ਇਹ ਆਮ ਧਾਰਨਾ ਹੈ ਕਿ ਡਾਕਟਰ ਮਰੀਜ਼ਾਂ ਲਈ ਦੂਸਰਾ ਰੱਬ ਹੁੰਦੇ ਹਨ ਪਰ ਪੈਸੇ ਕਮਾਉਣ ਵਾਲੀ ਮਸ਼ੀਨ ਬਣੇ ਡਾਕਟਰਾਂ ਕਰਕੇ ਇਹ ਧਾਰਨਾ ਖੁਰਦੀ ਜਾ ਰਹੀ ਹੈ। ਸਰਕਾਰੀ ਹਸਪਤਾਲਾਂ ਵਿੱਚ ਸਹੂਲਤਾਂ ਅਤੇ ਸਟਾਫ਼ ਦੀ ਘਾਟ ਕਰਕੇ ਲੋਕ ਖੱਜਲ ਖ਼ੁਆਰ ਹੁੰਦੇ ਹਨ ਤਾਂ ਸਰਕਾਰੀ ਮੈਡੀਕਲ ਸਟਾਫ਼ ਦਾ ਵਤੀਰਾ ਵੀ ਕਿਸੇ ਤੋਂ ਲੁਕਿਆ ਨਹੀਂ ਹੈ। ਅਜਿਹੀ ਸਥਿਤੀ ਤੋਂ ਅੱਕੇ ਹੋਏ, ਮਜਬੂਰੀ ਵੱਸ ਲੋਕ ਪ੍ਰਾਈਵੇਟ ਹਸਪਤਾਲਾਂ ਦਾ ਰੁਖ਼ ਕਰਦੇ ਹਨ। ਪ੍ਰਾਈਵੇਟ ਹਸਪਤਾਲਾਂ ਵਿੱਚ ਲੋਕਾਂ ਨਾਲ ਕੀ ਵਿਹਾਰ ਹੁੰਦਾ ਹੈ ਇਹ ਕਿਸੇ ਤੋਂ ਲੁਕੀ ਹੋਈ ਗੱਲ ਨਹੀਂ ਹੈ। ਜਿਸ ਵੀ ਪਰਿਵਾਰ ਨੂੰ ਕਦੇ ਮੈਡੀਕਲ ਐਮਰਜੈਂਸੀ ਦਾ ਸਾਹਮਣਾ ਕਰਨਾ ਪਿਆ ਹੈ ਉਹ ਇਸ ਹਾਲਾਤ ਨੂੰ ਬਹੁਤ ਚੰਗੀ ਤਰਾਂ ਸਮਝਦੇ ਹਨ। ਸਰਕਾਰੀ ਹਸਪਤਾਲਾਂ ਵਿੱਚ ਸਹੂਲਤਾਂ ਦੀ ਘਾਟ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਮਹਿੰਗੇ ਅਤੇ ਪੈਸਾ ਮੁਖੀ ਇਲਾਜ ਪ੍ਰਣਾਲੀ ਕਾਰਨ ਕਈ ਵਾਰ ਘਰ ਵਿਕਣ ਤੱਕ ਦੀ ਨੌਬਤ ਆ ਜਾਂਦੀ ਹੈ। ਪਰ ਅਜਿਹਾ ਵੀ ਨਹੀਂ ਹੈ ਕਿ ਸਾਰੇ ਸਰਕਾਰੀ ਜਾਂ ਪ੍ਰਾਈਵੇਟ ਡਾਕਟਰ ਜਾਂ ਹਸਪਤਾਲਾਂ ਲੋਕਾਂ ਨਾਲ ਅਜਿਹਾ ਵਿਵਹਾਰ ਕਰਦੇ ਹਨ।
ਕੁੱਝ ਡਾਕਟਰ ਅਜਿਹੇ ਵੀ ਹਨ ਜਿੰਨਾ ਕਰਕੇ ਲੋਕਾਂ ਨੂੰ ਇਲਾਜ ਤੋਂ ਵੀ ਵੱਧ ਸਹਾਇਤਾ ਮਿਲ ਰਹੀ ਹੈ। ਅਜਿਹੇ ਡਾਕਟਰਾਂ ਕਰਕੇ ਹੀ ਆਮ ਲੋਕਾਂ ਖ਼ਾਸ ਕਰਕੇ ਗ਼ਰੀਬ ਤਬਕੇ ਦੇ ਮਰੀਜ਼ਾਂ ਨੂੰ ਕੁੱਝ ਸੁੱਖ ਦਾ ਸਾਹ ਆਉਂਦਾ ਹੈ। ਮੋਗਾ ਜ਼ਿਲ੍ਹੇ ਦੇ ਕਸਬਾ ਨਿਹਾਲ ਸਿੰਘ ਵਾਲਾ ਵਿੱਚ ਪ੍ਰਾਈਵੇਟ ਹਸਪਤਾਲ ਚਲਾਉਣ ਵਾਲੇ ਡਾ. ਹਰਗੁਰਪ੍ਰਤਾਪ ਸਿੰਘ ਅਜਿਹੇ ਹੀ ਡਾਕਟਰ ਹਨ। ਡਾ. ਹਰਗੁਰਪ੍ਰਤਾਪ ਕਿਸੇ ਲੈਬਾਰਟਰੀ ਜਾਂ ਦਵਾਈ ਕੰਪਨੀ ਤੋਂ ਕੋਈ ਕਮਿਸ਼ਨ ਨਹੀਂ ਲੈਂਦੇ।
ਡਾ.ਹਰਗੁਰਪ੍ਰਤਾਪ ਨਾ ਸਿਰਫ਼ ਮਰੀਜ਼ਾਂ ਦਾ ਸਸਤਾ ਇਲਾਜ ਕਰਦੇ ਹਨ ਸਗੋਂ ਉਹ ਲੋੜਵੰਦ ਮਰੀਜ਼ਾਂ ਦਾ ਇਲਾਜ ਮੁਫ਼ਤ ਵੀ ਕਰ ਦਿੰਦੇ ਹਨ। ਛੋਟੇ ਜਿਹੇ ਕਸਬੇ ਵਿੱਚ ਬੈਠ ਕੇ ਹੀ ਉਨ੍ਹਾਂ ਵੱਡੇ ਹਸਪਤਾਲਾਂ ਵਾਲੀ ਸਹੂਲਤ ਲੋਕਾਂ ਨੂੰ ਦਿੱਤੀ ਹੋਈ ਹੈ। ਉਨ੍ਹਾਂ ਦੁਆਰਾ ਲੋਕਾਂ ਨੂੰ ਦਿੱਤੀ ਜਾ ਰਹੀ ਐਮਰਜੈਂਸੀ ਸੇਵਾ ਅਤੇ ਉਨ੍ਹਾਂ ਦੇ ਕੰਮ ਢੰਗ ਬਾਰੇ ਹੋਰ ਜਾਣਨ ਲਈ ਤੁਸੀਂ ਹੇਠਲੀ ਵੀਡੀਓ ਦੇਖ ਸਕਦੇ ਹੋ:-
ਜੇਬ ਚੋਂ ਪੈਸੇ ਖ਼ਰਚ ਕੇ ਇਲਾਜ ਕਰਨ ਵਾਲਾ ਡਾਕਟਰ
More from MotivationalMore posts in Motivational »
Be First to Comment