ਭੀਖੀ ਸ਼ਹਿਰ ਦੇ ਰਹਿਣ ਵਾਲੇ ਨੌਜਵਾਨ ਲਵਲੀ ਸਾਵਰੀਆ ਇੱਕ ਐਂਟੀਕ ਕਲੈਕਟਰ ਹਨ ਜੋ ਸ਼ਾਹੀ ਘਰਾਣਿਆਂ ਨਾਲ ਜੁੜੀਆਂ ਹੋਈਆਂ ਵੱਖ-ਵੱਖ ਤਰ੍ਹਾਂ ਦੀਆਂ ਐਂਟੀਕ ਵਸਤਾਂ ਨੂੰ ਇੱਕਠਾ ਕਰਦੇ ਹਨ। ਉਨ੍ਹਾਂ ਕੋਲ ਸ਼ਾਹੀ ਪਰਿਵਾਰਾਂ ਨਾਲ ਜੁੜੀਆਂ ਵਸਤਾਂ ਦੀ ਵੱਡੀ ਕਲੈਕਸ਼ਨ ਹੈ ਜੋ ਵਸਤਾਂ ਆਮ ਤੌਰ ਤੇ ਘੱਟ ਹੀ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਦੀ ਕੀਮਤ ਵੀ ਲੱਖਾਂ ਵਿੱਚ ਹੈ।

ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਇਨ੍ਹਾਂ ਚੀਜ਼ਾਂ ਨੂੰ ਇੱਕਠੇ ਕਰਨ ਦਾ ਸ਼ੌਂਕ ਸੀ ਅਤੇ ਹੌਲੀ-ਹੌਲੀ ਉਨ੍ਹਾਂ ਨੇ ਇਨ੍ਹਾਂ ਐਂਟੀਕ ਚੀਜ਼ਾਂ ਦਾ ਇਹ ਖਜ਼ਾਨਾ ਬਣਾ ਲਿਆ। ਜਿਸ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਮੂਰਤੀਆਂ, ਲੈਂਪ, ਕੱਚ ਦੀਆਂ ਚੀਜ਼ਾਂ, ਬਰਤਨ ਜਿਨ੍ਹਾਂ ਉਪਰ ਬਹੁਤ ਸੋਹਣੀ ਕਲਾਕਾਰੀ ਕੀਤੀ ਹੋਈ ਹੈ, ਅਤੇ ਹੋਰ ਬਹੁਤ ਕੁਝ ਜੋ ਰਾਜੇ ਮਹਾਰਾਜੇ ਆਪਣੇ ਮਹਿਲ ਵਿੱਚ ਰੱਖਣਾ ਪਸੰਦ ਕਰਦੇ ਹਨ। ਉਨ੍ਹਾਂ ਨੇ ਬਹੁਤ ਸਾਰੀਆਂ ਵਸਤਾਂ ਰਾਜ ਘਰਾਣਿਆ ਨਾਲ ਜੁੜੇ ਲੋਕਾਂ ਤੋਂ ਹੀ ਖਰੀਦ ਕੇ ਇੱਕਠੀਆਂ ਕੀਤੀਆਂ ਹਨ।

ਉਹ ਦੱਸਦੇ ਹਨ ਕਿ ਉਨ੍ਹਾਂ ਕੋਲ ਜੋ ਚੀਜ਼ਾਂ ਇੱਥੇ ਸਾਂਭੀਆਂ ਹੋਈਆਂ ਹਨ ਉਹ ਆਮ ਦੇਖਣ ਨੂੰ ਨਹੀਂ ਮਿਲਦੀਆਂ ਅਤੇ ਆਮ ਲੋਕਾਂ ਇਨ੍ਹਾਂ ਚੀਜ਼ਾਂ ਨੂੰ ਆਪਣੇ ਘਰ ਵਿੱਚ ਰੱਖਣਾ ਵੱਡੀ ਗੱਲ ਸਮਝਦੇ ਸਨ। ਉਹ ਦੱਸਦੇ ਹਨ ਕਿ ਕਈ ਚੀਜ਼ਾਂ ਬਹੁਤ ਇਤਿਹਾਸਕ ਵੀ ਹਨ ਜੋ ਸਮੇਂ ਦੇ ਨਾਲ ਲੁਪਤ ਹੋ ਗਈਆ ਹਨ ਪਰ ਉਨ੍ਹਾਂ ਕੋਲ ਉਹ ਵਸਤਾਂ ਹਾਲੇ ਵੀ ਸਾਂਭ ਕੇ ਰੱਖੀਆਂ ਹੋਈਆਂ ਹਨ।

ਇਸ ਤੋਂ ਇਲਾਵਾ ਉਨ੍ਹਾਂ ਦੇ ਪਿਤਾ ਜੀ ਪੁਰਾਤਨ ਸ਼ਾਹੀ ਦਰਵਾਜਿਆ ਦੀ ਰੈਸਟੋਰੇਸ਼ਨ ਦਾ ਕੰਮ ਵੀ ਕਰਦੇ ਹਨ ਅਤੇ ਉਨ੍ਹਾਂ ਕੋਲ ਪੁਤਾਰਨ ਦਰਵਾਜਿਆਂ ਦੀ ਵੱਡੀ ਕਲੈਕਸ਼ਨ ਵੀ ਹੈ। ਉਹ ਦੱਸਦੇ ਹਨ ਕਈ ਦਰਵਾਜੇ ਤਾਂ 100 ਸਾਲ ਤੋਂ ਵੀ ਵੱਧ ਪੁਰਾਣੇ ਹਨ। ਵੱਖ ਵੱਖ ਫਿਲਮਾਂ ਦੇ ਸੈਟ ਤਿਆਰ ਕਰਨ ਲਈ ਜੋ ਪੁਤਾਰਨ ਚੀਜ਼ਾਂ ਦੀ ਲੋੜ ਹੁੰਦੀ ਹੈ ਤਾਂ ਉਹ ਵੀ ਉਹ ਮੁਹੱਈਆ ਕਰਵਾਉਂਦੇ ਹਨ।ਇਸ ਨੌਜਵਾਨ ਦੀ ਐਂਟੀਕ ਕਲੈਕਸ਼ਨ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਇਸਨੂੰ ਕਹਿੰਦੇ ਨੇ ਸ਼ਾਹੀ ਸ਼ੌਂਕ
More from MotivationalMore posts in Motivational »






Be First to Comment