ਮਾਨਸਾ ਦੇ ਰਹਿਣ ਵਾਲੇ ਕਿਸਾਨ ਹਰਪ੍ਰੀਤ ਸਿੰਘ 3 ਕਿੱਲਿਆ ਵਿੱਚ ਸ਼ਬਜੀ ਦੀ ਕਾਸਤ ਕਰਦੇ ਹਨ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਰਲ਼ ਕੇ ਸਬਜ਼ੀ ਤੋੜਦਾ ਹੈ ਅਤੇ ਫਿਰ ਉਹ ਸਬਜ਼ੀ ਨੂੰ ਖੁਦ ਹੀ ਮਾਨਸਾ ਵਿਖੇ ਵੇਚਦੇ ਹਨ। ਉਹ ਸਵੇਰੇ ਉੱਠ ਕੇ ਆਪਣੇ ਖੇਤ ਆ ਜਾਂਦੇ ਹਨ ਅਤੇ ਉੱਥੋਂ ਤਾਜੀ ਸਬਜ਼ੀ ਤੋੜ ਕੇ ਵੇਚਣ ਲਈ ਲੈ ਜਾਂਦੇ ਹਨ। ਇਸ ਕੰਮ ਵਿੱਚੋਂ ਉਹ ਚੰਗਾ ਮੁਨਾਫਾ ਵੀ ਕਮਾ ਰਹੇ ਹਨ।

ਉਹ ਦੱਸਦੇ ਹਨ ਕਿ ਕਿਸੇ ਵੇਲੇ ਪਰਿਵਾਰ ਦੀ ਆਰਥਿਕ ਹਾਲਤ ਇੰਨੀ ਮਾੜੀ ਸੀ ਕਿ ਜ਼ਮੀਨ ਵੇਚਣ ਤੱਕ ਦੀ ਨੌਬਤ ਆ ਗਈ ਸੀ ਅਤੇ ਲੱਖਾਂ ਦਾ ਕਰਜ਼ਾ ਸਿਰ ਚੜ ਗਿਆ ਸੀ ਪਰ ਉਨ੍ਹਾਂ ਨੇ ਹਿੰਮਤ ਨਹੀਂ ਛੱਡੀ ਅਤੇ ਸਬਜ਼ੀਆਂ ਦੀ ਕਾਸਤ ਕਰਨੀ ਸ਼ੁਰੂ ਕਰ ਦਿੱਤੀ। ਸ਼ੁਰੂਆਤ ਵਿੱਚ ਉਹ ਸਬਜ਼ੀ ਨੂੰ ਪਿੰਡ ਦੇ ਹੀ ਕਿਸੇ ਵਿਅਕਤੀ ਨੂੰ ਸੇਲ ਕਰ ਦਿੰਦੇ ਸਨ ਪਰ ਬਚਤ ਬਹੁਤ ਹੀ ਘੱਟ ਹੁੰਦੀ ਸੀ। ਫਿਰ ਉਨ੍ਹਾਂ ਨੇ ਆਪਣੀ ਸਬਜ਼ੀ ਨੂੰ ਖੁਦ ਮਾਨਸਾ ਫਾਟਕਾ ਕੋਲ ਬਣੀ ਮਾਰਕਿਟ ਵਿੱਚ ਵੇਚਣ ਦਾ ਫੈਸਲਾ ਕੀਤਾ ਜਿਸ ਵਿੱਚੋਂ ਉਨ੍ਹਾਂ ਨੇ ਚੰਗਾ ਮੁਨਾਫਾ ਕਮਾਇਆ।

ਉਹ ਦੱਸਦੇ ਹਨ ਖੁਦ ਸਬਜ਼ੀ ਵੇਚਣ ਨਾਲ ਹੋਈ ਕਮਾਈ ਨੇ ਉਨ੍ਹਾਂ ਦੇ ਦਿਨ ਹੀ ਬਦਲ ਦਿੱਤੇ ਅਤੇ ਉਨ੍ਹਾਂ ਦੀ ਆਰਥਿਕ ਹਾਲਤ ਵੀ ਸੁਧਰ ਗਈ। ਉਨ੍ਹਾਂ ਨੇ ਸਾਰਾ ਕਰਜ ਉਤਾਰ ਕੇ ਆਪਣੀ ਜ਼ਮੀਨ ਵੀ ਮੁੜ ਵਾਪਸ ਲੈ ਲਈ ਹੈ ਅਤੇ ਵਧੀਆ ਘਰ ਵੀ ਬਣਾ ਲਿਆ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਦੇ ਹਾਲਤ ਇੰਨੇ ਠੀਕ ਹਨ ਕਿ ਕੋਈ ਵੀ ਆੜਤੀਆਂ ਉਨ੍ਹਾਂ ਨੂੰ ਪੈਸੇ ਦੇਣ ਤੋਂ ਜਵਾਬ ਨਹੀਂ ਦਿੰਦਾ ਅਤੇ ਘਰ ਵਿੱਚ ਲੋੜੀਂਦੀ ਚੀਜ਼ ਖਰੀਦਣ ਦੇ ਲਈ ਵੀ ਉਨ੍ਹਾਂ ਨੂੰ ਸੋਚਣਾ ਨਹੀਂ ਪੈਂਦਾ।

ਉਹ ਕਹਿੰਦੇ ਹਨ ਕਿ ਲੋਕ ਖੁਦ ਰੇਹੜੀ ਲਗਾ ਕੇ ਆਪਣੀ ਚੀਜ਼ ਵੇਚਣ ਤੋਂ ਸੰਗ ਮੰਨਦੇ ਹਨ ਜਦਕਿ ਇਸ ਵਿੱਚ ਸੰਗ ਵਾਲੀ ਕੋਈ ਗੱਲ ਨਹੀਂ ਹੈ। ਜੇਕਰ ਕਿਸਾਨ ਆਪਣੇ ਖੇਤ ਵਿੱਚੋਂ ਪੈਦਾ ਹੋਈ ਫਸਲ ਨੂੰ ਖੁਦ ਵੇਚੇ ਤਾਂ ਉਹ ਵੀ ਚੰਗੀ ਕਮਾਈ ਕਰ ਸਕਦੇ ਹਨ।ਇਸ ਮਿਹਨਤੀ ਪਰਿਵਾਰ ਬਾਰੇ ਹੋਰ ਜਾਨਣ ਲਈ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਕਿਸੇ ਵੇਲੇ ਰੋਟੀ ਮਸਾਂ ਜੁੜਦੀ ਸੀ ਪਰ ਸਬਜ਼ੀ ਦੇ ਕੰਮ ਨੇ ਸਾਰੇ ਦੁੱਖ ਤੋੜ ਦਿੱਤੇ
More from AgricultureMore posts in Agriculture »
More from MotivationalMore posts in Motivational »











Be First to Comment