ਜ਼ਿਲ੍ਹਾ ਲੁਧਿਆਣਾ ਦੇ ਪਿੰਡ ਡੱਲਾ ਦੇ ਰਹਿਣ ਵਾਲੇ ਜਗਤਾਰ ਸਿੰਘ ਨੇ 16 ਸਾਲ ਵਿਦੇਸ਼ਾਂ ਵਿੱਚ ਬਿਤਾਏ ਹਨ। ਉਹ ਦੱਸਦੇ ਹਨ ਕਿ ਰੁਜਗਾਰ ਦੇ ਲਈ ਉਹ ਕਈ ਸਾਲ ਦੁਬਈ, ਕਵੈਤ, ਸਾਊਦੀ ਅਰਬ, ਸਪੇਨ, ਵਿੱਚ ਕੰਮ ਕਰਦੇ ਰਹੇ ਪਰ ਜਦ ਕਰੋਨਾ ਕਾਰਨ ਲਾਕਡਾਊਨ ਹੋਇਆ ਤਾਂ ਉਹ 2019 ਵਿੱਚ ਉਹ ਆਪਣੇ ਜੱਦੀ ਪਿੰਡ ਵਾਪਸ ਆ ਗਏ। ਇੱਕ ਦਿਨ ਉਨ੍ਹਾਂ ਨੇ ਆਪਣੇ ਬੇਟੇ ਨਾਲ ਰੇਹੜੀ ਲਗਾਉਣ ਬਾਰੇ ਗੱਲ ਕੀਤੀ ਤਾਂ ਉਹ ਵੀ ਇਸ ਕੰਮ ਲਈ ਮੰਨ ਗਿਆ ਅਤੇ ਉਨ੍ਹਾਂ ਸੁਰੂਆਤ ਵਿੱਚ ਆਪਣੀ ਫੂਡ ਕਾਰਟ ਲਗਾਉਣੀ ਸ਼ੁਰੂ ਕੀਤੀ ਜਿਸ ਤੋਂ ਬਾਅਦ ਕੰਮ ਵੱਧਦਾ ਗਿਆ ਅਤੇ ਨਾਲ ਹੀ ਉਹ ਫਾਸਟ ਫੂਡ ਅਤੇ ਗੰਨੇ ਦਾ ਜੂਸ ਵੀ ਵੇਚਣ ਲੱਗੇ। ਹੁਣ ਇੱਥੇ ਉਨ੍ਹਾਂ ਦਾ ਪੂਰਾ ਪਰਿਵਾਰ ਰਲ਼ ਕੇ ਕੰਮ ਕਰਦਾ ਹੈ।

ਉਹ ਦੱਸਦੇ ਹਨ ਕਿ ਗੰਨੇ ਦੀ ਕਾਸਤ ਉਹ ਖੁਦ ਹੀ ਕਰਦੇ ਹਨ ਅਤੇ ਪਹਿਲਾਂ ਉਹ ਗੰਨਾ ਵੇਚ ਦਿੰਦੇ ਸਨ ਪਰ ਹੁਣ ਉਹ ਖੁਦ ਗੰਨੇ ਦਾ ਜੂਸ ਹੱਥੀ ਕੱਢ ਕੇ ਲੋਕਾਂ ਨੂੰ ਵੇਚਦੇ ਹਨ। ਉਨ੍ਹਾਂ ਨੂੰ ਸ਼ੁਰੂਆਤ ਵਿੱਚ ਕਈ ਸਮਾਜਿਕ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਉਨ੍ਹਾਂ ਬਿਨ੍ਹਾਂ ਕਿਸੇ ਦੀ ਪ੍ਰਵਾਹ ਕੀਤੇ ਆਪਣਾ ਕੰਮ ਜਾਰੀ ਰੱਖਿਆ ਅਤੇ ਅੱਜ ਉਹ ਚੰਗੀ ਕਮਾਈ ਕਰ ਰਹੇ ਹਨ ਅਤੇ ਸਮਾਜ ਦਾ ਉਨ੍ਹਾਂ ਪ੍ਰਤੀ ਰਵੱਈਆ ਵੀ ਬਦਲਣ ਲੱਗ ਪਿਆ ਹੈ।

ਉਹ ਕਹਿੰਦੇ ਹਨ ਕਿ ਕਈ ਲੋਕ ਇਸ ਕੰਮ ਨੂੰ ਚੰਗਾਂ ਨਹੀਂ ਸਮਝਦੇ ਜਦਕਿ ਜੇਕਰ ਵਿਦੇਸ਼ਾਂ ਦੀ ਗੱਲ ਕਰੀਏ ਤਾਂ ਨੌਜਵਾਨ ਉੱਥੇ ਜਾ ਕੇ ਇਸ ਤੋਂ ਵੀ ਨੀਵੇ ਦਰਜੇ ਦਾ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ ਪਰ ਇੱਥੇ ਰਹਿ ਕੇ ਕੰਮ ਕਰਨ ਤੋਂ ਸੰਗ ਮੰਨਦੇ ਹਨ। ਉਹ ਕਹਿੰਦੇ ਹਨ ਸ਼ੁਰੂਆਤ ਵਿੱਚ ਉਨ੍ਹਾਂ ਦੇ ਪਰਿਵਾਰ ਮੈਂਬਰ ਵੀ ਇਸ ਕੰਮ ਤੋਂ ਸੰਗ ਮੰਨਦੇ ਸਨ ਪਰ ਜਦੋਂ ਇਸ ਕੰਮ ਤੋਂ ਚੰਗੀ ਕਮਾਈ ਹੋਣ ਲੱਗੀ ਤਾਂ ਸਾਰਾ ਟੱਬਰ ਰਲ਼ ਕੇ ਇਹ ਕੰਮ ਕਰਨ ਲੱਗਾ ਅਤੇ ਹੁਣ ਉਹ ਚੰਗੀ ਦਿਹਾੜੀ ਕਮਾ ਰਹੇ ਹਨ।

ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਵੀ ਕੰਮ ਦੀ ਕਦਰ ਹੋਣ ਲੱਗੀ ਹੈ ਅਤੇ ਕਿਸੇ ਦਿਨ ਜੇਕਰ ਉਹ ਰੇਹੜੀ ਨਹੀਂ ਲਗਾਉਂਦੇ ਤਾਂ ਉਨ੍ਹਾਂ ਦੇ ਬੇਟਾ ਬੇਟੀ ਖੁਦ ਰੇਹੜੀ ਲਗਾ ਲੈਂਦੇ ਹਨ ਅਤੇ ਸ਼ਾਮ ਤੱਕ ਚੰਗੀ ਦਿਹਾੜੀ ਕਮਾ ਕੇ ਵਾਪਸ ਆਉਂਦੇ ਹਨ। ਉਹ ਕਹਿੰਦੇ ਹਨ ਕਿ ਪੰਜਾਬ ਵਿੱਚ ਰਹਿ ਕੇ ਵੀ ਬਹੁਤ ਸਾਰੇ ਕੰਮ ਕੀਤੇ ਜਾ ਸਕਦੇ ਹਨ ਪਰ ਵਿਅਕਤੀ ਮਿਨਹਤ ਕਰਨ ਵਾਲਾ ਹੋਣਾ ਚਾਹੀਦਾ ਹੈ। ਉਨ੍ਹਾਂ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

16 ਸਾਲ ਵਿਦੇਸ਼ ਰਹਿ ਕੇ ਪਿੰਡ ਚ ਲਾ ਲਈ ਜੂਸ ਦੀ ਰੇਹੜੀ
More from MotivationalMore posts in Motivational »






Be First to Comment