ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਦੋਦਾ ਦੇ ਰਹਿਣ ਵਾਲੇ ਸਵਰਨਜੀਤ ਸਿੰਘ ਪੇਸ਼ੇ ਵਜੋਂ ਖੇਤੀਬਾੜੀ ਅਧਿਆਪਕ ਹਨ ਪਰ ਇਸ ਦੇ ਨਾਲ ਹੀ ਉਹ ਪੋਲਟਰੀ ਫਾਰਮਿੰਗ ਦਾ ਕੰਮ ਵੀ ਕਰਦੇ ਹਨ। ਸਵਰਨਜੀਤ ਸਿੰਘ ਮੁਰਗੀਆਂ ਦੀ ਦੇਸੀ ਨਸਲ ਨਾਲ ਪੋਲਟਰੀ ਫਾਰਮਿੰਗ ਕਰਦੇ ਹਨ। ਉਹ ਦੱਸਦੇ ਹਨ ਕਿ ਸ਼ੁਰੂਆਤ ਵਿੱਚ ਉਨ੍ਹਾਂ 50 ਮੁਰਗੀਆਂ ਤੋਂ ਇਸ ਕਿੱਤੇ ਦੀ ਸ਼ੁਰੂਆਤ ਕੀਤੀ ਸੀ ਅਤੇ ਫਿਰ ਇਸ ਨੂੰ ਹੌਲੀ ਹੌਲੀ ਵਧਾ ਕੇ ਹੁਣ ਉਹ 1000 ਤੋਂ 1200 ਮੁਰਗੀਆਂ ਇੱਕ ਸੀਜ਼ਨ ਵਿੱਚ ਪਾਲ਼ਦੇ ਹਨ।

ਸਰਵਨਜੀਤ ਦੱਸਦੇ ਹਨ ਕਿ ਪੰਜਾਬ ਵਿੱਚ ਦੇਸੀ ਨਸਲ ਦੀਆਂ ਮੁਰਗੀਆਂ ਦੇ ਕਾਰੋਬਾਰ ਸਭ ਤੋਂ ਵੱਡੀ ਚੁਣੌਤੀ ਮਾਰਕੀਟਿੰਗ ਦੀ ਆਉਂਦੀ ਹੈ ਪਰ ਉਨ੍ਹਾਂ ਨੇ ਇਸ ਦੇ ਹੱਲ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ। ਉਹ ਦੱਸਦੇ ਹਨ ਜਦੋਂ ਵੀ ਉਨ੍ਹਾਂ ਨੇ ਮੁਰਗੀਆਂ ਵੇਚਣੀਆਂ ਹੁੰਦੀਆਂ ਹਨ ਤਾਂ ਉਹ ਇਸ ਬਾਰੇ ਸੋਸ਼ਲ ਮੀਡੀਆ ਉਪਰ ਪੋਸਟ ਕਰ ਦਿੰਦੇ ਹਨ ਅਤੇ ਕੁਝ ਦਿਨਾਂ ਵਿੱਚ ਹੀ ਉਨ੍ਹਾਂ ਦੀਆਂ ਮੁਰਗੀਆਂ ਵਿਕ ਜਾਂਦੀਆਂ ਹਨ।ਸਵਰਨਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਾਰੋਬਾਰ ਇੰਨਾ ਵਧੀਆ ਵੱਲ ਰਿਹਾ ਹੈ ਕਿ ਮੰਗ ਪੂਰੀ ਹੀ ਨਹੀਂ ਹੁੰਦੀ।

ਸਰਵਨਜੀਤ ਦੱਸਦੇ ਹਨ ਦੇਸੀ ਮੁਰਗੀ ਪਾਲਣ ਦਾ ਕੰਮ ਮੁਨਾਫਾ ਵਾਲਾ ਹੈ ਅਤੇ ਇਸ ਵਿੱਚ ਵਿਅਕਤੀ ਨੂੰ ਜਿਆਦਾ ਮਿਹਨਤ ਵੀ ਕਰਨ ਦੀ ਲੋੜ ਨਹੀਂ ਪੈਂਦੀ। ਇੱਕ ਵਿਅਕਤੀ ਸਵੇਰੇ ਸ਼ਾਮ ਮੁਰਗੀਆਂ ਨੂੰ ਦਾਣਾ ਪਾਣੀ ਪਾਉਣ ਤੋਂ ਬਾਅਦ ਬਾਕੀ ਦਿਨ ਆਪਣਾ ਹੋਰ ਵੀ ਕੋਈ ਕੰਮ ਕਰ ਸਕਦਾ ਹੈ। ਉਹ ਦੱਸਦੇ ਹਨ ਕਿ ਕੋਈ ਵੀ ਕਿੱਤਾ ਵੱਡਾ ਛੋਟਾ ਨਹੀਂ ਹੁੰਦਾ ਸਗੋਂ ਜਿਸ ਕਿੱਤੇ ਨੂੰ ਕਰਕੇ ਤੁਹਾਡੇ ਸੌਂਕ ਪੂਰੇ ਹੋਣ ਅਤੇ ਨਾਲ ਕਮਾਈ ਵੀ ਚੰਗੀ ਹੋਵੇ ਉਹ ਕਿੱਤਾ ਕਦੇ ਵੀ ਮਾੜਾ ਨਹੀਂ ਹੁੰਦਾ।

ਉਹ ਦੱਸਦੇ ਹਨ ਕਿ ਜੇਕਰ ਕਿਸੇ ਵਿਅਕਤੀ ਨੇ ਮੁਰਗੀ ਪਾਲਣ ਦਾ ਕਿੱਤਾ ਸ਼ੁਰੂ ਕਰਨਾ ਹੈ ਤਾਂ ਉਸਨੂੰ ਛੋਟੇ ਪੱਧਰ ਤੋਂ ਇਸ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਇਸ ਨਾਲ ਵਿਅਕਤੀ ਨੂੰ ਮੁਰਗੀ ਪਾਲਣ ਦੇ ਕੰਮ ਦਾ ਤਜ਼ਰਬਾ ਵੀ ਮਿਲਦਾ ਰਹਿੰਦਾ ਹੈ ਅਤੇ ਨਾਲ ਹੀ ਵਿਅਕਤੀ ਨੂੰ ਇਸ ਦੀ ਮਾਰਕੀਟਿੰਗ ਬਾਰੇ ਹੀ ਪਤਾ ਲੱਗਦਾ ਰਹਿੰਦਾ ਹੈ। ਉਹ ਦੱਸਦੇ ਹਨ ਕਿ ਜੇਕਰ ਵਿਅਕਤੀ ਥੋੜੀ ਜਿਹੀ ਮਿਹਨਤ ਨਾਲ ਇਹ ਕਿੱਤਾ ਕਰਕੇ ਤਾਂ ਚੰਗੀ ਕਮਾਈ ਕਰ ਸਕਦਾ ਹੈ। ਸਵਰਨਜੀਤ ਸਿੰਘ ਦੇ ਪੋਲਟਰੀ ਫਾਰਮਿੰਗ ਦੇ ਤਜਰਬੇ ਬਾਰੇ ਹੋਰ ਜਾਣਨ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਖੇਤੀਬਾੜੀ ਅਧਿਆਪਕ ਨੇ ਦੇਸੀ ਮੁਰਗ਼ੀਆਂ ਤੋਂ ਇੰਝ ਕਮਾਇਆ ਪੈਸਾ
More from AgricultureMore posts in Agriculture »






Be First to Comment