ਬਰਨਾਲਾ ਜ਼ਿਲ੍ਹੇ ਦੇ ਪਿੰਡ ਬੱਲੋਂ ਦੇ ਰਹਿਣ ਵਾਲੇ ਕਿਸਾਨ ਰਸ਼ਪਾਲ ਸਿੰਘ ਕੋਰਡੀਸੈਪਸ ਮਿਲਟਰੀਸ ਮਸ਼ਰੂਮ ਦੀ ਕਾਸ਼ਤ ਕਰਦੇ ਹਨ। ਰਸ਼ਪਾਲ ਸਿੰਘ ਨੇ ਇਸ ਮਸ਼ਰੂਮ ਦੀ ਕਾਸ਼ਤ ਲਈ ਘਰ ਵਿੱਚ ਹੀ ਲੈਬ ਤਿਆਰ ਕੀਤੀ ਹੋਈ ਹੈ ਜਿੱਥੇ ਉਹ ਇਸ ਮਸ਼ਰੂਮ ਨੂੰ ਪੈਦਾ ਕਰਦੇ ਹਨ।ਇਸ ਮਸ਼ਰੂਮ ਦੀ ਬਾਜ਼ਾਰ ਵਿੱਚ ਕੀਮਤ ਇੱਕ ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਹੈ।
ਰਸ਼ਪਾਲ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ 2017 ਵਿੱਚ ਮਸ਼ਰੂਮ ਦੀ ਖੇਤੀ ਬਾਰੇ ਟ੍ਰੇਨਿੰਗ ਲਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਕੋਰਡੀਸੈਪਸ ਮਿਲਟਰੀਸ ਮਸ਼ਰੂਮ ਦੀ ਕਾਸ਼ਤ ਬਾਰੇ ਪਤਾ ਲੱਗਿਆ। ਫਿਰ ਉਨ੍ਹਾਂ ਨੇ 1 ਲੱਖ ਰੁਪਏ ਨਾਲ ਇਸ ਮਸ਼ਰੂਮ ਦੀ ਕਾਸ਼ਤ ਕਰਨ ਲਈ ਘਰ ਵਿੱਚ ਇੱਕ ਲੈਬ ਤਿਅਰ ਕੀਤੀ ਅਤੇ ਇਸ ਮਸ਼ਰੂਮ ਦੀ ਪੈਦਾਵਾਰ ਸ਼ੁਰੂ ਕਰ ਦਿੱਤੀ। ਉਹ ਦੱਸਦੇ ਕਿ ਇਸ ਮਸ਼ਰੂਮ ਨੂੰ ਕੰਟਰੋਲਡ ਮਾਹੌਲ ਦੇ ਵਿੱਚ ਬਹੁਤ ਸਾਵਧਾਨੀ ਦੇ ਪੈਦਾ ਕੀਤਾ ਜਾਂਦਾ ਹੈ।
ਉਹ ਦੱਸਦੇ ਹਨ ਕਿ ਇਸ ਮਸ਼ਰੂਜ ਵਿੱਚ ਨਿਊਟ੍ਰਿਸ਼ਨ ਬਹੁਤ ਜ਼ਿਆਦਾ ਹੋਣ ਕਾਰਨ ਇਸ ਦੀ ਡਿਮਾਂਡ ਵੀ ਵਧੀ ਹੈ। ਇਸ ਮਸ਼ਰੂਮ ਵਿੱਚ ਨੂੰ ਕੋਈ ਵੀ ਵਿਅਕਤੀ ਡੇਢ ਗ੍ਰਾਮ ਪ੍ਰਤੀ ਦਿਨ ਲੈ ਸਕਦਾ ਹੈ ਜਿਸ ਨਾਲ ਵੱਖ-ਵੱਖ ਤਰ੍ਹਾਂ ਦੇ ਸਰੀਰਕ ਰੋਗ ਠੀਕ ਹੋਣ ਵਿੱਚ ਮਦਦ ਮਿਲਦੀ ਹੈ। ਜਿਸ ਦੇ ਚਲਦੇ ਹੁਣ ਬਹੁਤ ਸਾਰੇ ਲੋਕ ਖੁਦ ਉਨ੍ਹਾਂ ਤੋਂ ਇਹ ਮਸ਼ਰੂਮ ਖਰੀਦੇ ਕੇ ਇਸ ਦਾ ਇਸਤੇਮਾਲ ਕਰ ਰਹੇ ਹਨ।
ਰਸ਼ਪਾਲ ਸਿੰਘ ਦਾ ਕਹਿਣਾ ਹੈ ਕਿ ਜੇਕਰ ਕੋਈ ਵਿਅਕਤੀ ਕੋਰਡੀਸੈਪਸ ਮਿਲਟਰੀਸ ਮਸ਼ਰੂਮ ਦੀ ਕਾਸ਼ਤ ਕਰਨਾ ਚਾਹੁੰਦਾ ਹੈ ਤਾਂ ਇਸ ਲਈ 10ਯ10 ਦੇ ਕਮਰੇ ਦੀ ਜਰੂਰ ਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਸਰੂਮ ਤੋਂ ਹੁੰਦੇ ਮੁਨਾਫੇ ਨੂੰ ਦੇਖ ਕੇ ਕਿਸੇ ਨੂੰ ਵੀ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਸਗੋਂ ਥੋੜੀ ਇਨਵੈਸਮੈਂਟ ਨਾਲ ਇਸ ਕਿੱਤੇ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਜਿਸ ਨਾਲ ਮੁਨਾਫਾ ਕਮਾਇਆ ਜਾ ਸਕਦਾ ਹੈ।
ਰਸ਼ਪਾਲ ਕੋਰਡੀਸੈਪਸ ਦੇ ਉਤਪਾਦਨ ਤੋਂ ਚੰਗਾ ਮੁਨਾਫਾ ਕਮਾ ਰਿਹਾ ਹੈ। ਰਸ਼ਪਾਲ ਨੂੰ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਸ ਦੇ ਉੱਦਮ ਲਈ ਸਨਮਾਨਿਤ ਵੀ ਕੀਤਾ ਗਿਆ ਹੈ। ਰਸ਼ਪਾਲ ਉਨ੍ਹਾਂ ਕਿਸਾਨਾਂ ਲਈ ਇੱਕ ਮਿਸਾਲ ਹੈ ਜੋ ਆਪਣੀ ਆਮਦਨ ਵਧਾਉਣਾ ਚਾਹੁੰਦੇ ਹਨ। ਉਨ੍ਹਾਂ ਦੇ ਕੰਮ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।
ਇੱਕ ਕਮਰੇ ਜਿੰਨੀ ਥਾਂ ‘ਚੋਂ 10 ਲੱਖ ਦੀ ਕਮਾਈ
More from AgricultureMore posts in Agriculture »
Be First to Comment