ਖੇਤੀਬਾੜੀ ਦੇ ਸਹਾਇਕ ਧੰਦਿਆਂ ਦਾ ਕਿਸਾਨਾਂ ਵਿੱਚ ਭਾਵੇਂ ਬਹੁਤਾ ਰੁਝਾਨ ਨਹੀਂ ਹੈ ਪਰ ਪਿਛਲੇ ਕੁੱਝ ਸਾਲਾਂ ਵਿੱਚ ਇਸ ਰੁਝਾਨ ਵਿੱਚ ਵਾਧਾ ਹੋਇਆ ਹੈ। ਇਸ ਵਧਦੇ ਰੁਝਾਨ ਨੇ ਬਹੁਤ ਸਾਰੇ ਨਵੇਂ ਰਸਤੇ ਖੋਲੇ ਹਨ ਅਤੇ ਗੈਰ-ਕਿਸਾਨੀ ਪਿਛੋਕੜ ਦੇ ਪੰਜਾਬੀ ਵੀ ਇਸ ਵਿੱਚ ਰੁਚੀ ਦਿਖਾ ਰਹੇ ਹਨ। ਪੰਜਾਬ ਦੇ ਬਰਨਾਲਾ ਸ਼ਹਿਰ ਦੇ ਰਹਿਣ ਵਾਲੇ ਦੀਪਕ ਕੁਮਾਰ ਨੇ ਅਜਿਹਾ ਹੀ ਸਫਲ ਤਜਰਬਾ ਕੀਤਾ ਹੈ।
ਦੀਪਕ ਕੁਮਾਰ ਇੱਕ ਨਾਮੀ ਮੋਬਾਈਲ ਫ਼ੋਨ ਕੰਪਨੀ ਦਾ ਸਰਵਿਸ ਸੈਂਟਰ ਚਲਾਉਂਦੇ ਹਨ। ਤਿੰਨ ਕੁ ਸਾਲ ਪਹਿਲਾਂ ਦੀਪਕ ਕੁਮਾਰ ਦੀ ਰੁਚੀ ਖੁੰਬਾਂ (ਮਸ਼ਰੂਮ) ਦੀ ਕਾਸ਼ਤ ਵਿੱਚ ਪੈਦਾ ਹੋਈ ਤਾਂ ਉਨ੍ਹਾਂ ਇਸਨੂੰ ਆਧੁਨਿਕ ਤਰੀਕੇ ਨਾਲ ਸ਼ੁਰੂ ਕਰਨ ਦਾ ਮਨ ਬਣਾ ਲਿਆ। ਦੀਪਕ ਕੁਮਾਰ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਖੁੰਬਾਂ ਦੀ ਕਾਸ਼ਤ ਦੀ ਬਕਾਇਦਾ ਟਰੇਨਿੰਗ ਲੈ ਕੇ ਖੁੰਬਾਂ ਦੀ ਪੈਦਾਵਾਰ ਲਈ ਇਨਡੋਰ ਯੂਨਿਟ ਸਥਾਪਕ ਕੀਤਾ ਹੈ।
ਖੁੰਬਾਂ ਵੈਸੇ ਤਾਂ ਸਰਦੀ ਦੀ ਫ਼ਸਲ ਹੈ ਪਰ ਇਸ ਇਨਡੋਰ ਯੂਨਿਟ ਵਿੱਚ ਗਰਮੀਆਂ ਦੇ ਮੌਸਮ ਵਿੱਚ ਵੀ ਖੁੰਬਾਂ ਦੀ ਪੈਦਾਵਾਰ ਕੀਤੀ ਜਾਂਦੀ ਹੈ। ਇਸ ਯੂਨਿਟ ਵਿੱਚ ਕਿਸੇ ਵੀ ਮੌਸਮ ਵਿੱਚ ਮਨ ਚਾਹਿਆ ਤਾਪਮਾਨ ਆਟੋਮੈਟਿਕ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ। ਇਸ ਇਨਡੋਰ ਯੂਨਿਟ ਤੇ ਉਨ੍ਹਾਂ ਦਾ 50 ਲੱਖ ਰੁਪਏ ਖ਼ਰਚ ਆਇਆ ਹੈ। ਦੀਪਕ ਇਸ ਯੂਨਿਟ ਤੋਂ ਚੰਗੀ ਕਮਾਈ ਕਰ ਰਹੇ ਹਨ।
ਖੁੰਬਾਂ ਦੀ ਪੈਦਾਵਾਰ ਦੀ ਇਸ ਨਵੀਂ ਤਕਨੀਕ ਬਾਰੇ ਜ਼ਿਆਦਾ ਜਾਣਕਾਰੀ ਲਈ ਤੁਸੀਂ ਹੇਠਲੀ ਵੀਡੀਓ ਦੇਖ ਸਕਦੇ ਹੋ:-
Be First to Comment