ਜ਼ਿਲ੍ਹਾ ਮਾਨਸਾ ਦੇ ਪਿੰਡ ਖਿਆਲਾਂ ਕਲਾਂ ਦੇ ਰਹਿਣ ਵਾਲੇ ਹਰਦੀਪ ਸਿੰਘ ਜਟਾਣਾ ਨੇ ਖੇਤੀ ਦਾ ਆਪਣਾ ਵਿਲੱਖਣ ਮਾਡਲ ਵਿਕਸਤ ਕੀਤਾ ਹੈ। ਉਹ ਆਪਣੇ ਫਾਰਮ ਦੇ ਉਤਪਾਦਾਂ ਨੂੰ ਪ੍ਰੋਸੈਸ ਕਰਕੇ ਖਪਤਕਾਰਾਂ ਲਈ ਮਿਲਾਵਟ ਰਹਿਤ ਖਾਣ-ਪੀਣ ਦੀਆਂ ਚੀਜ਼ਾਂ ਉਪਲੱਬਧ ਕਰਵਾ ਰਹੇ ਹਨ। ਉਹ ਦੱਸਦੇ ਹਨ ਕਿ ਅੱਜ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਵਧੀ ਮਿਲਾਵਟ ਕਾਰਨ ਹੀ ਮਨੁੱਖ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ ਜਿਸ ਲਈ ਉਹ ਲੋਕਾਂ ਨੂੰ ਖਾਣ ਪੀਣ ਦੀਆਂ ਮਿਲਾਵਟ ਰਹਿਤ ਚੀਜ਼ਾਂ ਵੇਚ ਰਹੇ ਹਨ।

ਖਿਆਲਾ ਕਲਾਂ ਵਿੱਚ ਉਹ ਆਪਣਾ ਮਾਲਵੀ ਸਟੋਰ ਚਲਾਉਂਦੇ ਹਨ ਜਿੱਥੇ ਉਹ ਮਿਲਾਵਟ ਰਹਿਤ ਖਾਣ ਪੀਣ ਦੀਆਂ ਵਸਤਾਂ ਵੇਚਦੇ ਹਨ। ਉਹ ਆਪਣੇ ਖੇਤ ਵਿੱਚ ਗੰਨੇ ਦੀ ਕਾਸਤ ਕਰਦੇ ਹਨ ਅਤੇ ਉਸ ਗੰਨੇ ਤੋਂ ਗੁੜ, ਸ਼ੱਕਰ ਬਣਾ ਕੇ ਆਪਣੇ ਸਟੋਰ ਉਪਰ ਵੇਚਦੇ ਹਨ। ਉਹ ਦੱਸਦੇ ਹਨ ਕਿ ਮਾਰਕਿਟ ਵਿੱਚ ਵਿਕ ਰਹੇ ਗੁੜ ਵਿੱਚ ਬਹੁਤ ਜ਼ਿਆਦਾ ਮਿਲਾਵਟ ਹੁੰਦੀ ਹੈ ਜਿਸ ਕਾਰਨ ਕਈ ਭਿਆਨਕ ਬਿਮਾਰੀਆਂ ਲੱਗਦੀ ਹਨ ਪਰ ਉਨ੍ਹਾਂ ਵੱਲੋਂ ਬਣਾਏ ਜਾਂਦੇ ਗੁੜ ਵਿੱਚ ਕਿਸੇ ਕਿਸਮ ਦੀ ਕੋਈ ਮਿਲਾਵਟ ਨਹੀਂ ਹੁੰਦੀ ਅਤੇ ਲੋਕਾਂ ਨੂੰ ਉਨ੍ਹਾਂ ਦੇ ਉਤਪਾਦ ਕਾਫੀ ਪਸੰਦ ਵੀ ਆ ਰਹੇ ਹਨ।

ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਵਿਲੱਖਣ ਗੁੜ ਬੈਂਕ ਵੀ ਸਥਾਪਤ ਕੀਤਾ ਹੈ ਜਿਸ ਵਿੱਚ ਉਹ ਗੁੜ ਸਟੋਰ ਕਰਦੇ ਹਨ।ਉਹ ਦੱਸਦੇ ਹਨ ਕਿ ਉਨ੍ਹਾਂ ਦੇ ਗ੍ਰਾਹਕ ਉਨ੍ਹਾਂ ਨੂੰ ਆਪਣੀ ਗੁੜ ਦੀ ਖਪਤ ਦੇ ਹਿਸਾਬ ਨਾਲ ਗੁੜ ਸਟੋਰ ਕਰਵਾ ਜਾਂਦੇ ਹਨ ਅਤੇ ਫਿਰ ਸਾਲ ਭਰ ਉਹ ਆਪਣੇ ਗ੍ਰਾਹਕਾਂ ਨੂੰ ਗੁੜ ਦੀ ਸਪਲਾਈ ਕਰਦੇ ਹਨ ਜਿਸ ਲਈ ਗ੍ਰਾਹਕ ਉਨ੍ਹਾਂ ਨੂੰ ਅਡਵਾਂਗ ਪੈਸੇ ਵੀ ਜਮ੍ਹਾਂ ਕਰਵਾ ਕੇ ਜਾਂਦੇ ਹਨ।

ਉਹ ਦੱਸਦੇ ਹਨ ਕਿ ਅੱਜ ਦੇ ਨੌਜਵਾਨ ਖੇਤੀ ਤੋਂ ਦੂਰ ਹੁੰਦੇ ਜਾ ਰਹੇ ਹਨ ਪਰ ਨੌਜਵਾਨਾਂ ਨੂੰ ਸਮੇਂ ਦੇ ਹਿਸਾਬ ਨਾਲ ਖੇਤੀ ਨਾਲ ਮੁੜ ਜੋੜਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹ ਕਹਿੰਦੇ ਹਨ ਇਸ ਕਾਰੋਬਾਰ ਦੀ ਸ਼ੁਰੂਆਤ ਉਨ੍ਹਾਂ ਆਪਣੇ ਬੱਚਿਆਂ ਦੇ ਨਾਲ ਠੱਗੀ ਕਰਕੇ ਸ਼ੁਰੂ ਕੀਤੀ ਜਿਸ ਦਾ ਭਾਅ ਕਿ ਬੱਚਿਆਂ ਦੇ ਲਈ ਉਨ੍ਹਾਂ ਨੇ ਇੱਥੇ ਵੀ ਸਟੋਰ ਸਥਾਪਤ ਕਰਕੇ ਉਨ੍ਹਾਂ ਨੂੰ ਖੇਤੀ ਅਤੇ ਖੇਤੀ ਉਤਪਾਦ ਵੇਚਣ ਲਈ ਪ੍ਰੇਰਿਤ ਕੀਤਾ ਤਾਂ ਜੋ ਵਿਦੇਸ਼ਾਂ ਵੱਲ ਕੂਚ ਕਰਨ ਦੀ ਬਜਾਏ ਉਨ੍ਹਾਂ ਦੇ ਬੱਚਿਆ ਦਾ ਮੋਹ ਪੰਜਾਬ ਅਤੇ ਇਸ ਧਰਤੀ ਦੇ ਨਾਲ ਜੁੜਿਆ ਰਹੇ। ਉਨ੍ਹਾਂ ਦੇ ਕੰਮ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਅਸੀਂ ਆਪਣੇ ਬੱਚਿਆਂ ਨਾਲ ਆਪ ਠੱਗੀ ਮਾਰੀ
More from MotivationalMore posts in Motivational »






Be First to Comment