ਜ਼ਿਲ੍ਹਾ ਬਰਨਾਲਾ ਦੀ ਰਹਿਣ ਵਾਲੀ ਚੰਨਪ੍ਰੀਤ ਕੌਰ ਪੇਸ਼ੇ ਤੋਂ ਇੱਕ ਫੈਸ਼ਨ ਡਿਜ਼ਾਈਨਰ ਹਨ। ਹਾਲਾਂਕਿ, ਚੰਨਪ੍ਰੀਤ ਦਾ ਫੈਸ਼ਨ ਡਿਜ਼ਾਈਨਰ ਬਣਨ ਦਾ ਸਫ਼ਰ ਆਸਾਨ ਨਹੀਂ ਰਿਹਾ। ਗਰੀਬੀ ਨਾਲ ਜੂਝਦਿਆਂ ਵੱਡੀ ਹੋਈ ਚੰਨਪ੍ਰੀਤ ਕੌਰ ਨੇ ਹੁਣ ਆਪਣਾ ਕੈਡ ਸਟੂਡੀਓ ਨਾਮ ਦਾ ਬੈ੍ਰਂਡ ਵੀ ਸਥਾਪਿਤ ਕਰ ਲਿਆ ਹੈ ਜਿੱਥੇ ਹਜ਼ਾਰਾਂ ਕੁੜੀਆਂ ਉਨ੍ਹਾਂ ਤੋਂ ਸਿਖਲਾਈ ਲੈ ਕੇ ਹੁਨਰਮੰਦ ਹੋ ਰਹੀਆਂ ਹਨ।

ਚੰਨਪ੍ਰੀਤ ਦੱਸਦੇ ਹਨ ਕਿ ਉਨ੍ਹਾਂ ਦੇ ਘਰ ਵਿੱਚ ਪਹਿਲਾ ਇੰਨੀ ਗਰੀਬੀ ਸੀ ਕਿ ਕਿਸੇ ਵੇਲੇ ਸਕੂਲ ਵੀ ਫੀਸ ਨਾਲ ਭਰੇ ਜਾਣ ਕਾਰਨ ਉਨ੍ਹਾਂ ਨੂੰ ਧੁੱਪੇ ਤੱਕ ਖੜਣਾ ਪੈਦਾ ਸੀ ਅਤੇ ਜਦੋਂ ਉਨ੍ਹਾਂ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰਨਾ ਸੀ ਉਸ ਸਮੇਂ ਵੀ ਉਨ੍ਹਾਂ ਨੇ ਬੈਂਕ ਤੋਂ ਲੋਨ ਲੈ ਕੇ ਆਪਣੀ ਪੜਾਈ ਕੀਤੀ ਅਤੇ ਪੜਾਈ ਦੌਰਾਨ ਪੀਜੀ ਵਿੱਚ ਰਹਿਣ ਦਾ ਖਰਚਾ ਵੀ ਉਨ੍ਹਾਂ ਵਿਹਲੇ ਸਮੇਂ ਵਿੱਚ ਲੋਕਾਂ ਦੇ ਸੂਟ ਸਿਓ ਕੇ ਪੈਸੇ ਜੋੜ ਕੇ ਕੱਢਿਆ। ਉਹ ਦੱਸਦੇ ਹਨ ਕਿ ਪੜਾਈ ਦੌਰਾਨ ਉਨ੍ਹਾਂ ਕੋਲ ਸਿਰਫ ਤਿੰਨ ਹੀ ਸੂਟ ਸਨ ਅਤੇ ਜਿਸ ਕਾਰਨ ਉਨ੍ਹਾਂ ਦੇ ਜਮਾਤੀ ਉਨ੍ਹਾਂ ਨੂੰ ਤਾਨੇ ਤੱਕ ਮਾਰ ਦਿੰਦੇ ਸਨ ਪਰ ਉਨ੍ਹਾਂ ਨੇ ਕਦੇ ਵੀ ਹੌਂਸਲਾ ਨਹੀਂ ਛੱਡਿਆ।

ਉਹ ਦੱਸਦੇ ਹਨ ਕਿ ਜਦੋਂ ਉਨ੍ਹਾਂ ਦਾ ਰਿਸ਼ਤਾ ਹੋਇਆ ਤਾਂ ਉਨ੍ਹਾਂ ਟੱਬਰ ਨੇ ਵੀ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਅਤੇ ਉਨ੍ਹਾਂ ਦੇ ਭਰਾਂ ਨੇ ਉਨ੍ਹਾਂ ਅੱਗੇ ਆਪਣੀ ਪੂਰੀ ਜੇਬ ਖਾਲੀ ਕਰ ਦਿੱਤੀ ਸੀ ਤਾਂ ਜੋ ਵਿਆਹ ਚੰਗਾ ਹੋ ਸਕੇ।ਉਹ ਕਹਿੰਦੇ ਹਨ ਕਿ ਉਨ੍ਹਾਂ ਵੀ ਆਪਣੇ ਵਿਆਹ ਮੌਕੇ ਆਪਣੇ ਮਾਪਿਆਂ ਦਾ ਪੂਰਾ ਸਾਥ ਦਿੱਤਾ ਅਤੇ ਵਿਆਹ ਮੌਕੇ ਰਿਸ਼ਤੇਦਾਰਾਂ ਨੂੰ ਦੇਣ ਵਾਲੇ ਸਾਰੇ ਸੂਟ ਉਨ੍ਹਾਂ ਆਪਣੀ ਕਮਾਈ ਨਾਲ ਬਣਾਏ ਅਤੇ ਆਪਣੇ ਵਿਆਹ ਲਈ ਲਹਿੰਗਾ ਅਤੇ ਆਪਣੇ ਪਤੀ ਲਈ ਸ਼ੇਰਬਾਨੀ ਉਨ੍ਹਾਂ ਨੇ ਖੁਦ ਹੀ ਡਿਜ਼ਾਇਨ ਕੀਤੀ ਸੀ।

ਚੰਨਪ੍ਰੀਤ ਦੱਸਦੇ ਹਨ ਕਿ ਵਿਆਹ ਤੋਂ ਬਾਅਦ ਜਦੋਂ ਉਹ ਬਰਨਾਲਾ ਆ ਗਏ ਤਾਂ ਉਨ੍ਹਾਂ ਆਪਣੇ ਪਤੀ ਨਾਲ ਮਿਲ ਕੇ ਇੱਥੇ ਆਪਣਾ ਖੁਦ ਦਾ ਕੈਡ ਸਟੂਡੀਓ ਖੋਲ ਲਿਆ ਜਿੱਥੇ ਉਹ ਮੁੰਡੇ ਕੁੜੀਆਂ ਨੂੰ ਸਿਲਾਈ, ਕਢਾਈ, ਪੇਟਿੰਗ ਅਤੇ ਆਧੂਨਿਕ ਮਸ਼ੀਨਾਂ ਨਾਲ ਕੱਪੜੇ ਉਪਰ ਕਢਾਈ ਕੱਢਣ ਦਾ ਹੁਨਰ ਸਿਖਾਉਂਦੇ ਹਨ।ਉਹ ਦੱਸਦੇ ਹਨ ਕਿ ਹੁਣ ਤੱਕ ਉਨ੍ਹਾਂ ਤੋਂ ਹਜ਼ਾਰਾਂ ਕੁੜੀਆਂ ਕੰਮ ਸਿੱਖ ਚੁੱਕੀਆਂ ਹਨ ਅਤੇ ਬਹੁਤ ਸਾਰੀਆਂ ਕੁੜੀਆਂ ਨੇ ਆਪਣੇ ਪਿੰਡ ਜਾਂ ਘਰ ਵਿੱਚ ਇਸ ਹੁਨਰ ਨਾਲ ਆਪਣਾ ਚੰਗਾ ਰੁਜ਼ਗਾਰ ਵੀ ਕਮਾ ਰਹੀਆਂ ਹਨ। ਚੰਨਪ੍ਰੀਤ ਕੌਰ ਦੇ ਸੰਘਰਸ਼ੀ ਜੀਵਨ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਫੀਸ ਨਾ ਹੋਣ ਕਰਕੇ ਮਾਸਟਰ ਧੁੱਪੇ ਖੜ੍ਹਾ ਲੈਂਦੇ ਸੀ
More from MotivationalMore posts in Motivational »






Be First to Comment