ਬਠਿੰਡਾ ਜ਼ਿਲ੍ਹੇ ਦੇ ਪਿੰਡ ਅਬਲੂ ਦੇ ਰਹਿਣ ਵਾਲੇ ਗੁਰਜੀਤ ਸਿੰਘ ਪੰਜਾਬ ਸਰਕਾਰ ਦੇ ਨਹਿਰੀ ਵਿਭਾਗ ਵਿੱਚ ਮੁਲਾਜ਼ਮ ਹਨ। ਗੁਰਜੀਤ ਸਿੰਘ ਸਰਕਾਰੀ ਨੌਕਰੀ ਦੇ ਨਾਲ-ਨਾਲ ਬੱਕਰੀ ਪਾਲਣ ਦਾ ਸਹਾਇਕ ਕਿੱਤਾ ਵੀ ਕਰਦੇ ਹਨ, ਜਿਸ ਤੋਂ ਉਹ ਚੰਗਾ ਮੁਨਾਫਾ ਕਮਾ ਰਹੇ ਹਨ।
ਗੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਘਰ ਵਿੱਚ ਬਰਬਰੀ ਅਤੇ ਬਿਟਲ ਨਸਲ ਦੀਆਂ ਬੱਕਰੀਆਂ ਰੱਖੀਆਂ ਹੋਇਆ ਹਨ ਜਿਨ੍ਹਾਂ ਦੀ ਸਾਂਭ ਸੰਭਾਲ ਵਿੱਚ ਉਨ੍ਹਾਂ ਦਾ ਪੂਰਾ ਪਰਿਵਾਰ ਵੀ ਸਹਿਯੋਗ ਕਰਦਾ ਹੈ। ਕੁੁੱਝ ਲੋਕ ਭਾਵੇਂ ਬੱਕਰੀ ਪਾਲਣ ਦੇ ਧੰਦੇ ਨੂੰ ਇਸ ਕਰਕੇ ਨਹੀਂ ਕਰਦੇ ਕਿਉਂਕਿ ਪਿੰਡ ਵਿੱਚ ਉਹਨਾਂ ਨੂੰ ਬੱਕਰੀਆਂ ਆਲੇ ਕਹਿਣ ਲੱਗ ਜਾਣਗੇ ਪਰ ਇਸ ਦੇ ਉਲਟ ਗੁਰਜੀਤ ਸਿੰਘ ਨੇ ਦੱਸਿਆ ਕਿ ਉਸਨੇ ਖੁਦ ਤਾਂ ਆਪਣੇ ਘਰ ਵਿੱਚ ਬੱਕਰੀਆਂ ਰੱਖੀਆਂ ਹੋਈਆਂ ਹਨ ਸਗੋਂ ਉਸਦੇ ਕਈ ਰਿਸ਼ਤੇਦਾਰਾਂ ਨੇ ਵੀ ਇਸ ਸਹਾਇਕ ਧੰਦੇ ਨੂੰ ਅਪਣਾਇਆ ਹੈ।
ਉਨ੍ਹਾਂ ਦੱਸਿਆ ਕਿ ਇੱਕ ਪਾਸੇ ਜਿੱਥੇ ਬੱਕਰੀ ਪਾਲਣ ਦਾ ਧੰਦਾ ਮੀਟ ਪ੍ਰੋਡਕਸ ਦੇ ਲਈ ਕੀਤਾ ਜਾਂਦਾ ਹੈ ਇਸ ਦੇ ਨਾਲ ਹੀ ਇਨ੍ਹਾਂ ਬੱਕਰੀਆਂ ਦਾ ਦੁੱਧ ਵੀ ਵਧੀਆਂ ਕੀਮਤ ਉਪਰ ਵਿਕ ਜਾਂਦਾ ਹੈ। ਉਹ ਦੱਸਦੇ ਹਨ ਕਿ ਇੱਕ ਬੱਕਰੀ ਤਿੰਨ ਤੋਂ ਚਾਰ ਲੀਟਰ ਦੁੱਧ ਦਿੰਦੀ ਹੈ ਅਤੇ ਇਹ ਦੁੱਧ 30 ਤੋਂ 40 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕਦਾ ਹੈ ਜਿਸ ਨਾਲ ਵੱਖਰੀ ਕਮਾਈ ਹੋ ਜਾਂਦੀ ਹੈ।
ਉਹ ਦੱਸਦੇ ਹਨ ਕਿ ਬੱਕਰੀ ਪਾਲਣ ਇੱਕ ਮੁਨਾਫੇ ਵਾਲਾ ਧੰਦਾ ਹੈ ਅਤੇ ਇਸ ਕੰਮ ਵਿੱਚ ਅੱਧੋ ਅੱਧ ਦੀ ਕਮਾਈ ਹੈ। ਉਨ੍ਹਾਂ ਕਿਹਾ ਕਿ ਬੱਕਰੀਆਂ ਇੱਕ ਤਰ੍ਹਾਂ ਦਾ ਏਟੀਐਮ ਵੀ ਹਨ ਜਿਨ੍ਹਾਂ ਨੂੰ ਲੋੜ ਸਮੇਂ ਪਸ਼ੂ ਪਾਲਕ ਵੇਚ ਕੇ ਮੌਕੇ ਉਪਰ ਹੀ ਪੈਸੇ ਕਮਾ ਸਕਦਾ ਹੈ। ਗੁਰਜੀਤ ਸਿੰਘ ਦੇ ਬੱਕਰੀ ਪਾਲਣ ਦੇ ਤਜ਼ਰਬਿਆ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਨਹਿਰੀ ਵਿਭਾਗ ਦਾ ਮੁਲਾਜ਼ਮ ਬੱਕਰੀਆਂ ਤੋਂ ਇਓ ਕਰ ਰਿਹਾ ਕਮਾਈ
More from AgricultureMore posts in Agriculture »
Be First to Comment