ਮਾਨਸਾ ਜ਼ਿਲ੍ਹੇ ਦੇ ਪਿੰਡ ਘਰਾਂਗਣਾ ਦੇ ਰਹਿਣ ਵਾਲੇ ਮਲਕੀਤ ਸਿੰਘ ਨੇ ਕਦੇ ਕਿਆਸ ਵੀ ਨਹੀਂ ਸੀ ਕੀਤਾ ਕਿ ਉਸਦਾ ਇੱਕ ਛੋਟਾ ਜਿਹਾ ਯਤਨ ਇੱਕ ਦਿਨ ਉਸਦੀ ਜ਼ਿੰਦਗੀ ਬਦਲ ਦੇਵੇਗਾ। ਮਲਕੀਤ ਸਿੰਘ ਨੇ ਦਸ ਕੁ ਸਾਲ ਪਹਿਲਾਂ ਆਪਣੇ ਖੇਤ ਸਿਰਫ਼ ਇੱਕ ਮਰਲਾ ਜਗ੍ਹਾ ਵਿੱਚ ਸ਼ੌਕੀਆ ਤੌਰ ਤੇ ਸਬਜ਼ੀਆਂ ਦੀ ਪਨੀਰੀ ਤਿਆਰ ਕੀਤੀ ਸੀ।
ਉਸਦੀ ਉਹ ਪਨੀਰੀ ਇੰਨੀ ਕਾਮਯਾਬ ਹੋਈ ਕਿ ਹੁਣ ਉਹ ਪੰਜ ਏਕੜ ਵਿੱਚ ਪਨੀਰੀ ਤਿਆਰ ਕਰਦਾ ਹੈ ਅਤੇ ਇਹ ਸਾਰੀ ਹੱਥੋ-ਹੱਥ ਵਿਕ ਵੀ ਜਾਂਦੀ ਹੈ। ਮਲਕੀਤ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੀ ਇਹ ਨਰਸਰੀ ਤੋਂ ਕਣਕ-ਝੋਨੇ ਦੀ ਰਵਾਇਤੀ ਖੇਤੀ ਨਾਲੋਂ ਪੰਜ ਗੁਣਾ ਵੱਧ ਮੁਨਾਫ਼ਾ ਕਮਾ ਰਿਹਾ ਹੈ।
ਮਲਕੀਤ ਸਿੰਘ ਦੇ ਦੇਸੀ ਬੀਜ ਤੋਂ ਤਿਆਰ ਪਿਆਜ਼ ਅਤੇ ਲਸਣ ਦੀ ਪਨੀਰੀ ਇਲਾਕੇ ਵਿੱਚ ਬਹੁਤ ਮਕਬੂਲ ਹੈ। ਮਲਕੀਤ ਸਿੰਘ ਦਾ ਕਹਿਣਾ ਹੈ ਕਿ ਸਿਰਫ਼ ਥੋੜ੍ਹੀ ਜਿਹੀ ਯੋਜਨਾਬੰਦੀ ਨਾਲ ਹੀ ਕੋਈ ਵੀ ਕਿਸਾਨ ਉਸ ਵਾਂਗ ਕਾਮਯਾਬ ਹੋ ਸਕਦਾ ਹੈ।
ਹੇਠਲੀ ਵੀਡੀਓ ਵਿੱਚ ਮਲਕੀਤ ਸਿੰਘ ਨਾਲ ਉਸਦੀ ਕਾਮਯਾਬੀ ਪਿਛਲੇ ਕਾਰਨਾਂ ਉੱਤੇ ਗੱਲਬਾਤ ਕੀਤੀ ਗਈ ਹੈ:-
Be First to Comment