ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬਘੋਰਾ ਦੇ ਰਹਿਣ ਵਾਲੇ ਗੁਰਮਿੱਤਰ ਸਿੰਘ ਜੰਗਲ ਮਾਡਲ ਦੇ ਅਧਾਰ ਤੇ ਖੇਤੀ ਕਰਦੇ ਹਨ। ਗੁਰਮਿੱਤਰ ਦੇ ਖੇਤੀ ਮਾਡਲ ਦੀ ਖਾਸ ਗੱਲ ਇਹ ਹੈ ਕਿ ਉਹ ਬਰਸਾਤੀ ਪਾਣੀ ਅਤੇ ਦੇਸੀ ਬੀਜਾਂ ਨਾਲ ਹੀ ਖੇਤੀ ਕਰਦੇ ਹਨ। ਗੁਰਮਿੱਤਰ ਦਾ ਖੇਤ ਕੈਮੀਕਲ ਰਹਿਤ ਹੈ ਅਤੇ ਉਸਦੇ ਖੇਤ ਵਿੱਚ ਸ਼ੋਰ ਪ੍ਰਦੂਸ਼ਣ ਵੀ ਨਹੀਂ ਹੈ ਕਿਉਂਕਿ ਉਸਦੇ ਖੇਤ ਵਿੱਚ ਕੋਈ ਮਸ਼ੀਨਰੀ ਦੀ ਵਰਤੋਂ ਨਹੀਂ ਹੁੰਦੀ। ਆਪਣੇ ਖੇਤ ਬਾਰੇ ਗੱਲਬਾਤ ਕਰਦੇ ਹੋਏ ਗੁਰਮਿੱਤਰ ਸਿੰਘ ਦੱਸਦੇ ਹਨ, “ਇਨਸਾਨ ਰੋਟੀ ਬਿਨਾਂ ਇੱਕ ਮਹੀਨਾ ਜਿਉਂਦਾ ਰਹਿ ਸਕਦਾ ਹੈ ਪਰ ਹਵਾ ਬਿਨਾਂ ਇੱਕ ਮਿੰਟ ਵੀ ਰਹਿਣਾ ਮੁਸ਼ਕਲ ਹੈ। ਸਭ ਤੋਂ ਵੱਡੀ ਗੱਲ ਹੈ ਕਿ ਮੇਰੇ ਖੇਤ ਦੀ ਹਵਾ ਸ਼ੁੱਧ ਹੈ।
ਜੰਗਲ ਮਾਡਲ ਦੀ ਖੇਤੀ ਉਹ ਖੇਤੀ ਹੈ ਜੋ ਕੁਦਰਤ ਦੇ ਅਨੁਸਾਰ ਕੀਤੀ ਜਾਂਦੀ ਹੈ। ਮੇਰੇ ਖੇਤ ਵਿੱਚ ਫਸਲ ਬੀਜਣ ਤੋਂ ਬਿਨਾਂ ਮੇਰਾ ਕੋਈ ਦਖਲ ਨਹੀਂ ਹੈ। ਪਾਣੀ ਲਾਉਣ ਦੀ ਲੋੜ ਵੀ ਸਾਲ ਵਿੱਚ ਕਦੇ ਕਦਾਈਂ ਹੀ ਪੈਂਦੀ ਹੈ। ਮੇਰੇ ਖੇਤ ਵਿੱਚ ਪੰਛੀਆਂ ਤੋਂ ਇਲਾਵਾ ਹਰ ਤਰਾਂ ਦੀਆਂ ਮੱਖੀਆਂ, ਕੀੜੇ ਮਕੌੜੇ ਅਤੇ ਸੂਖਮ ਜੀਵ ਰਹਿੰਦੇ ਹਨ ਕਿਉਂਕਿ ਇਸ ਵਿੱਚ ਕੋਈ ਕੈਮੀਕਲ ਨਹੀਂ ਛਿੜਕਿਆ ਜਾਂਦਾ। ਸਿਉਂਕ ਮੇਰੇ ਖੇਤ ਵਿੱਚ ਵਾਧੂ ਹੈ ਪਰ ਉਹ ਕਿਸੇ ਫਲਦਾਰ ਬੂਟੇ ਜਾਂ ਫਸਲ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ ਕਿਉਂਕਿ ਇੱਥੇ ਸਭ ਕੁਝ ਕੁਦਰਤ ਮੁਤਾਬਕ ਹੈ ਤਾਂ ਕੁਦਰਤ ਸਭ ਦੇ ਖਾਣ ਪੀਣ ਦਾ ਖਿਆਲ ਆਪ ਹੀ ਰੱਖਦੀ ਹੈ।
ਮੇਰੇ ਖੇਤ ਵਿੱਚ ਪਿਛਲੇ ਪੰਦਰਾਂ ਸਾਲਾਂ ਤੋਂ ਟਰੈਕਟਰ ਦੀ ਵਰਤੋਂ ਨਹੀਂ ਹੋਈ। ਮੇਰੀ ਆਮਦਨ ਜੇ ਕੈਮੀਕਲ ਖੇਤੀ ਤੋਂ ਵੱਧ ਨਹੀਂ ਹੈ ਤਾਂ ਘੱਟ ਵੀ ਨਹੀਂ ਹੈ। ਬੀਜ ਵੀ ਮੈਂ ਆਪਣੇ ਆਪ ਤਿਆਰ ਕਰਦਾ ਹਾਂ। ਅਸਲ ਵਿੱਚ ਬੀਜ਼ ਵੀ ਮੈਨੂੰ ਸੰਭਾਲਣੇ ਨਹੀਂ ਪੈਂਦੇ। ਬੀਝ ਪੱਕ ਕੇ ਮਿੱਟੀ ਵਿੱਚ ਮਿਲ ਜਾਂਦੇ ਹਨ ਅਤੇ ਰੁੱਤ ਆਉਣ ਤੇ ਮੀਂਹ ਪੈਣ ਨਾਲ ਆਪ ਹੀ ਉੱਘ ਆਉਂਦੇ ਹਨ।ਸੋ ਕੈਮੀਕਲ ਖੇਤੀ ਦੇ ਮੁਾਕਬਲੇ ਮੇਰੀ ਖੇਤੀ ਦਾ ਕੋਈ ਖਰਚਾ ਨਹੀਂ ਹੈ। ਸਿਰਫ ਹੱਥੀਂ ਕਿਰਤ ਹੈ ਜੋ ਆਮ ਖੇਤੀ ਨਾਲੋਂ ਜਿਆਦਾ ਹੁੰਦੀ ਹੈ ਪਰ ਜਿਵੇਂ ਜਿਵੇਂ ਖੇਤ ਕੁਦਰਤ ਮੁਤਾਬਕ ਢੱਲਦਾ ਜਾਂਦਾ ਹੈ ਇਹ ਵੀ ਬਹੁਤ ਘਟ ਜਾਂਦੀ ਹੈ। ਇਹ ਹਾਈਬ੍ਰੈਡ ਬੀਜਾਂ ਨਾਲ ਬਿਲਕੁੱਲ ਵੀ ਸੰਭਵ ਨਹੀਂ ਹੋ ਸਕਦਾ।” ਗੁਰਮਿੱਤਰ ਆਪਣੇ ਖੇਤ ਵਿੱਚੋਂ ਸਬਜ਼ੀਆਂ, ਦਾਲਾਂ ਅਤੇ ਅਨਾਜਾਂ ਤੋਂ ਇਲਾਵਾ ਪਸ਼ੁਆਂ ਲਈ ਚਾਰਾ ਅਤੇ 20 ਤਰਾਂ ਦੇ ਫਰੂਟ ਲੈ ਰਹੇ ਹਨ।
ਹੇਠਲੀ ਵੀਡੀਓ ਗੁਰਮਿੱਤਰ ਸਿੰਘ ਦੇ ਖੇਤ ਦੀ ਹੈ ਜਿੱਥੇ ਉਨ੍ਹਾਂ ਨਾਲ ਇਸ ਜੰਗਲ ਮਾਡਲ ਬਾਰੇ ਵਿਸਥਾਰ ਵਿੱਚ ਗੱਲਬਾਤ ਕੀਤੀ ਗਈ ਹੈ:-
ਬਾਬਾ ਨਾਨਕ ਦੇ ਹੁਕਮਾਂ ਅਨੁਸਾਰ ਖੇਤੀ ਕਰਨ ਵਾਲਾ ਕਿਸਾਨ
More from AgricultureMore posts in Agriculture »
Be First to Comment