ਪੰਜਾਬ ਦੇ ਗਿੱਦੜਬਾਹਾ ਦੇ ਰਹਿਣ ਵਾਲੇ ਕੁਲਦੀਪ ਸਿੰਘ ਵਰਮੀ ਕੰਪੋਸਟ ਖਾਦ ਦਾ ਕਾਰੋਬਾਰ ਕਰਦੇ ਹਨ। ਕੁਲਦੀਪ ਸਿੰਘ ਪਹਿਲਾਂ ਮਾਰਕੀਟਿੰਗ ਸੈਕਟਰ ਵਿੱਚ ਨੌਕਰੀ ਕਰਦੇ ਸਨ ਪਰ ਉਨ੍ਹਾਂ ਦੀ ਮਾਂ ਨੂੰ ਅਚਾਨਕ ਕੈਂਸਰ ਹੋਣ ਦਾ ਪਤਾ ਲੱਗਿਆ ਜਿਸ ਤੋਂ ਬਾਅਦ ਉਨ੍ਹਾਂ ਇਸ ਦੇ ਕਾਰਨ ਲੱਭਣੇ ਸ਼ੁਰੂ ਕੀਤੇ ਅਤੇ ਉਨ੍ਹਾਂ ਦੇਖਿਆ ਕਿ ਸਾਡੇ ਖਾਣ ਦੀਆਂ ਚੀਜ਼ਾਂ ਵਿੱਚ ਬਹੁਤ ਜਿਆਦਾ ਮਾਤਰਾ ਵਿੱਚ ਕੈਮੀਕਲ ਵਰਤਿਆ ਜਾਂਦਾ ਹੈ ਅਤੇ ਖੇਤੀ ਲਈ ਵਰਤੇ ਜਾਂਦੇ ਕੈਮੀਕਲ ਹੀ ਕੈਂਸਰ ਦਾ ਕਾਰਨ ਵੀ ਬਣਦੇ ਹਨ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਖੇਤੀ ਦੀਆਂ ਜ਼ਰੂਰਤਾਂ ਲਈ ਜੈਵਿਕ ਖਾਦ ਤਿਆਰ ਕਰਨੀ ਸ਼ੁਰੂ ਕਰ ਦਿੱਤੀ।

ਉਹ ਦੱਸਦੇ ਹਨ ਕਿ ਪਹਿਲਾ ਤਾਂ ਉਹਨਾਂ ਵਰਮੀ ਕੰਪੋਸਟ ਆਪਣੇ ਲਈ ਹੀ ਬਣਾਉਣੀ ਸ਼ੁਰੂ ਕੀਤੀ ਸੀ ਪਰ ਬਾਅਦ ਵਿੱਚ ਉਨ੍ਹਾਂ ਇਸਨੂੰ ਵੇਚਣਾ ਵੀ ਸ਼ੁਰੂ ਕਰ ਦਿੱਤਾ। ਲੋਕਾਂ ਨੂੰ ਉਨ੍ਹਾਂ ਦੀ ਬਣਾਈ ਖਾਦ ਇੰਨੀ ਪਸੰਦ ਆਈ ਕਿ ਉਨ੍ਹਾਂ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਇਸ ਕੰਮ ਨੂੰ ਆਪਣਾ ਕਾਰੋਬਾਰ ਬਣਾ ਲਿਆ। ਉਹ ਦੱਸਦੇ ਹਨ ਕਿ ਵਰਮੀ ਕੰਪੋਸਟ ਦੀ ਵਰਤੋਂ ਕਰਕੇ ਪੈਦਾ ਕੀਤੀ ਸਬਜੀ ਜਾਂ ਅਨਾਜ ਵਿੱਚ ਕੋਈ ਅਜਿਹਾ ਤੱਤ ਨਹੀਂ ਹੁੰਦਾ ਜੋ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ ਬਲਕਿ ਇਸ ਦੀ ਵਰਤੋਂ ਨਾਲ ਫਸਲਾਂ ਦੀ ਉਪਜ ਵੱਧਦੀ ਹੈ।

ਉਹ ਦੱਸਦੇ ਹਨ ਕਿ ਵਰਮੀ ਕੰਪੋਸਟ ਦੇ ਲਈ ਉਨ੍ਹਾਂ ਕੋਲ 35 ਦੇ ਕਰੀਬ ਬੈੱਡ ਹਨ ਜਿਸ ਵਿੱਚ ਉਹ ਗੋਹਾ ਖਰੀਦ ਕੇ ਪਾਉਂਦੇ ਹਨ ਅਤੇ ਬੈੱਡ ਵਿੱਚ ਗੰਡੋਆ ਛੱਡ ਦਿੱਤੇ ਹਨ ਅਤੇ 60 ਦਿਨ੍ਹਾਂ ਦੇ ਵਿੱਚ ਵਰਮੀ ਕੰਪੋਸਟ ਤਿਆਰ ਹੋ ਜਾਂਦੀ ਹੈ। ਉਹ ਹਰ ਮਹੀਨੇ 70 ਤੋਂ 75 ਕੁਇੰਟਲ ਖਾਦ ਇਨ੍ਹਾਂ ਬੈੱਡਾ ਵਿੱਚੋਂ ਕੱਢ ਲੈਦੇ ਹਨ ਜਿਸ ਦੀ ਸਪਲਾਈ ਉਨ੍ਹਾਂ ਦੇ ਫਾਰਮ ਤੋਂ ਹੀ ਹੋ ਜਾਂਦੀ ਹੈ।

ਉਹ ਦੱਸਦੇ ਹਨ ਕਿ ਫਾਰਮ ਉਪਰ ਸਾਰਾ ਕੰਮ ਉਹ ਖੁਦ ਹੀ ਕਰਦੇ ਹਨ ਅਤੇ ਲੋੜ ਅਨੁਸਾਰ ਉਹ ਲੇਬਰ ਵੀ ਰੱਖ ਲੈਂਦੇ ਹਨ। ਉਨ੍ਹਾਂ ਦੀ ਵਰਮੀ ਕੰਮਪੋਸਟ ਲੋਕਲ ਅਤੇ ਆਸ ਪਾਸ ਦੇ ਜਿਿਲਆ ਵਿੱਚ ਸੇਲ ਹੋ ਜਾਂਦੀ ਹੈ ਜਿਸ ਤੋਂ ਉਹ ਚੰਗਾ ਮੁਨਾਫਾ ਵੀ ਕਮਾ ਲੈਦੇ ਹਨ। ਉਹ ਦੱਸਦੇ ਹਨ ਕਿ ਮਾਰਕਿਟ ਵਿੱਚ ਕਈ ਲੋਕ ਵਰਮੀ ਕੰਪੋਸਟ ਵਿੱਚ ਮਿਲਾਵਟ ਵੀ ਕਰਕੇ ਵੇਚਦੇ ਹਨ ਪਰ ਉਹ ਵਰਮੀ ਕੰਪੋਸਟ ਵਿੱਚ ਕਿਸੇ ਕਿਸਮ ਦੀ ਮਿਲਾਵਟ ਨਹੀਂ ਕਰਦੇ ਜਿਸਦੇ ਚਲਦੇ ਉਨ੍ਹਾਂ ਤੋਂ ਖਾਦ ਖਰੀਦਣ ਵਾਲੇ ਲੋਕਾਂ ਦਾ ਭਰੋਸਾ ਵੀ ਉਨ੍ਹਾਂ ਉਪਰ ਬਣਿਆ ਹੋਇਆ ਅਤੇ ਉਹ ਇਸ ਕਿੱਤੇ ਵਿੱਚੋਂ ਚੰਗੀ ਕਮਾਈ ਵੀ ਕਰ ਰਹੇ ਹਨ। ਕੁਲਦੀਪ ਦੇ ਇਸ ਵਿਲੱਖਣ ਸਟਾਰਟ-ਅੱਪ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਅਡਵਾਂਸ ਬੁਕਿੰਗ ਤੇ ਵਿਕਦੀ ਹੈ ਇਸ ਨੌਜਵਾਨ ਦੀ ਬਣਾਈ ਖਾਦ
More from AgricultureMore posts in Agriculture »






Be First to Comment