ਪੰਜਾਬ ਵਿੱਚ ਮਸ਼ਰੂਮ ਦੀ ਕਾਸ਼ਤ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ।ਹਾਈ ਪ੍ਰੋਟੀਨ ਵਾਲੇ ਖੇਤੀਬਾੜੀ ਉਤਪਾਦ ਦੇ ਰੂਪ ਵਿੱਚ, ਮਸ਼ਰੂਮ ਸ਼ਾਕਾਹਾਰੀਆਂ ਦੀ ਪਹਿਲੀ ਪਸੰਦ ਬਣ ਗਿਆ ਹੈ। ਪਟਿਆਲਾ ਦੇ ਰਹਿਣ ਵਾਲੇ ਡਾ. ਸਤਨਾਮ ਸਿੰਘ ਨੇ ਪੰਜਾਬ ਵਿੱਚ ਵੱਖਰੀ ਤਰ੍ਹਾਂ ਦੀ ਪਹਿਲੀ ਹਾਈ-ਟੈਕ ਲੈਬ ਸਥਾਪਤ ਕੀਤੀ ਹੈ ਜੋ ਵਧੀਆ ਉਪਜ ਵਾਲੇ ਮਸ਼ਰੂਮ ਦਾ ਸਪੌਨ ਤਿਆਰ ਕਰਦੀ ਹੈ ਤਾਂ ਜੋ ਵੱਧ ਵੱਧ ਲੋਕ ਇਸ ਵਧੀਆ ਕੁਆਲਿਟੀ ਦਾ ਸਪੌਨ ਇਸਤੇਮਾਲ ਕਰਕੇ ਮਸ਼ਰੂਮ ਦਾ ਚੰਗਾ ਝਾੜ ਲੈ ਸਕਣ।
ਉਹ ਦੱਸਦੇ ਹਨ ਇਸ ਲੈਬ ਵਿੱਚ ਕੰਮ ਕਰਨ ਵਾਲੇ ਸਾਰੇ ਨੌਜਵਾਨ ਚੰਗੇ ਪੜੇ ਲਿਖੇ ਹਨ ਅਤੇ ਆਪਣੇ ਕੰਮ ਵਿੱਚ ਮਾਹਿਰ ਹਨ। ਉਨ੍ਹਾਂ ਵੱਲੋਂ ਤਿਆਰ ਕੀਤਾ ਜਾਂਦਾ ਇੱਕ ਕਿੱਲੋ ਸਪੌਨ ਇੱਕ ਕੁਇੰਟਲ ਖਾਦ ਵਿੱਚ ਇਸਤੇਮਾਲ ਕਰਕੇ ਮਸ਼ਰੂਮ ਦੀ ਕਾਸਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਉਨ੍ਹਾਂ ਤੋਂ ਮਸ਼ਰੂਮ ਦਾ ਸਪੌਨ ਖਰੀਦਾ ਹੈ ਤਾਂ ਉਹ ਉਸਨੂੰ ਮਸ਼ਰੂਮ ਦੀ ਕਾਸਤ ਕਰਨ ਵਾਲੇ ਸਮੇਂ ਸਮੇਂ ਨਾਲ ਯੋਗ ਸਲਾਹ ਵੀ ਦਿੰਦੇ ਹਨ ਅਤੇ ਜੇਕਰ ਕਿਸੇ ਵਿਅਕਤੀ ਨੂੰ ਮਸ਼ਰੂਮ ਦੀ ਮਾਰਕੀਟਿੰਗ ਵਿੱਚ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਕਾਸ਼ਤਕਾਰ ਦੀ ਮਾਰਕੀਟਿੰਗ ਵਿੱਚ ਵੀ ਪੂਰੀ ਮਦਦ ਕਰਦੇ ਹਨ। ਉਨ੍ਹਾਂ ਵੱਲੋਂ ਮਸ਼ਰੂਮ ਦੇ ਸਪੌਨ ਦੀ ਆਲ ਇੰਡੀਆਂ ਡਿਲਵਰੀ ਵੀ ਕੀਤੀ ਜਾਂਦੀ ਹੈ।
ਮਸ਼ਰੂਮ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਡਾ. ਸਤਨਾਮ ਕਿਸਾਨਾਂ ਨੂੰ ਮੁਫਤ ਸਿਖਲਾਈ ਅਤੇ ਤਕਨੀਕੀ ਮਾਰਗਦਰਸ਼ਨ ਵੀ ਪ੍ਰਦਾਨ ਕਰ ਰਹੇ ਹਨ। ਉਹ ਦੱਸਦੇ ਹਨ ਕਿ ਰਵਾਇਤੀ ਖੇਤੀ ਦੀ ਤਰ੍ਹਾਂ ਮਸ਼ਰੂਮ ਪੈਦਾ ਕਰਨਾ ਵੀ ਇੱਕ ਤਰ੍ਹਾਂ ਦੀ ਖੇਤੀ ਹੀ ਹੈ ਪਰ ਰਵਾਇਤੀ ਖੇਤੀ ਦੇ ਮੁਕਾਬਲੇ ਇਸ ਵਿੱਚ ਲਾਗਤ ਵੀ ਘੱਟ ਲੱਗਦੀ ਹੈ ਅਤੇ ਜੇਕਰ ਕੋਈ ਵਿਅਕਤੀ ਛੋਟੀ ਤੋਂ ਛੋਟੀ 60X20 ਦੀ ਝੋਪੜੀ ਵੀ ਤਿਆਰ ਕਰਕੇ ਮਸ਼ਰੂਮ ਦੀ ਖੇਤੀ ਕਰਦਾ ਹੈ ਤਾਂ ਉਸ ਵਿੱਚੋਂ ਕਾਸਤਕਾਰ 7 ਕੁਇੰਟਲ ਮਸ਼ਰੂਮ ਪੈਦਾ ਕਰ ਸਕਦਾ ਹੈ ਇੱਕ ਕਿਲੇ ਦੇ ਮੁਕਾਬਲੇ ਇੱਕ ਸੈੱਡ ਵਿੱਚੋਂ ਮਸ਼ਰੂਮ ਦੀ ਕਾਸ਼ਤ ਕਰਕੇ ਓਨੀ ਹੀ ਕਮਾਈ ਕੀਤੀ ਜਾ ਸਕਦੀ ਹੈ।
ਉਹ ਦੱਸਦੇ ਹਨ ਕਿ ਜੇਕਰ ਕੋਈ ਵਿਅਕਤੀ ਮਸ਼ਰੂਮ ਦੀ ਕਾਸ਼ਤ ਕਰਨ ਦਾ ਇਛੁੱਕ ਹੈ ਤਾਂ ਉਸਨੂੰ ਛੋਟੇ ਪੱਧਰ ਤੋਂ ਇਸਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਅਤੇ ਇਸ ਕਿੱਤੇ ਦੇ ਤਜ਼ਰਬੇ ਨਾਲ ਉਸਨੂੰ ਆਪਣੇ ਕੰਮ ਨੂੰ ਵਧਾਉਣ ਵੱਲ ਅੱਗੇ ਵੱਧਣਾ ਚਾਹੀਦਾ ਹੈ। ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕੰਮ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਬਿਨਾ ਖ਼ਰਚੇ ਤੋਂ ਸ਼ੁਰੂ ਕਰੋ ਖੁੰਭਾਂ ਦੀ ਖੇਤੀ
More from AgricultureMore posts in Agriculture »
Be First to Comment