ਬਰਨਾਲਾ ਜ਼ਿਲ੍ਹਾ ਦੇ ਪਿੰਡ ਨਿਹਾਲੂਵਾਲਾ ਦੇ ਇੱਕ ਬੇਜ਼ਮੀਨੇ ਕਿਸਾਨ, ਸੁਖਦੇਵ ਸਿੰਘ ਅਤੇ ਉਸਦੀ ਪਤਨੀ ਬਰਨਾਲਾ ਸ਼ਹਿਰ ਵਿੱਚ ਇੱਕ ਰਵਾਇਤੀ ਪੰਜਾਬੀ ਫੂਡ ਸਟਾਲ ਲਗਾਉਂਦੇ ਹਨ। ਸੁਖਦੇਵ ਸਿੰਘ ਦਾ ਆਪਣਾ ਡੇਅਰੀ ਫਾਰਮ ਵੀ ਹੈ, ਪਰ ਇਸ ਕਾਰੋਬਾਰ ਵਿੱਚ ਘਾਟੇ ਤੋਂ ਬਾਅਦ ਉਨ੍ਹਾਂ ਦਾ ਮਨ ਉਦਾਸ ਹੋ ਗਿਆ ਜਿਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਫੂਡ ਸਟਾਲ ਲਗਾਉਣ ਬਾਰੇ ਕਿਹਾ ਅਤੇ ਉਨ੍ਹਾਂ ਨੇ ਥੋੜੇ ਸਮੇਂ ਵਿੱਚ ਹੀ ਆਪਣੀ ਫੂਡ ਸਟਾਲ ਸ਼ੁਰੂ ਕਰ ਦਿੱਤੀ।

ਉਹ ਦੱਸਦੇ ਹਨ ਕਿ ਘਰ ਵਿੱਚ ਪਸ਼ੂਆਂ ਦਾ ਕੰਮ ਸਵੇਰ ਸ਼ਾਮ ਦਾ ਹੀ ਹੁੰਦਾ ਸੀ ਅਤੇ ਉਸ ਕੰਮ ਤੋਂ ਬਾਅਦ ਕਾਫੀ ਸਮਾਂ ਬਚ ਜਾਂਦਾ ਸੀ ਅਤੇ ਹੁਣ ਉਹ ਇਸ ਬਚੇ ਹੋਏ ਸਮੇਂ ਵਿੱਚ ਆਪਣੀ ਫੂਡ ਸਟਾਲ ਦਾ ਕੰਮ ਕਰ ਲੈਂਦੇੇ ਹਨ। ਉਹ ਦੱਸਦੇ ਹਨ ਕਿ ਸਾਰਾ ਖਾਣਾ ਉਹ ਘਰ ਤੋਂ ਤਾਜ਼ਾ ਬਣਾ ਕੇ ਲੈ ਜਾਂਦੇ ਹਨ ਅਤੇ ਫੂਡ ਸਟਾਲ ਉਪਰ ਲੋਕਾਂ ਨੂੰ ਰਵਾਇਤੀ ਖਾਣਾ ਖਵਾਉਂਦੇ ਹਨ ਜਿਸ ਦਾ ਲੋਕਾਂ ਵੱਲੋਂ ਵੀ ਭਰਵਾ ਹੁੰਗਾਰਾ ਮਿਲ ਰਿਹਾ ਹੈ।

ਉਹ ਦੱਸਦੇ ਹਨ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਆਪਣੀ ਫੂਡ ਸਟਾਲ ਲਗਾਈ ਉਸ ਸਮੇਂ ਉਨ੍ਹਾਂ ਨੂੰ ਥੋੜੀ ਸੰਗ ਲੱਗੀ ਪਰ ਸਮੇਂ ਦੇ ਨਾਲ ਨਾਲ ਲੋਕਾਂ ਨੇ ਉਨ੍ਹਾਂ ਦੇ ਇਸ ਕੰਮ ਅਤੇ ਖਾਣੇ ਦੀ ਤਾਰੀਫ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਇਹ ਕੰਮ ਕਰਨ ਦਾ ਹੌਸਲਾ ਮਿਿਲਆ। ਉਹ ਦੱਸਦੇ ਹਨ ਕਿ ਇੱਥੇ ਉਹ ਸਰਦੀਆਂ ਵਿੱਚ ਸਰੋਂ ਦਾ ਸਾਗ, ਮੱਕੀ ਦੀ ਰੋਟੀ, ਅਤੇ ਬਾਕੀ ਦਿਨਾਂ ਵਿੱਚ ਦਾਲ ਰੋਟੀ ਅਤੇ ਕੜ੍ਹੀ-ਚੌਲ ਗਾਹਕਾਂ ਨੂੰ ਖਵਾਉਂਦੇ ਹਨ ਅਤੇ ਹੁਣ ਉਨ੍ਹਾਂ ਦੇ ਨਾਲ ਪੱਕੇ ਗਾਹਕ ਵੀ ਜੁੜੇ ਹੋਏ ਹਨ ਜੋ ਉਨ੍ਹਾਂ ਕੋਲ ਘਰ ਦਾ ਬਣਿਆ ਖਾਣਾ ਖਾਣ ਲਈ ਆਉਂਦੇ ਹਨ।

ਉਹ ਦੱਸਦੇ ਹਨ ਕਿ ਅੱਜ ਦੇ ਨੌਜਵਾਨ ਇਸ ਤਰ੍ਹਾਂ ਫੂਡ ਸਟਾਲ ਲਗਾ ਕੇ ਕੰਮ ਕਰਨ ਤੋਂ ਸਰਮ ਮੰਨਦੇ ਹਨ ਜਦਕਿ ਇਸ ਵਿੱਚ ਸ਼ਰਮ ਮੰਨਣ ਵਾਲੀ ਕੋਈ ਗੱਲ ਨਹੀਂ ਹੈ ਇਹ ਇੱਕ ਚੰਗਾ ਕਾਰੋਬਾਰ ਹੈ ਅਤੇ ਹੋਰ ਨੌਜਵਾਨਾਂ ਨੂੰ ਵੀ ਆਪਣੇ ਹੁਨਰ ਮੁਤਾਬਕ ਆਪਣੇ ਕਿੱਤੇ ਖੁਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।ਬਰਨਾਲਾ ਸ਼ਹਿਰ ਦੇ ਹੰਢਿਆਇਆ ਰੋਡ ‘ਤੇ ਡੀਸੀ ਕੰਪਲੈਕਸ ਦੇ ਨਜ਼ਦੀਕ ਫੂਡ ਸਟਾਲ ਲਗਾਉਣ ਵਾਲਾ ਇਹ ਕਿਸਾਨ ਜੋੜਾ ਆਪਣੇ ਘਰ ਦੇ ਬਣੇ ਖਾਣੇ ਲਈ ਹੁਣ ਸ਼ਹਿਰ ਵਿੱਚ ਕਾਫ਼ੀ ਮਸ਼ਹੂਰ ਵੀ ਹੈ। ਉਨ੍ਹਾਂ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਸ਼ਹਿਰੀਆਂ ਦੀ ਪਸੰਦ ਬਣਿਆ ਇਹ ਕਿਸਾਨ ਜੋੜਾ
More from MotivationalMore posts in Motivational »






Be First to Comment