ਬਰਨਾਲਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਕਿਸਾਨ ਰਸਾਇਣ ਮੁਕਤ ਤਰੀਕੇ ਨਾਲ ਔਰਗੈਨਿਕ ਖੇਤੀ ਕਰ ਰਹੇ ਹਨ।ਇਨ੍ਹਾਂ ਕਿਸਾਨਾਂ ਵੱਲੋਂ ਪੈਂਦਾ ਕੀਤੇ ਉਤਪਾਦਾਂ ਲਈ ਕੋਈ ਵੱਖਰੀ ਮੰਡੀ ਦਾ ਪ੍ਰਬੰਧ ਨਾ ਹੋਣ ਕਾਰਨ ਇਨ੍ਹਾਂ ਕਿਸਾਨਾਂ ਵੱਲੋਂ ‘ਕੁਦਰਤੀ ਕਿਸਾਨ ਹੱਟ’ ਨਾਮ ਦੀ ਸਾਂਝੀ ਦੁਕਾਨ ਬਰਨਾਲਾ ਦੀ ਲੱਖੀ ਕਲੋਨੀ ਵਿੱਚ ਖੋਲ੍ਹੀ ਗਈ ਹੈ ਜੋ ਹਫਤੇ ਦੇ ਇੱਕ ਦਿਨ ਐਤਵਾਰ ਨੂੰ ਖੁੱਲਦੀ ਹੈ। ਇਸ ਦੁਕਾਨ ਉਪਰ ਔਰਗੈਨਿਕ ਤਰੀਕੇ ਨਾਲ ਪੈਦਾ ਕੀਤੇ ਉਤਪਾਦ ਸਿੱਧੇ ਗ੍ਰਾਹਕਾਂ ਨੂੰ ਵੇਚਦੇ ਹਨ।
ਇਸ ਦੁਕਾਨ ਨੂੰ ਚਲਾਉਣ ਵਾਲੇ ਕਿਸਾਨਾਂ ਨੇ ਦੱਸਿਆ ਕਿ ਪੰਜਾਬ ਅੰਦਰ ਖੇਤੀ ਲਈ ਪੈਸਟੀਸਾਇਡ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਦਿਨੋਂ ਦਿਨ ਵੱਧ ਰਹੀ ਹੈ ਅਤੇ ਇਹ ਰਸਾਇਣਕ ਖਾਦਾ ਭੋਜਨ ਲੜੀ ਵਿੱਚ ਦਾਖਲ ਹੋ ਕੇ ਸਿੱਧਾ ਮਨੁੱਖੀ ਸਰੀਰ ਵਿੱਚ ਦਾਖਲ ਹੋ ਰਹੀਆਂ ਹਨ ਜਿਸ ਕਾਰਨ ਮਨੁੱਖ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ।ਉਹ ਦੱਸਦੇ ਹਨ ਕਿ ਕਿਸਾਨਾਂ ਨੇ ਅਨਾਜ਼ ਤਾਂ ਬਹੁਤ ਪੈਦਾ ਕਰ ਲਿਆ ਪਰ ਇਸ ਵਿੱਚੋਂ ਬਹੁਤਾ ਅਨਾਜ ਇਨਸਾਨ ਦੇ ਖਾਣ ਲਈ ਠੀਕ ਨਹੀਂ ਹੈ ਕਿਉਂਕਿ ਉਸ ਵਿੱਚ ਕੈਮੀਕਲ ਵਾਲੀਆਂ ਰਸਾਇਣਕ ਖਾਦਾ ਦਾ ਅਸਰ ਹੈ।
ਉਹ ਦੱਸਦੇ ਕਿ ਜਿਲੇ ਦੇ ਵੱਖ ਵੱਖ ਕਿਸਾਨ ਜੋ ਆਪਣੇ ਖੇਤ ਵਿੱਚ ਔਰਗੈਨਿਕ ਖੇਤੀ ਕਰਦੇ ਹਨ ਉਹ ਆਪਣੇ ਉਤਪਾਦ ਇਸ ਦੁਕਾਨ ਉਪਰ ਲਿਆ ਕੇ ਵੇਚਦੇ ਹਨ। ਇਸ ਦੁਕਾਨ ‘ਤੇ ਗਾਹਕ ਆਰਗੈਨਿਕ ਸਬਜ਼ੀਆਂ, ਦਾਲਾਂ, ਤੇਲ, ਆਟਾ ਅਤੇ ਹੋਰ ਸਮਾਨ ਖਰੀਦ ਸਕਦੇ ਹਨ ਜੋ ਕਿ ਪੂਰੀ ਤਰ੍ਹਾਂ ਜ਼ਹਿਰ ਮੁਕਤ ਹੁੰਦਾ ਹੈ।
ਕਿਸਾਨਾਂ ਦੇ ਇਸ ਉਪਰਾਲੇ ਨਾਲ ਜਿੱਥੇ ਉਨ੍ਹਾਂ ਨੂੰ ਬਾਜ਼ਾਰ ਮਿਲ ਰਿਹਾ ਹੈ, ਉੱਥੇ ਹੀ ਖਪਤਕਾਰਾਂ ਨੂੰ ਵੀ ਅਸਲ ਜੈਵਿਕ ਉਤਪਾਦ ਮਿਲ ਰਹੇ ਹਨ। ਇਸ ਉਪਰਾਲੇ ਨੇ ਹੋਰ ਕਿਸਾਨਾਂ ਨੂੰ ਵੀ ਉਤਸ਼ਾਹਿਤ ਕੀਤਾ।
ਕਿਸਾਨਾਂ ਦੀ ਸਾਂਝੀ ਦੁਕਾਨ, ਕਿਵੇਂ ਮਿਸਾਲ ਬਣੇ ਇਹ ਕਿਸਾਨ?
More from AgricultureMore posts in Agriculture »
Be First to Comment