Press "Enter" to skip to content

ਇਸ ਤਰੀਕੇ ਨਾਲ ਝੋਨੇ ਦੇ ਸੀਜ਼ਨ ‘ਚ ਲੱਖਾਂ ਰੁਪਏ ਬਚਾਅ ਸਕਦੇ ਹਨ ਕਿਸਾਨ

ਜੁਲਾਈ ਦਾ ਮਹੀਨਾ ਭਾਰਤ ਦੇ ਸੂਬੇ ਪੰਜਾਬ ਵਿੱਚ ਝੋਨੇ ਦੀ ਬਿਜਾਈ ਦਾ ਸਮਾਂ ਹੁੰਦਾ ਹੈ। ਇਸ ਸੀਜ਼ਨ ਵਿੱਚ ਮੋਟਰ ਮਕੈਨਿਕਾਂ ਦੀ ਅਣਗਹਿਲੀ ਅਤੇ ਕਿਸਾਨਾਂ ਨੂੰ ਮੋਟਰ ਤੇ ਲੱਗਣ ਵਾਲੇ ਇਲੈਕਟੀਰਕਲ ਪੁਰਜਿਆਂ ਬਾਰੇ ਸੀਮਤ ਜਾਣਕਾਰੀ ਹੋਣ ਕਰਕੇ, ਅਕਸਰ ਖੇਤਾਂ ਵਿਚਲੀਆਂ ਮੋਟਰਾਂ ਸੜ ਜਾਂਦੀਆਂ ਹਨ। ਜਿਸ ਨਾਲ ਕਿਸਾਨਾਂ ਦਾ ਹਰ ਸਾਲ ਲੱਖਾਂ ਰੁਪਏ ਦਾ ਨੁਕਸਾਨ ਹੁੰਦਾ ਹੈ। ਮਰਾਹੜ ਪਾਵਰ ਕੰਟਰੋਲਜ਼ ਪ੍ਰਾਈਵੇਟ ਲਿਮਟਿਡ, ਪਿੰਡ ਕੱਕੜਵਾਲ (ਸੰਗਰੂਰ) ਦੇ ਸਰਪ੍ਰਸਤ ਜੈ ਸਿੰਘ ਇੱਕ ਇਲੈਕਟਰੀਕਲ ਪੈਨਲ ਬਣਾਉਣ ਵਾਲੀ ਫੈਕਟਰੀ ਚਲਾਉਂਦੇ ਹਨ।

ਜੈ ਸਿੰਘ ਦਾ ਕਹਿਣਾ ਹੈ ਕਿ ਮੋਟਰ ‘ਤੇ ਲੱਗਣ ਵਾਲੇ ਸਟਾਰਟਰ, ਐਮਪੀਅਰ ਮੀਟਰ, ਅਤੇ ਵੋਲਟੇਜ ਮੀਟਰ ਆਦਿ ਯੰਤਰ ਸਹੀ ਤਰੀਕੇ ਨਾਲ ਨਹੀਂ ਲੱਗੇ ਹੁੰਦੇ ਜੋ ਕਿ ਮੋਟਰਾਂ ਸੜਨ ਦਾ ਸਭ ਤੋਂ ਵੱਡਾ ਕਾਰਨ ਹੈ। ਜਿਸਦਾ ਨਤੀਜਾ ਇਹ ਨਿਕਲਦਾ ਹੈ ਕਿ ਕਿਸਾਨਾਂ ਦਾ ਹਰ ਸਾਲ ਲੱਖਾਂ ਰੁਪਈਆ ਮੋਟਰ ਬੰਨਵਾਉਣ ਜਾਂ ਨਵੀਂ ਪਾਉਣ ਵਿੱਚ ਖਰਾਬ ਹੋ ਜਾਂਦਾ ਹੈ। ਝੋਨੇ ਦੇ ਸੀਜ਼ਨ ਵਿੱਚ ਮੋਟਰ ਦੀ ਰੋਜ਼ਾਨਾ ਜਰੂਰਤ ਹੋਣ ਕਰਕੇ ਅਜਿਹੀ ਹਾਲਤ ਵਿੱਚ ਨੁਕਸਾਨ ਦੁੱਗਣਾ ਹੁੰਦਾ ਹੈ ਕਿਉਂਕਿ ਮਜਬੂਰੀ ਵੱਸ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਲਈ ਮਜਬੂਰ ਹੋ ਜਾਂਦੇ ਹਨ।

ਜੈ ਸਿੰਘ ਅਜਿਹੇ ਕਿਸਾਨਾਂ ਜਾਂ ਮੋਟਰ ਮਕੈਨਿਕਾਂ ਨੂੰ ਮੁਫਤ ਟਰੇਨਿੰਗ ਮੁਹੱਈਆ ਕਰਵਾ ਰਹੇ ਹਨ। ਉਨ੍ਹਾ ਦਾ ਇਹ ਵੀ ਕਹਿਣਾ ਹੈ ਕਿ ਉਹ ਖੁਦ ਕਿਸਾਨ ਪਰਿਵਾਰ ਵਿੱਚੋਂ ਹੋਣ ਕਰਕੇ ਕਿਸਾਨਾਂ ਨੂੰ ਇਹ ਸਹੂਲਤ ਆਫਰ ਕਰ ਹਰੇ ਹਨ ਤਾਂ ਜੋ ਕਿਸਾਨਾਂ ਦਾ ਭਲਾ ਹੋ ਸਕੇ।
ਇਸ ਹੇਠਲੀ ਵੀਡੀਓ ਰਾਹੀਂ ਉਹ ਕਿਸਾਨਾਂ ਨੂੰ ਟਿਊਬਵੈੱਲ ਮੋਟਰਾਂ ਦੇ ਸੜਨ ਦੇ ਕਾਰਨ ਅਤੇ ਬਚਾਅ ਦੇ ਤਰੀਕੇ ਦੱਸ ਰਹੇ ਹਨ:-

Be First to Comment

Leave a Reply

Your email address will not be published. Required fields are marked *