ਜ਼ਿਲ੍ਹਾ ਬਠਿੰਡਾ ਦੇ ਪਿੰਡ ਮੁਹਾਲਾ ਦੀ ਰਹਿਣ ਵਾਲੀ ਮਨਜੋਤ ਕੌਰ ਮਧੂ-ਮੱਖੀ ਪਾਲਣ ਦਾ ਕੰਮ ਕਰਦੇ ਹਨ ਅਤੇ ਮਧੂ ਮੱਖੀਆਂ ਦੇ ਸ਼ਹਿਦ ਨੂੰ ਖੁਦ ਪ੍ਰੋਸੈਸ ਕਰਕੇ ਵੇਚਣ ਦਾ ਸਫਲ ਕਾਰੋਬਾਰ ਚਲਾ ਰਹੇ ਹਨ। ਇਸ ਸ਼ਹਿਦ ਨੂੰ ਉਹ ਵੱਖ ਵੱਖ ਕਿਸਾਨ ਮੇਲਿਆ ਉਪਰ ਲੈ ਕੇ ਜਾਂਦੇ ਹਨ ਜਿੱਥੇ ਲੋਕ ਉਨ੍ਹਾਂ ਤੋਂ ਸ਼ਹਿਦ ਖਰੀਦੇ ਹਨ।

ਮਨਜੋਤ ਲਈ ਇਹ ਰਸਤਾ ਆਸਾਨ ਨਹੀਂ ਸੀ ਕਿਉਂਕਿ ਕੁੜੀਆਂ ਦੇ ਕੰਮ ਕਰਨ ਨੂੰ ਲੈ ਕੇ ਉਨ੍ਹਾਂ ਨੂੰ ਕਈ ਸਮਾਜਿਕ ਰੁਕਾਵਟਾਂ ਦਾ ਵੀ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਦੇ ਮਾਤਾ ਪਿਤਾ ਨੇ ਉਨ੍ਹਾਂ ਦਾ ਪੂਰਾ ਸਾਥ ਦਿੱਤਾ। ਉਹ ਦੱਸਦੇ ਹਨ ਕਿ ਉਹ ਤਿੰਨ ਭੈਣਾਂ ਹਨ ਅਤੇ ਤਿੰਨਾਂ ਨੇ ਹੀ ਮਧੂ ਮੱਖੀ ਪਾਲਣ ਦੀ ਟ੍ਰੈਨਿੰਗ ਲਈ ਹੋਈ ਹੈ ਤਾਂ ਜੋ ਆਪਣੇ ਪਿਤਾ ਦੇ ਨਾਲ ਉਹ ਮਧੂ ਮੱਖੀ ਪਾਲਣ ਵਿੱਚ ਮਦਦ ਕਰ ਸਕਣ। ਉਨ੍ਹਾਂ ਦੀ ਵੱਡੀ ਭੈਣ ਵਿਦੇਸ਼ ਚਲੀ ਗਈ ਤੇ ਹੁਣ ਉਹ ਖੁਦ ਹੀ ਸਾਰਾ ਕੰਮ ਸਾਭਦੇ ਹਨ।

ਉਹ ਦੱਸਦੇ ਹਨ ਕਿ ਉਹ ਵੱਖ ਵੱਖ ਕਿਸਮ ਦਾ ਸ਼ਹਿਦ ਤਿਆਰ ਕਰਦੇ ਹਨ ਅਤੇ ਖੁਦ ਹੀ ਉਸਦੀ ਬ੍ਰੈਡਿੰਗ ਕਰਕੇ ਮੇਲਿਆ ਉਪਰ ਵੇਚਦੇ ਹਨ। ਇਸ ਤੋਂ ਇਲਾਵਾ ਉਹ ਮਧੂ ਮੱਖੀਆਂ ਦਾ ਪੋਲਨ ਵੀ ਵੇਚਦੇ ਹਨ ਜਿਸ ਦਾ ਉਨ੍ਹਾਂ ਨੂੰ ਗ੍ਰਾਹਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਉਹ ਦੱਸਦੇ ਹਨ ਕਿ ਉਨ੍ਹਾਂ ਵੱਲੋਂ ਵੇਚੇ ਜਾਂਦੇ ਸ਼ਹਿਦ ਵਿੱਚ ਕਿਸੇ ਕਿਸਮ ਦੀ ਕੋਈ ਮਿਲਾਵਟ ਨਹੀਂ ਹੁੰਦੀ ਅਤੇ ਉਨ੍ਹਾਂ ਦਾ ਕਾਫੀ ਸ਼ਹਿਦ ਆਨਲਾਈਨ ਵੀ ਵਿਕ ਜਾਂਦਾ ਹੈ।

ਮਨਜੋਤ ਕੌਰ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਹੁਣ ਸ਼ਹਿਦ ਦਾ ਸਾਰਾ ਕੰਮ ਖੁਦ ਹੀ ਸਾਂਭਦੀ ਹੈ ਅਤੇ ਉਨ੍ਹਾਂ ਨੂੰ ਆਪਣੀ ਬੇਟੀ ਉਪਰ ਮਾਣ ਹੈ। ਉਹ ਕਹਿੰਦੇ ਹਨ ਕਿ ਅੱਜ ਦੇ ਸਮੇਂ ਕੁੜੀਆਂ ਵੀ ਕਿਸੇ ਖੇਤਰ ਵਿੱਚ ਮੁੰਡਿਆਂ ਨਾਲੋਂ ਘੱਟ ਨਹੀਂ ਹਨ ਉਨ੍ਹਾਂ ਨੂੰ ਵੀ ਸਮਾਜਿਕ ਬੰਦਿਸ਼ਾ ਨੂੰ ਤੋੜ ਕੇ ਅੱਗੇ ਵੱਧਣ ਦੇ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ। ਪੇਂਡੂ ਖੇਤਰ ਤੋਂ ਉੱਠੀ ਮਨਜੋਤ ਕੌਰ ਦੇ ਇੱਥੋਂ ਤੱਕ ਪਹੁੰਚਣ ਦੇ ਸਫਰ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਮੁੰਡੇ ਤਾਂ ਚਿੱਟੇ ਤੇ ਲੱਗੇ ਆ ! ਕਬੀਲਦਾਰੀ ਤਾਂ ਕੁੜੀਆਂ ਸਾਂਭਦੀਆਂ
More from MotivationalMore posts in Motivational »






Be First to Comment