ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਪੇਧਨੀ ਦੇ ਰਹਿਣ ਵਾਲੇ ਕਿਸਾਨ ਸੁਖਦੀਪ ਸਿੰਘ ਫੁੱਲਾਂ ਦੀ ਖੇਤੀ ਕਰਦੇ ਹਨ। ਫੁੱਲਾਂ ਦੀ ਖੇਤੀ ਪੰਜਾਬ ਵਿੱਚ ਆਮ ਪ੍ਰਚੱਲਿਤ ਖੇਤੀ ਨਹੀਂ ਹੈ। ਆਮ ਕਿਸਾਨ ਮਾਰਕਿਿਟੰਗ ਤੋਂ ਅਣਜਾਣ ਹੋਣ ਕਰਕੇ ਖੇਤੀ ਵਿੱਚ ਤਜਰਬੇ ਕਰਨ ਤੋਂ ਪਰਹੇਜ ਕਰਦੇ ਹਨ ਪਰ ਸੁਖਦੀਪ ਸਿੰਘ ਨੇ ਰਵਾਇਤੀ ਖੇਤੀ ਤੋਂ ਹੱਟ ਕੇ ਫੁੱਲਾਂ ਦੀ ਖੇਤੀ ਵੀ ਕੀਤੀ ਹੈ ਅਤੇ ਉਸਦੀ ਸਫਲਤਾ ਨਾਲ ਪ੍ਰਚੂਨ ਵਿਕਰੀ ਵੀ ਖੁਦ ਕਰ ਰਹੇ ਹਨ।
ਸੁਖਦੀਪ ਸਿੰਘ ਮੁਤਾਬਕ ਜੇ ਕਿਸਾਨ ਆਪਣੀ ਫਸਲ ਦੀ ਖੁਦ ਮਾਰਕੀਟਿੰਗ ਕਰਦੇ ਹਨ ਤਾਂ ਉਹ ਕਿਸੇ ਵੀ ਬਦਲਵੀਂ ਖੇਤੀ ਵਿੱਚ ਕਾਮਯਾਬ ਹੋ ਸਕਦੇ ਹਨ ਕਿਉਂਕਿ ਮੰਡੀ ਵਿੱਚ ਥੋਕ ਦਾ ਰੇਟ ਮਿਲਦਾ ਹੈ ਜਿਸ ਨਾਲ ਕਿਸਾਨ ਦਾ ਖਰਚਾ ਵੀ ਕਈ ਵਾਰ ਪੂਰਾ ਨਹੀਂ ਹੋ ਪਾਉਂਦਾ। ਸੁਖਦੀਪ ਸਿੰੰਘ ਕਹਿਣਾ ਹੈ ਕਿ ਜਿਹੜਾ ਕਿਸਾਨ ਰਵਾਇਤੀ ਖੇਤੀ ਨਾਲੋਂ ਵੱਧ ਮਿਹਨਤ ਕਰਨ ਲਈ ਤਿਆਰ ਹੈ ਉਹ ਇਸ ਵਿੱਚ ਯਕੀਨਨ ਕਾਮਯਾਬ ਹੋ ਸਕਦਾ ਹੈ।
ਉਨ੍ਹਾਂ ਮੁਤਾਬਕ ਫੁੱਲਾਂ ਦੀ ਖੇਤੀ ਅਜਿਹੀ ਹੀ ਖੇਤੀ ਹੈ ਅਤੇ ਇਸਦੀ ਖਾਸੀਅਤ ਇਹ ਹੈ ਕਿ ਇਸਨੂੰ ਘੱਟ ਜਮੀਨ ਵਾਲਾ ਕਿਸਾਨ ਵੀ ਕਰ ਸਕਦਾ ਹੈ ਅਤੇ ਇਸ ਲਈ ਵੱਡੀ ਮਸ਼ੀਨਰੀ ਦੀ ਵੀ ਲੋੜ ਨਹੀਂ ਹੁੰਦੀ।
ਹੇਠਲੀ ਵੀਡੀਓ ਵਿੱਚ ਸੁਖਦੀਪ ਸਿੰਘ ਫੁੱਲਾਂ ਦੀ ਖੇਤੀ ਅਤੇ ਇਸਦੀ ਮਾਰਕੀਟਿੰਗ ਬਾਰੇ ਜਾਣਕਾਰੀ ਦੇ ਰਹੇ ਹਨ:-
ਸਬਜ਼ੀ ਨਾਲੋਂ ਮਹਿੰਗੇ ਵਿਕਦੇ ਨੇ ਇਸ ਕਿਸਾਨ ਦੇ ਫੁੱਲ
More from AgricultureMore posts in Agriculture »
Be First to Comment