ਅੰਜੀਰ ਇੱਕ ਅਜਿਹਾ ਫਲ ਹੈ ਜੋ ਪੂਰੇ ਭਾਰਤ ਵਿੱਚ ਬਹੁਤ ਉਪਯੋਗ ਕੀਤਾ ਜਾਂਦਾ ਹੈ ਪਰ ਇਸਦੀ ਖੇਤੀ ਬਾਰੇ ਲੋਕਾਂ ਨੂੰ ਬਹੁਤ ਘੱਟ ਜਾਣਕਾਰੀ ਹੈ।ਅੰਜੀਰ ਬਦਾਮ ਨਾਲੋਂ ਵੀ ਮਹਿੰਗੇ ਰੇਟ ਉੱਤੇ ਬਾਜ਼ਾਰ ਵਿੱਚ ਵਿਕਦਾ ਹੈ ਅਤੇ ਇਸਦੀ ਮੰਗ ਵੀ ਬਹੁਤ ਹੈ। ਆਮ ਤੌਰ ਤੇ ਇਸਨੂੰ ਵਿਦੇਸ਼ੀ ਫਲ ਹੀ ਸਮਝਿਆ ਜਾਂਦਾ ਹੈ ਪਰ ਹੁਣ ਇਸਦੀ ਖੇਤੀ ਭਾਰਤ ਵਿੱਚ ਵੀ ਹੋਣ ਲੱਗੀ ਹੈ।ਪੰਜਾਬ ਦੇ ਇੱਕ ਕਿਸਾਨ ਗੁਰਵਿੰਦਰ ਸਿੰਘ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਾਨਾਂ ਵਿੱਚ ਅੰਜੀਰ ਦੀ ਖੇਤੀ ਦਾ ਤਜਰਬਾ ਕੀਤਾ ਹੈ।ਗੁਰਵਿੰਦਰ ਸਿੰਘ ਇਸਤੋਂ ਪਹਿਲਾਂ ਰਵਾਇਤੀ ਖੇਤੀ ਦੇ ਨਾਲ-ਨਾਲ ਇੱਕ ਕੰਪਨੀ ਵਿੱਚ ਮਾਰਕੀਟਿੰਗ ਦੀ ਨੌਕਰੀ ਵੀ ਕਰਦੇ ਸਨ।ਗੁਰਵਿੰਦਰ ਦਾ ਇਹ ਤਜਰਬਾ ਇਨ੍ਹਾਂ ਸਫਲ ਰਿਹਾ ਕਿ ਉਨ੍ਹਾਂ ਨੌਕਰੀ ਛੱਡਣ ਦਾ ਫ਼ੈਸਲਾ ਕਰ ਲਿਆ।ਗੁਰਵਿੰਦਰ ਮੁਤਾਬਿਕ, ਨੌਕਰੀ ਦੌਰਾਨ ਹੀ ਰਾਜਸਥਾਨ ਦੇ ਟੂਰ ਸਮੇਂ ਮੈਨੂੰ ਇੱਕ ਕਿਸਾਨ ਵੱਲੋਂ ਅੰਜੀਰ ਦਾ ਲਾਇਆ ਹੋਇਆ ਬਾਗ਼ ਦੇਖਣ ਦਾ ਮੌਕਾ ਮਿਲਿਆ।ਮੈਨੂੰ ਪਹਿਲੀ ਵਾਰ ਪਤਾ ਲੱਗਿਆ ਕਿ ਭਾਰਤ ਵਿੱਚ ਵੀ ਅੰਜੀਰ ਦੀ ਖੇਤੀ ਹੋ ਰਹੀ ਹੈ।ਮੈਂ ਸੋਚਿਆ ਕੇ ਜੇ ਰੇਤਲੇ ਇਲਾਕੇ ਰਾਜਸਥਾਨ ਵਿੱਚ ਅੰਜੀਰ ਦੀ ਖੇਤੀ ਹੋ ਸਕਦੀ ਹੈ ਤਾਂ ਪੰਜਾਬ ਦੀ ਉਪਜਾਊ ਧਰਤੀ ਤੇ ਕਿਉਂ ਨਹੀਂ ਹੋ ਸਕਦੀ।ਇੱਕ ਸਾਲ ਇਸ ਦੀ ਖੇਤੀ ਬਾਰੇ ਪਤਾ ਕਰਨ ਤੇ ਲੱਗ ਗਿਆ।ਇਸਦੀ ਬਕਾਇਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਟਰੇਨਿੰਗ ਲੈ ਕੇ ਮੈਂ ਅਤੇ ਮੇਰੇ ਇੱਕ ਦੋਸਤ ਨੇ ਦੋ ਏਕੜ ਤੋਂ ਅੰਜੀਰ ਦੀ ਖੇਤੀ ਸ਼ੁਰੂ ਕੀਤੀ ਸੀ। ਸਾਡੀ ਪਹਿਲੀ ਫ਼ਸਲ ਹੀ ਹੱਥੋ-ਹੱਥ ਵਿਕ ਗਈ। ਹੁਣ ਸਾਡੇ ਕੋਲ ਸੱਤ ਏਕੜ ਵਿੱਚ ਅੰਜੀਰ ਦਾ ਬਾਗ਼ ਹੈ। ਇਸਦਾ ਇੱਕ ਵਾਰ ਲਾਉਣ ਤੇ ਹੀ ਖਰਚਾ ਹੁੰਦਾ ਹੈ ਬਾਅਦ ਵਿੱਚ ਅਗਲੇ ਪੱਚੀ ਸਾਲ ਤੱਕ ਸਿਰਫ਼ ਇਸਦੀ ਦੇਖ-ਰੇਖ ਹੀ ਹੈ।ਇਸਨੂੰ ਰੂੜੀ ਤੋਂ ਬਿਨਾ ਕੋਈ ਖਾਦ ਵੀ ਨਹੀਂ ਪੈਂਦੀ, ਪਾਣੀ ਦੀ ਇਸਨੂੰ ਘੱਟ ਹੀ ਜ਼ਰੂਰਤ ਪੈਂਦੀ ਹੈ।ਸਾਡੀ ਸੁਕਾਈ ਹੋਈ ਅੰਜੀਰ 1000 ਰੁਪਏ ਕਿੱਲੋ ਖੇਤ ਵਿੱਚੋਂ ਹੀ ਵਿਕ ਜਾਂਦੀ ਹੈ।ਇਸਤੋਂ ਬਿਨਾਂ ਅਸੀਂ ਇਸਦਾ ਸ਼ਰਬਤ, ਅਚਾਰ, ਜੈਮ ਅਤੇ ਬਰਫ਼ੀ ਵੀ ਤਿਆਰ ਕਰਦੇ ਹਾਂ। ਰਵਾਇਤੀ ਫ਼ਸਲਾਂ ਦੇ ਮੁਕਾਬਲੇ ਇਹ ਬਹੁਤ ਸਸਤੀ ਅਤੇ ਵੱਧ ਮੁਨਾਫ਼ਾ ਦੇਣ ਵਾਲੀ ਫ਼ਸਲ ਹੈ।ਕਿਸਾਨਾਂ ਨੇ ਜੇ ਖੇਤੀ ਬਚਾਉਣੀ ਹੈ ਤਾਂ ਉਨ੍ਹਾਂ ਨੂੰ ਅਜਿਹੀਆਂ ਫ਼ਸਲਾਂ ਵੱਲ ਆਉਣਾ ਹੀ ਪਵੇਗਾ।
ਗੁਰਵਿੰਦਰ ਸਿੰਘ ਦੀ ਅੰਜੀਰ ਦੀ ਖੇਤੀ ਬਾਰੇ ਪੂਰੀ ਜਾਣਕਾਰੀ ਲਈ ਤੁਸੀਂ ਹੇਠ ਲਿਖੇ ਲਿੰਕ ਤੇ ਪੂਰੀ ਸਟੋਰੀ ਦੇਖ ਸਕਦੇ ਹੋ।
1000 ਰੁਪਏ ਪ੍ਰਤੀ ਕਿੱਲੋ ਵਿਕਦੀ ਹੈ ਇਸ ਕਿਸਾਨ ਦੀ ਫ਼ਸਲ
More from AgricultureMore posts in Agriculture »
Be First to Comment