱਖਦੇ ਹਨ।
ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਲੁਹਾਰਾ ਦੇ ਰਹਿਣ ਵਾਲੇ ਰਾਜਵਿੰਦਰ ਸਿੰਘ ਅਜਿਹੇ ਗਿਣਤੀ ਦੇ ਪੰਜਾਬੀਆਂ ਵਿੱਚੋਂ ਹੀ ਇੱਕ ਹਨ ਜਿੰਨਾ ਨੇ ਅਮਰੀਕਾ ਵਰਗੇ ਮੁਲਕ ਦੀ ਪੀਆਰ ਛੱਡ ਕੇ ਪਿੰਡ ਆ ਕੇ ਰਹਿਣ ਦਾ ਫ਼ੈਸਲਾ ਲਿਆ ਹੈ। ਇਸ ਕਿਸਾਨ ਨੇ ਪਿੰਡ ਵਿੱਚ ਆ ਕੇ ਖੇਤੀ ਦਾ ਇੱਕ ਵੱਖਰਾ ਮਾਡਲ ਸਿਰਜਿਆ ਹੈ।
ਉਹ ਜੈਵਿਕ ਖੇਤੀ ਇਸ ਤਰ੍ਹਾਂ ਕਰ ਰਿਹਾ ਹੈ ਕਿ ਉਸ ਦੀ ਸਾਰੀ ਫ਼ਸਲ ਖੇਤ ਵਿੱਚੋਂ ਹੀ ਵਿਕ ਜਾਂਦੀ ਹੈ।ਰਾਜਵਿੰਦਰ ਸਿੰਘ ਦਾ ਕਹਿਣਾ ਹੈ ਕਿ ਭਾਰਤੀ ਸਿਸਟਮ ਵਿੱਚ ਅਨੇਕਾਂ ਖ਼ਾਮੀਆਂ ਦੇ ਬਾਵਜੂਦ ਕੁਦਰਤੀ ਸਰੋਤਾਂ, ਵਾਤਾਵਰਨ, ਖਾਣ-ਪੀਣ ਅਤੇ ਰਹਿਣ ਸਹਿਣ ਦੇ ਮਾਮਲੇ ਵਿੱਚ ਅਖੌਤੀ ਵਿਕਸਿਤ ਮੁਲਕ ਪੰਜਾਬ ਦੇ ਨੇੜੇ ਵੀ ਨਹੀਂ ਢੁੱਕਦੇ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਪੰਜਾਬੀ ਆਪਣੇ ਦੇਸ਼ ਵਿੱਚ ਰਹਿ ਕੇ ਮਿਹਨਤ ਕਰਨ ਤਾਂ ਵਿਦੇਸ਼ ਜਾਣ ਦੀ ਲੋੜ ਨਹੀਂ ਪਵੇਗੀ।
ਹੇਠਲੀ ਵੀਡੀਓ ਵਿੱਚ ਤੁਸੀਂ ਪੂਰੀ ਗੱਲਬਾਤ ਵੇਖ ਸਕਦੇ ਹੋ:-

ਪੰਜਾਬੀ ਕੌਮ ਦਾ ਹਾਲ ਦੇਖਿਆ ਤਾਂ ਅਮਰੀਕਾ ਤੋਂ ਵਾਪਸ ਆ ਗਿਆ
More from AgricultureMore posts in Agriculture »
Be First to Comment