ਇਹ ਕਹਾਣੀ ਪੰਜਾਬ ਵਿੱਚ ਸਥਿਤ ਆਪਣੀ ਤਰਾਂ ਦੇ ਨਿਵੇਕਲੇ ਮੱਛੀ ਫ਼ਾਰਮ ਬਾਰੇ ਹੈ। ਇਸ ਫ਼ਾਰਮ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਸੂਰ, ਮੱਛੀਆਂ ਦੀ ਖੁਰਾਕ ਪੈਦਾ ਕਰਦੇ ਹਨ ਅਤੇ ਬੱਕਰੀਆਂ ਤੋਂ ਮੁਰਗ਼ੀਆਂ ਨੂੰ ਖੁਰਾਕ ਮਿਲ ਰਹੀ ਹੈ।
ਪੰਜਾਬ ਦੇ ਮਾਨਸਾ ਜ਼ਿਲੇ ਦੇ ਪਿੰਡ ਖਿਆਲਾ ਵਿੱਚ ਸਥਿਤ ਇਸ ਫ਼ਾਰਮ ਦੇ ਮਾਲਕ ਹਰਭਜਨ ਸਿੰਘ ਨੂੰ ਇਸ ਨਿਵੇਕਲੇ ਫ਼ਾਰਮ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਐਵਾਰਡ ਮਿਲ ਚੁੱਕਾ ਹੈ।ਹਰਭਜਨ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਪਹਿਲਾ ਪੰਚਾਇਤੀ ਜ਼ਮੀਨ ਠੇਕੇ ਉਪਰ ਲੈ ਕੇ ਮੱਛੀ ਪਾਲਣ ਦਾ ਕੰਮ ਸ਼ੁਰੂ ਕੀਤਾ ਸੀ ਜਿਸ ਵਿੱਚੋਂ ਉਨ੍ਹਾਂ ਨੂੰ ਚੰਗਾ ਮੁਨਾਫਾ ਹੋਇਆ ਫਿਰ ਉਨ੍ਹਾਂ ਨੇ ਆਪਣੀ ਢਾਈ ਕਿੱਲੇ ਜ਼ਮੀਨ ਦੇ ਨਾਲ ਢਾਈ ਏਕੜ ਜ਼ਮੀਨ ਖਰੀਦ ਕੇ ਇਸ ਵਿੱਚ ਮੱਛੀ ਪਾਲਣ ਦਾ ਕੰਮ ਸ਼ੁਰੂ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਹੌਲੀ ਹੌਲੀ ਸ਼ੂਰ ਪਾਲਣ ਅਤੇ ਬੱਕਰੀ ਪਾਲਣ ਸਮੇਤ ਪੋਲਟਰੀ ਫਾਰਮ ਵੀ ਇੱਥੇ ਬਣਾ ਲਿਆ।
ਉਹ ਦੱਸਦੇ ਹਨ ਕਿ ਇਸ ਫਾਰਮ ਉਪਰ ਪਾਣੀ ਤਿੰਨ ਵੱਖ ਵੱਖ ਸਟੇਜਾ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਵਿੱਚ ਪਹਿਲਾ ਉਹ ਪਾਣੀ ਦੇ ਨਾਲ ਸੂਰਾਂ ਨੂੰ ਨਹਾਉਂਦੇ ਹਨ ਜਿਸ ਦਾ ਵੇਸਟ ਪਾਣੀ ਦੇ ਨਾਲ ਸੂਰਾਂ ਵੱਲੋਂ ਵੇਸਟ ਕੀਤੀ ਖੁਰਾਕ ਵੀ ਛੱਪੜ ਵਿੱਚ ਚਲੀ ਜਾਂਦੀ ਹੈ ਅਤੇ ਇਸ ਪਾਣੀ ਚੋਂ ਮੱਛੀਆਂ ਆਪਣੀ ਖੁਰਾਕ ਲੈਂਦੀਆਂ ਹਨ। ਛੱਪੜ ਵਿੱਚ ਵਾਧੂ ਹੋਏ ਪਾਣੀ ਨਾਲ ਉਹ ਆਪਣੀਆਂ ਫਸਲਾਂ ਦੀ ਸਿੰਚਾਈ ਕਰਦੇ ਹਨ ਜਿਸ ਨਾਲ ਉਨ੍ਹਾਂ ਦਾ ਫਸਲਾਂ ਉਪਰ ਰੇਹ ਯੂਰੀਆਂ ਦਾ ਖਰਚਾ ਵੀ ਘਟਿਆ ਹੈ। ਹਰਭਜਨ ਸਿੰਘ ਦੱਸਦੇ ਹਨ ਕਿ ਇਸ ਫ਼ਾਰਮ ਦੇ ਡਿਜ਼ਾਈਨ ਕਰਕੇ ਉਨ੍ਹਾਂ ਦੇ ਲਾਗਤ ਖ਼ਰਚੇ ਅੱਧੇ ਰਹਿ ਗਏ ਹਨ ਅਤੇ ਉਹ 11 ਕਿੱਲਿਆ ਵਿੱਚ ਬਣੇ ਇਸ ਫਾਰਮ ਤੋਂ 50 ਕਿੱਲਿਆ ਦੇ ਬਰਾਬਰ ਕਮਾਈ ਕਰ ਰਹੇ ਹਨ।
ਹਰਭਜਨ ਸਿੰਘ ਦੱਸਦੇ ਹਨ ਸ਼ੁਰੂਆਤ ਵਿੱਚ ਲੋਕ ਉਨ੍ਹਾਂ ਨੂੰ ਟਿਚਰਾਂ ਵੀ ਕਰਦੇ ਸਨ ਪਰ ਉਨ੍ਹਾਂ ਨੇ ਕਿਸੇ ਦੀ ਗੱਲ ਵੱਲ ਧਿਆਨ ਨਾਲ ਦੇ ਕੇ ਆਪਣਾ ਕਾਰੋਬਾਰ ਸਥਾਪਤ ਕੀਤਾ ਹੈ। ਇਸ ਹੇਠਲੀ ਵੀਡੀਓ ਵਿੱਚ ਹਰਭਜਨ ਸਿੰਘ ਨਾਲ ਉਨ੍ਹਾਂ ਦੇ ਇਸ ਨਿਵੇਕਲੇ ਫ਼ਾਰਮ ਦੀ ਸਫਲਤਾ ਬਾਰੇ ਗੱਲ-ਬਾਤ ਕੀਤੀ ਗਈ ਹੈ।

ਸੂਰ ਪਾਲਦੇ ਮੱਛੀਆਂ ਨੂੰ ਤੇ ਬੱਕਰੀਆਂ ਮੁਰਗ਼ਿਆਂ ਨੂੰ
More from AgricultureMore posts in Agriculture »
Be First to Comment