ਪੰਜਾਬ ਦੇ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਸੰਗਾਲਾ ਦੇ ਰਹਿਣ ਵਾਲੇ ਜੋਗਾ ਸਿੰਘ ਰਿਟਾਇਰਡ ਖੇਤੀਬਾੜੀ ਅਧਿਆਪਕ ਹਨ। ਜੋਗਾ ਸਿੰਘ ਨੂੰ ਹਰਬਲ ਪੌਦਿਆਂ ਅਤੇ ਦਰੱਖਤਾਂ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਗਏ ਯਤਨਾਂ ਕਰਕੇ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਜੋਗਾ ਸਿੰਘ ਅੱਜ-ਕੱਲ ਫਲਾਂ ਵਾਲੇ ਦਰੱਖਤਾਂ ਅਤੇ ਹਰਬਲ ਪੌਦਿਆਂ ਦੀ ਨਰਸਰੀ ਚਲਾਉਂਦੇ ਹਨ। ਜੋਗਾ ਸਿੰਘ ਕਿਸਾਨਾਂ ਨੂੰ ਕੁਦਰਤ ਪੱਖੀ ਖੇਤੀ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੈਵਿਕ ਅਤੇ ਬਦਲਵੀਂ ਖੇਤੀ ਹੀ ਪੰਜਾਬ ਦੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਅ ਸਕਦੀ ਹੈ
ਨੌਜਵਾਨਾਂ ਲਈ ਰੋਜ਼ਗਾਰ ਦੇ ਅਨੇਕਾਂ ਮੌਕੇ ਪੈਦਾ ਕਰ ਸਕਦੀ ਹੈ। ਇਸ ਨਾਲ ਪੰਜਾਬੀ ਨੌਜਵਾਨਾਂ ਵਿੱਚ ਵਧਦੇ ਪ੍ਰਵਾਸ ਦੇ ਰੁਝਾਨ ਨੂੰ ਵੀ ਠੱਲ ਪਾਈ ਜਾ ਸਕਦੀ ਹੈ।
ਹੇਠਲੀ ਵੀਡੀਓ ਵਿੱਚ ਉਨ੍ਹਾਂ ਨਾਲ ਖੇਤੀਬਾੜੀ ਦੇ ਸਫਲ ਜੈਵਿਕ ਬਦਲਾਂ ਤੇ ਚਰਚਾ ਕੀਤੀ ਗਈ ਹੈ:-
ਸਟੇਟ ਐਵਾਰਡੀ ਖੇਤੀਬਾੜੀ ਮਾਹਰ ਤੋਂ ਸਿੱਖੋ ਸਫ਼ਲ ਖੇਤੀਬਾੜੀ ਦੇ ਸੌ ਕਾਮਯਾਬ ਤਰੀਕੇ
More from AgricultureMore posts in Agriculture »
Be First to Comment