ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਾਉਂਕੇ ਦਾ ਰਹਿਣ ਵਾਲਾ ਹਰਵਿੰਦਰ ਸਿੰਘ ਕੈਲੀਸਥੈਨਿਕਸ ਖੇਡ ਕਰਦਾ ਹੈ। ਸਰੀਰਕ ਤੌਰ ‘ਤੇ ਜ਼ੋਰ ਮੰਗਣ ਵਾਲੀ ਇਸ ਖੇਡ ਨੂੰ ਕਰਨ ਲਈ ਮਹਿੰਗੇ ਫੂਡ ਸਪਲੀਮੈਂਟਸ ਦੀ ਲੋੜ ਪੈਂਦੀ ਹੈ ਪਰ ਹਰਵਿੰਦਰ ਨੇ ਬਿਨਾਂ ਕਿਸੇ ਮਹਿੰਗੇ ਫੂਡ ਸਪਲੀਮੈਂਟ ਦੀ ਵਰਤੋਂ ਕਰਕੇ ਆਪਣੇ ਸਰੀਰ ਨੂੰ ਮਜ਼ਬੂਤ ਬਣਾਇਆ ਹੈ।
ਹਰਵਿੰਦਰ ਸਿੰਘ ਦੱਸਦਾ ਹੈ ਕਿ ਬਚਪਨ ਵਿੱਚ ਹੀ ਉਸਦੀ ਮਾਤਾ ਦੀ ਮੌਤ ਹੋ ਗਈ ਸੀ ਅਤੇ ਉਸਦੇ ਪਿਤਾ ਨੇ ਉਸਦਾ ਪਾਲਣ ਪੋਸ਼ਣ ਕੀਤਾ ਹੈ। ਉਹ ਹਰ ਰੋਜ਼ ਸਵੇਰੇ ਘਰ ਦੇ ਕੰਮ ਨਬੇੜ ਕੇ ਪਿੰਡ ਦੇ ਗਰਾਊਂਡ ਜਾਂਦਾ ਹੈ ਜਿੱਥੇ ਉਹ ਸਰੀਰਕ ਕਸਰਤ ਦੇ ਨਾਲ ਨਾਲ ਘੰਟਿਆਂ ਤੱਕ ਕੈਲੀਸਥੈਨਿਕਸ ਦਾ ਅਭਿਆਸ ਕਰਦਾ ਹੈ।
ਪਰਿਵਾਰ ਦੀ ਗਰੀਬੀ ਕਾਰਨ ਉਹ ਮਹਿੰਗੇ ਫੂਡ ਸਪਲੀਮੈਂਟ ਨਹੀਂ ਖਰੀਦ ਸਕਿਆ ਪਰ ਉਸ ਨੇ ਆਪਣੇ ਜਨੂੰਨ ਦੇ ਦਮ ‘ਤੇ ਇਸ ਖੇਡ ‘ਚ ਆਪਣਾ ਨਾਂ ਬਣਾਇਆ। ਹਰਵਿੰਦਰ ਨੇੇ ਕੈਲੀਸਥੈਨਿਕਸ ਖੇਡ ਦੇ ਆਪਣੇ ਹੁਨਰ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀਆ ਜੋ ਕਾਫੀ ਵਾਇਰਲ ਵੀ ਹੋਈਆਂ।
ਹਰਵਿੰਦਰ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਵੀ ਕੀਤੀ ਕਿ ਨਸ਼ੇ ਜਿਹੀਆਂ ਭੈੜੀਆਂ ਅਲਾਮਤਾਂ ਵਿੱਚ ਪੈਣ ਦੀ ਬਜਾਏ ਨੌਜਵਾਨਾਂ ਨੂੰ ਆਪਣੇ ਸਰੀਰ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਹਰਵਿੰਦਰ ਦੇ ਸੰਘਰਸ਼ ਅਤੇ ਪ੍ਰਾਪਤੀਆਂ ਬਾਰੇ ਹੋਰ ਜਾਨਣ ਲਈ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਗਰੀਬੀ ਨਾਲ ਲੋਹਾ ਲੈ ਕੇ ਬਣਾਇਆ ਲੋਹੇ ਵਰਗਾ ਸਰੀਰ
More from AgricultureMore posts in Agriculture »
Be First to Comment