ਸ਼ਹਿਰ ਕੋਟਕਪੂਰਾ ਦੇ ਦੋ ਦੋਸਤ ਬਲਦੇਵ ਸਿੰਘ ਅਤੇ ਰਾਕੇਸ਼ ਬਜਾਜ ਗੰਨੇ ਤੋਂ ਕੁਲਫੀ ਬਣਾਉਣ ਦਾ ਕਾਰੋਬਾਰ ਸ਼ੁਰੂ ਕੀਤਾ ਹੈ। ਉਹ ਮੋਗਾ ਕੋਟਕਪੂਰਾ ਰੋਡ ਉਪਰ ਆਪਣਾ ਇੱਕ ਕਿਸਾਨ ਗੰਨਾ ਸੈਂਟਰ ਚਲਾਉਂਦੇ ਹਨ ਜਿੱਥੇ ਉਹ ਗੰਨੇ ਦੇ ਰਸ ਤੋਂ ਕੁਲਫੀ ਤਿਆਰ ਕਰਦੇ ਵੇਚਦੇ ਹਨ ਅਤੇ ਲੋਕਾਂ ਵੱਲੋਂ ਵੀ ਉਨ੍ਹਾਂ ਦੀ ਕੁਲਫੀ ਕਾਫੀ ਪਸੰਦ ਵੀ ਆ ਰਹੀ ਹੈ।

ਇਸ ਕੰਮ ਦੀ ਸ਼ੁਰੂਆਤ ਬਾਰੇ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਅਤੇ ਰਾਕੇਸ਼ ਬਜਾਜ ਨੇ ਪੜਾਈ ਇਕੱਠਿਆ ਨੇ ਕੀਤੀ ਹੈ। ਪੜਾਈ ਤੋਂ ਬਾਅਦ ਉਨ੍ਹਾਂ ਨੂੰ ਪੀਐਸਪੀਸੀਐੱਲ ਵਿੱਚ ਨੌਕਰੀ ਮਿਲ ਗਈ ਅਤੇ ਰਾਕੇਸ਼ ਬਜਾਜ ਆਪਣਾ ਬਿਜਨਸ਼ ਕਰਨ ਲੱਗ ਗਏ। ਉਨ੍ਹਾਂ ਰਿਟਾਇਰਮੈਂਟ ਤੋਂ ਬਾਅਦ ਰਾਕੇਸ ਬਜਾਜ ਨਾਲ ਬਿਜਨਸ਼ ਕਰਨ ਦੀ ਸਲਾਹ ਕੀਤੀ ਅਤੇ ਦੋਵਾਂ ਨੇ ਰਲ ਕੇ ਗੰਨੇ ਤੋਂ ਕੁਲਫੀ ਬਣਾਉਣ ਦਾ ਕਾਰੋਬਾਰ ਸ਼ੁਰੂ ਕਰ ਲਿਆ। ਸਭ ਤੋਂ ਪਹਿਲਾ ਉਨ੍ਹਾਂ ਕਿਸਾਨ ਮੇਲੇ ਉਪਰ ਆਪਣੀ ਕੁਲਫੀ ਦੀ ਸਟਾਲ ਲਗਾਈ ਸੀ ਜਿੱਥੇ ਲੋਕਾਂ ਨੂੰ ਉਨ੍ਹਾਂ ਦੀ ਕੁਲਫੀ ਕਾਫੀ ਪਸੰਦ ਆਈ ਅਤੇ ਉਨ੍ਹਾਂ ਇਸ ਦਾ ਕਾਰੋਬਾਰ ਕਨ ਦਾ ਫੈਸਲਾ ਕਰ ਲਿਆ।

ਉਹ ਗੰਨੇ ਦੀ ਕਾਸ਼ਤ ਵੀ ਖੁਦ ਕਰਦੇ ਹਨ ਅਤੇ ਗੰਨੇ ਤੋਂ ਗੁੜ ਸ਼ੱਕਰ ਵੀ ਬਣਾ ਕੇ ਵੇਚਦੇ ਹਨ ਅਤੇ ਬਾਕੀ ਗੰਨੇ ਦਾ ਰਸ ਕੱਢ ਕੇ ਉਹ ਉਸਦੀ ਕੁਲਫੀ ਬਣਾਉਂਦੇ ਹਨ। ਉਹ ਦੱਸਦੇ ਹਨ ਕਿ ਗੰਨੇ ਦਾ ਰਸ ਉਹ ਖੁਦ ਹੀ ਕੱਢਦੇ ਹਨ ਅਤੇ ਇਸ ਰਸ ਤੋਂ ਉਹ ਕੁਲਫੀ ਤਿਆਰ ਕਰਦੇ ਹਨ ਜਿਸ ਵਿੱਚ ਉਹ ਕਿਸੇ ਵੀ ਕਿਸਮ ਦੀ ਕੋਈ ਮਿਲਾਵਟ ਨਹੀਂ ਕਰਦੇ।

ਉਹ ਗੰਨੇ ਦੀ ਕੁਲਫੀ ਤੋਂ ਇਲਾਵਾ ਚਮਰਪਰਾਸ ਵੀ ਬਣਾ ਕੇ ਵੇਚਦੇ ਹਨ। ਉਹ ਕਹਿੰਦੇ ਹਨ ਕਿ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਵੱਲ ਆਉਣਾ ਚਾਹੀਦਾ ਹੈ ਅਤੇ ਆਪਣੇ ਖੇਤ ਵਿੱਚੋਂ ਪੈਦਾ ਹੋਈ ਚੀਜ਼ ਦੀ ਬ੍ਰੈਡਿੰਗ ਕਰਕੇ ਖੁਦ ਵੇਚਣਾ ਚਾਹੀਦਾ ਹੈ ਜਿਸ ਨਾਲ ਕੋਈ ਵੀ ਕਿਸਾਨ ਚੰਗੀ ਕਮਾਈ ਕਰ ਸਕਦਾ ਹੈ। ਇਨ੍ਹਾਂ ਦੋਸਤਾਂ ਦੇ ਕੰਮ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਅਸੀਂ ਪੜੇ ਵੀ ਇਕੱਠੇ ਸੀ ਤੇ ਸਾਡਾ ਵਪਾਰ ਵੀ ਸਾਂਝਾ ਹੈ
More from MotivationalMore posts in Motivational »






Be First to Comment