ਜ਼ਿਲ੍ਹਾ ਸੰਗਰੂਰ ਦੇ ਪਿੰਡ ਮੂਨਕ ਦੇ ਰਹਿਣ ਵਾਲੇ ਗੁਰਿੰਦਰ ਸਿੰਘ ਪੇਸ਼ੇ ਵਜੋਂ ਹਾਈ ਕੋਰਟ ਦੇ ਵਕੀਲ ਹਨ।ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪ੍ਰੈਕਟਿਸ ਕਰਦੇ ਹਨ। ਕਿਸਾਨੀ ਪਿਛੋਕੜ ਨਾਲ ਸਬੰਧਤ ਗੁਰਿੰਦਰ ਸਿੰਘ ਨੇ ਆਪਣੇ ਪਿੰਡ ਵਿੱਚ ਇੱਕ ਦੇਸੀ ਮੁਰਗੀਆਂ ਦਾ ਪੋਲਟਰੀ ਫਾਰਮ ਚਲਾ ਰਹੇ ਹਨ। ਗੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਆਪਣੇ ਸ਼ਹਿਰੀ ਪਿਛੋਕੜ ਵਾਲੇ ਦੋਸਤਾਂ ਦੇ ਮਨ ਵਿੱਚ ਸ਼ੁੱਧ ਦੇਸੀ ਭੋਜਨ ਦਾ ਆਕਰਸ਼ਣ ਦੇਖਿਆ, ਤਾਂ ਉਨ੍ਹਾਂ ਦੇਸੀ ਮੁਰਗੀਆਂ ਦਾ ਪੋਲਟਰੀ ਫਾਰਮ ਬਣਾਉਣ ਦਾ ਮਨ ਬਣਾਇਆ ਗਿਆ ਅਤੇ ਉਹ ਇਸ ਤੋਂ ਚੰਗੀ ਕਮਾਈ ਵੀ ਕਰ ਰਹੇ ਹਨ।
ਗੁਰਿੰਦਰ ਸਿੰਘ ਦੱਸਦੇ ਹਨ ਕਿ ਸ਼ੁਰੂਆਤ ਵਿੱਚ ਉਨ੍ਹਾਂ ਆਪਣੇ ਖੇਤ ਵਿੱਚ 100 ਮੁਰਗੀਆਂ ਤੋਂ ਇਸ ਕਿੱਤੇ ਦੀ ਸ਼ੁਰੂਆਤ ਕੀਤੀ ਸੀ ਜਿਸ ਵਿੱਚ ਉਨ੍ਹਾਂ ਮੁਰਗੀਆਂ ਨੂੰ ਫਰੀ ਰੇਂਜ ਰੱਖ ਕੇ ਪਲਿਆ ਜਿਸ ਤੋਂ ਬਾਅਦ ਉਨ੍ਹਾਂ ਇਸ ਕਿੱਤੇ ਨਾਲ ਸਬੰਧਤ ਟ੍ਰੈਨਿੰਗ ਵੀ ਲਈ। ਉਨ੍ਹਾਂ ਨੂੰ ਇਸ ਕਿੱਤੇ ਵਿੱਚ ਹੋਏ ਮੁਨਾਫੇ ਤੋਂ ਬਾਅਦ ਉਨ੍ਹਾਂ ਇਸ ਨੂੰ ਵੱਡੇ ਪੱਧਰ ਉਪਰ ਕਰਨ ਦਾ ਫੈਸਲਾ ਕੀਤਾ।
ਉਹ ਦੱਸਦੇ ਹਨ ਕਿ ਇਸ ਪੋਲਟਰੀ ਫਾਰਮ ਦੇ ਵਿੱਚ ਦੇਸੀ ਮੁਰਗੀਆਂ ਨੂੰ ਫਰੀ ਰੇਂਜ ਤਰੀਕੇ ਦੇ ਨਾਲ ਪਾਲ਼ਿਆ ਜਾਂਦਾ ਹੈ। ਉਨ੍ਹਾਂ ਨੂੰ ਦਿੱਤੀ ਜਾਣ ਲਈ ਖੁਰਾਕ ਵੀ ਦੇਸੀ ਹੁੰਦੀ ਹੈ ਜਿਸ ਵਿੱਚ ਵੀ ਕਿਸੇ ਕਿਸਮ ਦੇ ਕੈਮੀਕਲ ਦੀ ਵਰਤੋਂ ਨਹੀਂ ਹੁੰਦੀ। ਦੇਸੀ ਤਰੀਕੇ ਨਾਲ ਪਾਲ਼ਿਆ ਇਨ੍ਹਾਂ ਮੁਰਗੀਆਂ ਦੀ ਮਾਰਕਿਟ ਦੇ ਵਿੱਚ ਡਿਮਾਂਡ ਨੂੰ ਵੇਖਦੇ ਹੋਏ ਉਨ੍ਹਾਂ ਇਸ ਕਿੱਤੇ ਵੱਲ ਆਉਣ ਦਾ ਫੈਸਲਾ ਕੀਤਾ।
ਉਹ ਦੱਸਦੇ ਹਨ ਕਿ ਅੱਜ ਦੇ ਸਮੇਂ ਵਿੱਚ ਜੋ ਵਿਅਕਤੀ ਚੰਗੀ ਚੀਜ਼ ਖਾਣ ਲਈ ਪੈਸੇ ਖਰਚਣ ਨੂੰ ਤਿਆਰ ਹੈ ਪਰ ਉਸਨੂੰ ਮਾਰਕਿਟ ਵਿੱਚ ਸ਼ੁੱਧ ਚੀਜ਼ ਹੀ ਨਹੀਂ ਮਿਲਦੀ ਜਿਸ ਦੇ ਚਲਦੇ ਉਨ੍ਹਾਂ ਨੇ ਇਸ ਕਾਰੋਬਾਰ ਨੂੰ ਕਰਨ ਦਾ ਫੈਸਲਾ ਲਿਆ ਤਾਂ ਕਿ ਜੋ ਮਾਸਾਹਾਰੀ ਲੋਕਾਂ ਨੂੰ ਵੀ ਖਾਣ ਲਈ ਸ਼ੁੱਧ ਚੀਜ਼ ਮੁਹੱਈਆ ਕਰਵਾਈ ਜਾ ਸਕੇ। ਉਹ ਦੱਸਦੇ ਹਨ ਕਿ ਉਹ ਮੁਰਗੇ ਮੁਰਗੀਆਂ ਨੂੰ ਹੋਲਸੇਲ ਵਿੱਚ ਨਹੀਂ ਸਗੋਂ ਰਿਟੇਲ ਵਿੱਚ ਹੀ ਵੇਚਦੇ ਹਨ। ਉਨ੍ਹਾਂ ਦੇ ਮੁਰਗੀ ਪਾਲਣ ਦੇ ਢੰਗ ਅਤੇ ਕਾਰੋਬਾਰ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਹਾਈ ਕੋਰਟ ਦੇ ਵਕੀਲ ਨੇ ਪਿੰਡ ਆ ਕੇ ਖੋਲਿਆ ਦੇਸੀ ਮੁਰਗ਼ੀਆਂ ਦਾ ਫਾਰਮ
More from AgricultureMore posts in Agriculture »
Be First to Comment