ਬਰਨਾਲਾ ਜ਼ਿਲ੍ਹੇ ਦੇ ਪਿੰਡ ਵਾਹਿਗੂਰੁਪੁਰਾ ਦੇ ਰਹਿਣ ਵਾਲੇ ਨੌਜਵਾਨ ਕਿਸਾਨ ਅੰਮ੍ਰਿਤ ਸਿੰਘ ਨੇ ਖੇਤ ਵਿੱਚ ਫਸਲ ਬਿਜਣ ਲਈ ਇੱਕ ਨਵੇਕਲੀ ਮਸ਼ੀਨ ਤਿਆਰ ਕੀਤੀ ਹੈ। ਇਹ ਮਸ਼ੀਨ ਉਸਨੇ ਸਿਰਫ਼ ਸੱਤ ਹਜ਼ਾਰ ਰੁਪਏ ਵਿੱਚ ਤਿਆਰ ਕੀਤੀ ਹੈ। ਕਿਸਾਨ ਅੰਮ੍ਰਿਤ ਦੱਸਦਾ ਹੈ ਕਿ ਇਸ ਮਸ਼ੀਨ ਦੀ ਮਦਦ ਨਾਲ ਇੱਕੋ ਸਮੇਂ ਦੋ ਜਾਂ ਚਾਰ ਫ਼ਸਲਾਂ ਬੀਜੀਆਂ ਜਾ ਸਕਦੀਆਂ ਹਨ।
ਅੰਮ੍ਰਿਤ ਸਿੰਘ ਦੱਸਦਾ ਹੈ ਕਿ ਖੇਤਾਂ ਵਿੱਚ ਬੀਜਾਈ ਕਰਨ ਵਾਲੀ ਮਸ਼ੀਨ ਜੋ ਟਰੈਕਟਰ ਨਾਲ ਚੱਲਦੀ ਹੈ ਉਸਦੀ ਕੀਮਤ 1 ਲੱਖ ਰੁਪਏ ਤੋਂ ਵੱਧ ਹੈ ਅਤੇ ਉਸਨੂੰ ਚਲਾਉਣ ਲਈ ਟਰੈਕਟਰ ਦੀ ਜਰੂਰ ਪੈਂਦੀ ਹੈ ਜਦਕਿ ਇਸ ਮਸ਼ੀਨ ਨੂੰ ਬਣਾਉਣ ਦੀ ਲਾਗਤ ਬਹੁਤ ਘੱਟ ਹੈ ਅਤੇ ਇਸ ਮਸ਼ੀਨ ਦੀ ਵਰਤੋਂ ਕਰਨ ਲਈ ਟਰੈਕਟਰ ਦੀ ਲੋੜ ਵੀ ਨਹੀਂ ਪੈਂਦੀ। ਸਗੋਂ ਇੱਕ ਵਿਅਕਤੀ ਮਸ਼ੀਨ ਖਿੱਚਣ ਲਈ ਚਾਹੀਦਾ ਹੈ ਅਤੇ ਦੂਸਰਾ ਵਿਅਕਤੀ ਮਸ਼ੀਨ ਦੇ ਪਿਛਲੇ ਪਾਸੇ ਬੀਜ ਪਾਉਣ ਲਈ ਨਾਲ ਨਾਲ ਚੱਲਦਾ ਹੈ।ਇਸ ਮਸ਼ੀਨ ਨਾਲ ਦੋ ਤੋਂ ਢਾਈ ਘੰਟਿਆਂ ਵਿੱਚ ਇੱਕ ਏਕੜ ਵਿੱਚ ਫਸਲ ਦੀ ਬਿਜਾਈ ਕੀਤੀ ਜਾ ਸਕਦੀ ਹੈ।
ਅੰਮ੍ਰਿਤ ਦੱਸਦਾ ਹੈ ਕਿ ਛੋਟੇ ਅਤੇ ਔਰਗੈਨਿਕ ਖੇਤੀ ਕਰਨ ਵਾਲੇ ਕਿਸਾਨਾਂ ਲਈ ਇਹ ਮਸ਼ੀਨ ਬਹੁਤ ਫਾਇਦੇਮੰਦ ਹੈ। ਇਸ ਮਸ਼ੀਨ ਦੀ ਉਪਯੋਗਤਾ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਲੀ ਵੀਡੀਓ ਵੇਖ ਸਕਦੇ ਹੋ :-

ਪੜ੍ਹੇ ਲਿਖੇ ਕਿਸਾਨ ਦਾ ਦੇਸੀ ਜੁਗਾੜ
More from AgricultureMore posts in Agriculture »
Be First to Comment