ਖੇਤੀ ਦੀ ਪੰਜਾਬ ਦੀ ਆਰਥਿਕਤਾ ਵਿੱਚ ਮੁੱਖ ਭੂਮਿਕਾ ਹੈ ਪਰ ਪੰਜਾਬ ਦੀ ਖੇਤੀ, ਆਰਥਿਕ ਸੰਕਟ ਦਾ ਸ਼ਿਕਾਰ ਹੈ। ਸਰਕਾਰੀ ਨੌਕਰੀਆਂ ਦੀ ਘਾਟ, ਪ੍ਰਾਈਵੇਟ ਖੇਤਰ ਦੀਆਂ ਘੱਟ ਤਨਖਾਹਾਂ ਅਤੇ ਖੇਤੀ ਤੋਂ ਮੋਹ ਭੰਗ ਹੋਣ ਕਰਕੇ ਹੀ ਪ੍ਰਵਾਸ ਪੰਜਾਬੀ ਨੌਜਵਾਨਾਂ ਦੀ ਪਹਿਲੀ ਪਸੰਦ ਬਣ ਗਿਆ ਹੈ। ਪੰਜਾਬ ਦੇ ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਹਥੋਆ ਦੇ ਨੌਜਵਾਨ ਕਿਸਾਨ ਗੁਰਸਿਮਰਨ ਸਿੰਘ ਨੇ ਧਾਰਾ ਦੇ ਉਲਟ ਚੱਲਣ ਦਾ ਹੌਂਸਲਾ ਕੀਤਾ ਹੈ।
ਗੁਰਸਿਮਰਨ ਸਿੰਘ ਨੇ ਫਲਾਂ ਦੇ ਦਰੱਖਤਾਂ ਦੀ ਖੇਤੀ ਕੀਤੀ ਹੈ। ਉਸਦੇ ਖੇਤ ਵਿੱਚ ਅਮਰੀਕਾ, ਆਸਟਰੇਲੀਆ, ਮੈਕਸੀਕੋ, ਥਾਈਲੈਂਡ ਆਦਿ ਦੇਸ਼ਾਂ ਦੇ ਫਲਾਂ ਦੇ ਦਰੱਖਤ ਵੀ ਹਨ। ਗੁਰਸਿਮਰਨ ਨੇ ਬਾਹਰਲੇ ਦੇਸ਼ਾਂ ਦੇ ਫਲ ਪੰਜਾਬ ਵਿੱਚ ਪੈਦਾ ਕਰਕੇ ਇੱਕ ਨਿਵੇਕਲੀ ਮਾਰਕਿਟ ਪੈਦਾ ਕੀਤੀ ਹੈ ਅਤੇ ਇਹ ਫਲ ਪੰਜਾਬ ਵਿੱਚ ਬਹੁਤ ਮਹਿੰਗੇ ਵਿਕਦੇ ਹਨ।
ਹੇਠਲੀ ਵੀਡੀਓ ਵਿੱਚ ਗੁਰਸਿਮਰਨ ਸਿੰਘ ਨਾਲ ਉਸਦੇ ਫਲਾਂ ਦੇ ਦਰੱਖਤਾਂ, ਖੇਤੀ ਤਕਨੀਕ ਅਤੇ ਇਨ੍ਹਾਂ ਦੀ ਸਫਲਤਾ ਬਾਰੇ ਗੱਲ-ਬਾਤ ਕੀਤੀ ਗਈ ਹੈ।
Be First to Comment