ਬਰਨਾਲਾ ਜ਼ਿਲੇ ਦੇ ਪਿੰਡ ਕੱਟੂ ਦੀ ਰਹਿਣ ਵਾਲੀ ਪਰਮਜੀਤ ਕੌਰ ਪਿਛਲੇ ਪੰਜ ਸਾਲਾਂ ਤੋਂ ਬੱਕਰੀ ਪਾਲਣ ਦਾ ਕਿੱਤਾ ਕਰਦੇ ਹਨ। ਉਹ ਦੱਸਦੇ ਹਨ ਕਿ ਆਪਣੀ ਪੋਤੀ ਨੂੰ ਬੱਕਰੀ ਦਾ ਦੁੱਧ ਪਿਲਾਉਣ ਲਈ ਉਨ੍ਹਾਂ ਦੋ ਬੱਕਰੀਆਂ ਖਰੀਦ ਕੇ ਇਸ ਕਿੱਤੇ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਉਨ੍ਹਾਂ ਕੋਲ 20 ਦੇ ਕਰੀਬ ਬੱਕਰੀਆਂ ਹਨ। ਉਨ੍ਹਾਂ 30 ਹਜ਼ਾਰ ਨਾਲ ਇਸ ਕਿੱਤੇ ਦੀ ਸ਼ੁਰੂਆਤ ਕੀਤੀ ਸੀ ਅਤੇ ਮੁੜ ਕੇ ਕੋਈ ਵੀ ਬੱਕਰੀ ਦੀ ਖਰੀਦ ਨਹੀਂ ਕੀਤੀ।

ਉਹ ਦੱਸਦੇ ਹਨ ਕਿ ਬੱਕਰੀਆਂ ਦੇ ਕਾਰੋਬਾਰ ਵਿੱਚ ਔਰਤਾਂ ਘਰ ਬੈਠੇ ਹੀ ਚੰਗੀ ਕਮਾਈ ਕਰ ਸਕਦੀਆਂ ਹਨ। ਬੱਕਰੀਆਂ ਨੂੰ ਵੇਚ ਕੇ ਕਮਾਈ ਕਰਨ ਦੇ ਨਾਲ ਨਾਲ ਉਹ ਬੱਕਰੀਆਂ ਦੱੁਧ ਵੀ ਵੇਚਦੇ ਹਨ। ਇਸ ਤੋਂ ਇਲਾਵਾ ਉਹ ਬੱਕਰੀਆਂ ਦੇ ਦੁੱਧ ਤੋਂ ਖੋਆ ਵੀ ਤਿਆਰ ਕਰਦੇ ਹਨ ਜਿਸ ਦੀ ਇਲਾਕੇ ਵਿੱਚ ਅਤੇ ਵਿਦੇਸ਼ਾਂ ਵਿੱਚ ਵੀ ਕਾਫੀ ਡਿਮਾਂਡ ਹੈ।ਉਹ ਦੱਸਦੇ ਹਨ ਫੋਨ ਉਪਰ ਹੀ ਉਨ੍ਹਾਂ ਨੂੰ ਖੋਆ ਲੈਣ ਲਈ ਆਡਰ ਆ ਜਾਂਦੇ ਹਨ ਅਤੇ ਉਹ ਖੋਆ ਪੈਕ ਕਰਕੇ ਕੋਰੀਅਰ ਕਰ ਦਿੰਦੇ ਹਨ ਜਿਸ ਤੋਂ ਵੀ ਉਨ੍ਹਾਂ ਨੂੰ ਚੰਗੀ ਕਮਾਈ ਹੋ ਜਾਂਦੀ ਹੈ।

ਬੱਕਰੀਆਂ ਦੇ ਕਿੱਤੇ ਵਿੱਚੋਂ ਕਮਾਈ ਕਰਕੇ ਹੀ ਉਨ੍ਹਾਂ ਨੇ ਇੱਕ ਕਿੱਲਾ ਜ਼ਮੀਨ ਵੀ ਮੁੱਲ ਖਰੀਦੀ ਹੈ ਅਤੇ ਨਾਲ-ਨਾਲ ਉਹ ਖੇਤੀ ਵੀ ਕਰਦੇ ਹਨ। ਉਹ ਦੱਸਦੇ ਹਨ ਕਿ ਅੱਜ ਦੇ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ ਪਰ ਪੰਜਾਬ ਵਿੱਚ ਰਹਿ ਕੇ ਵੀ ਚੰਗੀ ਕਮਾਈ ਕੀਤੀ ਜਾ ਸਕਦੀ ਹੈ ਜੇਕਰ ਨੌਜਵਾਨ ਇੱਥੇ ਰਹਿ ਕੇ ਇਸ ਤਰ੍ਹਾਂ ਦੇ ਕਿੱਤੇ ਕਰਨ। ਸ਼ੁਰੂਆਤ ਵਿੱਚ ਲੋਕਾਂ ਨੇ ਵੀ ਉਨ੍ਹਾਂ ਨੂੰ ਬੱਕਰੀਆਂ ਵਾਲੇ ਕਹਿ ਕੇ ਟਿੱਚਰਾਂ ਕੀਤੀਆਂ ਸਨ ਪਰ ਹੁਣ ਉਨ੍ਹਾਂ ਦੇ ਕਿੱਤੇ ਦੀ ਕਾਮਯਾਬੀ ਨੂੰ ਵੇਖ ਕੇ ਲੋਕਾਂ ਉਨ੍ਹਾਂ ਤੋਂ ਬੱਕਰੀਆਂ ਰੱਖਣ ਦੀ ਸਲਾਹ ਲੈ ਕੇ ਜਾਂਦੇ ਹਨ।

ਉਹ ਦੱਸਦੇ ਹਨ ਕਿ ਜੇਕਰ ਕੋਈ ਵੀ ਵਿਅਕਤੀ ਇਸ ਕਿੱਤੇ ਨੂੰ ਕਰਨਾ ਚਾਹੁੰਦਾ ਹੈ ਤਾਂ ਛੋਟੇ ਪੱਧਰ ਤੋਂ ਇਸ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਅਤੇ ਇਸ ਕਿੱਤੇ ਦੇ ਤਜ਼ਰਬੇ ਦੇ ਨਾਲ ਇਸਨੂੰ ਵੱਡੇ ਪੱਧਰ ਉਪਰ ਲੈ ਕੇ ਜਾਣਾ ਚਾਹੀਦਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਸਹਾਇਕ ਕਿੱਤੇ ਵਜੋਂ ਔਰਤਾਂ ਨੂੰ ਬੱਕਰੀ ਪਾਲਣ ਦੇ ਕਿੱਤੇ ਵੱਲ ਆਉਣਾ ਚਾਹੀਦਾ ਹੈ ਜਿਸ ਨਾਲ ਔਰਤਾਂ ਵੀ ਘਰ ਰਹਿ ਕੇ ਚੰਗੀ ਕਮਾਈ ਕਰ ਸਕਦੀਆਂ ਹਨ। ਉਨ੍ਹਾਂ ਦੇ ਕਿੱਤੇ ਦੇ ਤਜ਼ਰਬੇ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਸਾਡਾ ਬੱਕਰੀ ਦੇ ਦੁੱਧ ਦਾ ਖੋਆ ਵਿਦੇਸ਼ਾਂ ਵਿੱਚ ਵੀ ਵਿਕਦਾ ਹੈ
More from MotivationalMore posts in Motivational »






Be First to Comment