ਲੁਧਿਆਣਾ ਜ਼ਿਲ੍ਹੇ ਦੇ ਪਿੰਡ ਧੂਰਕੋਟ ਦਾ ਰਹਿਣ ਵਾਲਾ ਅੰਮ੍ਰਿਤਪਾਲ ਸਿੰਘ ਇੱਕ ਸਫਲ ਡੇਅਰੀ ਫਾਰਮਰ ਹੈ। ਅੰਮ੍ਰਿਤਪਾਲ ਆਪਣੇ ਪਰਿਵਾਰ ਸਮੇਤ ਰੁਜ਼ਗਾਰ ਦੀ ਭਾਲ ਵਿੱਚ ਆਸਟ੍ਰੇਲੀਆ ਗਿਆ ਸੀ ਪਰ ਵਿਦੇਸ਼ ਦੀ ਭੱਜ-ਦੌੜ ਵੇਖ ਉਸਦਾ ਉੱਥੇ ਮਨ ਨਾ ਲੱਗਾ ਅਤੇ ਉਹ ਪੰਜਾਬ ਵਾਪਸ ਆ ਗਿਆ ਜਿੱਥੇ ਉਸਨੇ ਖੁਦ ਦਾ ਕਾਰੋਬਾਰ ਚਲਾਉਣਾ ਬਿਹਤਰ ਸਮਝਿਆ।
ਅੰਮ੍ਰਿਤਪਾਲ ਨੇ ਆਪਣੇ ਘਰ ਦੇ ਨਾਲ ਹੀ ਡੇਅਰੀ ਫਾਰਮਿੰਗ ਦਾ ਕਾਰੋਬਾਰ ਸ਼ੁਰੂ ਕਰ ਲਿਆ। ਅੰਮ੍ਰਿਤਪਾਲ ਦੱਸਦਾ ਹੈ ਕਿ ਉਸਨੇ ਦੋ-ਤਿੰਨ ਮੱਝ ਤੋਂ ਇਹ ਕਿੱਤਾ ਸ਼ੁਰੂ ਕੀਤਾ ਸੀ ਅਤੇ ਇਸ ਕਿੱਤੇ ਚੋਂ ਹੀ ਕਮਾਈ ਕਰਕੇ ਹੁਣ ਉਸ ਕੋਲ 100 ਦੇ ਕਰੀਬ ਵਧੀਆ ਨਸਲ ਦੀਆਂ ਮੱਝਾਂ ਅਤੇ ਗਾਵਾਂ ਦਾ ਫਾਰਮ ਹੈ।
ਪਸ਼ੂਆਂ ਨੂੰ ਚਾਰੇ ਦੇ ਨਾਲ ਨਾਲ ਪੈਣ ਵਾਲੀ ਫੀਡ ਵੀ ਉਹ ਖੁਦ ਹੀ ਤਿਆਰ ਕਰਦੇ ਹਨ ਇਸ ਪਿੱਛੇ ਦਾ ਕਾਰਨ ਦੱਸਦੇ ਹੋਏ ਅੰਮ੍ਰਿਤਪਾਲ ਨੇ ਕਿਹਾ ਕਿ ਫੀਡ ਨਾਲ ਪਸ਼ੂਆਂ ਦੇ ਦੁੱਧ ਦੀ ਕੁਆਲਿਟੀ ਵਧਾਈ ਆਉਂਦੀ ਹੈ। ਹੁਣ ਉਸਦੇ ਡੇਅਰੀ ਫਾਰਮ ਦਾ ਦੁੱਧ ਜਿੱਥੇ ਵੇਰਕਾ ਨੂੰ ਜਾਂਦਾ ਹੈ ਉਸਦੇ ਨਾਲ ਹੀ ਲੁਧਿਆਣਾ ਸ਼ਹਿਰ ਤੋਂ ਵੀ ਲੋਕ ਉਸਦੇ ਫਾਰਮ ਦੇ ਦੁੱਧ ਲੈਣ ਲਈ ਆਉਂਦੇ ਹਨ।
ਅੰਮ੍ਰਿਤਸਪਾਲ ਦੱਸਦਾ ਹੈ ਕਿ ਦੁੱਧ ਦੀ ਪੈਦਾਵਾਰ ਦੇ ਨਾਲ-ਨਾਲ ਆਉਣ ਵਾਲੇ ਸਮੇਂ ਵਿੱਚ ਉਹ ਦੁੱਧ ਤੋਂ ਤਿਆਰ ਕੀਤੇ ਡੇਅਰੀ ਪ੍ਰੋਡਕਟਸ ਅਤੇ ਮਿਠਾਈ ਦਾ ਕਾਰੋਬਾਰ ਵੀ ਕਰਨਾ ਚਾਹੁੰਦਾ ਹੈ ਤਾਂ ਜੋ ਲੋਕਾਂ ਨੂੰ ਸ਼ੁੱਧ ਅਤੇ ਵਧੀਆਂ ਚੀਜ਼ਾਂ ਖਾਣ ਲਈ ਮੁਹੱਈਆ ਕਰਵਾ ਸਕੇ। ਇਸ ਵੀਡੀਓ ਵਿੱਚ ਅੰਮ੍ਰਿਤਪਾਲ ਨੇ ਆਪਣੇ ਤਜ਼ਰਬਿਆਂ ਬਾਰੇ ਦੱਸਿਆ ਹੈ।

ਬਾਹਰ ਤਾਂ ਬੰਦਾ ਮਸ਼ੀਨ ਹੈ ਪਰ ਪੰਜਾਬ ਚ ਸਕੂਨ ਹੈ
More from AgricultureMore posts in Agriculture »
Be First to Comment