ਪਰਗਟ ਸਿੰਘ ਭਾਰਤ ਦੇਸ਼ ਦੇ ਸੂਬੇ ਪੰਜਾਬ ਦੇ ਪਿੰਡ ਗਹਿਰੀ ਭਾਗੀ ਦਾ ਰਹਿਣ ਵਾਲਾ ਹੈ। ਪਰਗਟ ਸਿੰਘ ਬੀਟੈੱਕ ਗ੍ਰੈਜੂਏਟ ਹੈ ਪਰ ਉਸਨੇ ਪਿਤਾ ਪੁਰਖੀ ਕਿੱਤੇ ਵਿੱਚ ਕਿਸਮਤ ਅਜ਼ਮਾਈ ਹੈ। ਪਰਗਟ ਸਿੰਘ ਸੋਸ਼ਲ ਮੀਡੀਆ ਦੇ ਖੇਤੀਬਾੜੀ ਨਾਲ ਸਬੰਧਤ ਬਲੌਗਰਾਂ ਵਿੱਚ ਜਾਣੀ ਪਹਿਚਾਣੀ ਹਸਤੀ ਹੈ। ਪਰਗਟ ਸਿੰਘ ਸੋਸ਼ਲ ਮੀਡੀਆ ਤੇ ਕਿਸਾਨਾਂ ਨੂੰ ਫਸਲ ਦੀ ਬੀਜ ਬਿਜਾਈ ਅਤੇ ਬਿਮਾਰੀਆਂ ਦੇ ਹੱਲ ਦੱਸਦਾ ਹੈ।
ਪ੍ਰਗਟ ਸਿੰਘ ਕਹਿੰਦਾ ਹੈ, “ਕਿਸਾਨ ਬਹੁਤੀ ਵਾਰ ਆਪਣੀ ਗਲਤ ਸਮਝ ਅਤੇ ਗੁਮਰਾਹਕੁੰਨ ਪ੍ਰਚਾਰ ਵਿੱਚ ਆ ਕੇ ਫਸਲ ਬੀਜਣ ਅਤੇ ਸਾਂਭਣ ਸਬੰਧੀ ਗਲਤ ਫੈਸਲੇ ਲੈ ਲੈਂਦੇ ਹਨ। ਰੇਹਾਂ ਸਪਰੇਹਾਂ ਦਾ ਬੇਲੋੜਾ ਖਰਚਾ ਕਰਕੇ ਆਪਣੀ ਲਗਾਤ ਵਧਾ ਲੈਂਦੇ ਹਨ। ਖੇਤੀਬਾੜੀ ਨੂੰ ਜੇ ਕਿਸਾਨ ਆਪਸੀ ਸ਼ਹਿਯੋਗ ਨਾਲ ਅਤੇ ਸਹੀ ਤਰੀਕੇ ਨਾਲ ਕਰਨ ਤਾਂ ਖੇਤੀ ਨੂੰ ਜਲਦ ਹੀ ਸੰਕਟ ਵਿੱਚੋਂ ਕੱਢਿਆ ਜਾ ਸਕਦਾ ਹੈ।”
ਪ੍ਰਗਟ ਸਿੰਘ ਦੇ ਫੌਲੌਅਰਜ਼ ਦੀ ਗਿਣਤੀ ਲੱਖਾਂ ਵਿੱਚ ਹੈ। ਪਰਗਟ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਦੇ ਕਿਸਾਨੀ ਕਿੱਤੇ ਨੂੰ ਸੰਕਟ ਚੋਂ ਕੱਢਣਾ ਉਸਦਾ ਮਕਸਦ ਹੈ। ਪਰਗਟ ਸਿੰਘ ਦੀ ਮਕਬੂਲੀਅਤ ਕਰਕੇ ਬਹੁਤ ਸਾਰੀਆਂ ਖੇਤੀਬਾੜੀ ਨਾਲ ਸਬੰਧਤ ਕੰਪਨੀਆਂ ਆਪਣੇ ਉਤਪਾਦ ਦੀ ਪ੍ਰਮੋਸ਼ਨ ਲਈ ਉਨ੍ਹਾਂ ਨਾਲ ਸੰਪਰਕ ਵਿੱਚ ਰਹਿੰਦੀਆਂ ਹਨ:-
ਕਿਸਾਨ ਇੱਕ ਦੂਜੇ ਦੇ ਗਾਹਕ ਬਣ ਕੇ ਹੀ ਕਾਮਯਾਬ ਹੋ ਸਕਦੇ ਹਨ
More from AgricultureMore posts in Agriculture »
Be First to Comment