ਸੰਗਰੂਰ ਜ਼ਿਲ੍ਹੇ ਦੇ ਪਿੰਡ ਅਕੋਈ ਸਾਹਿਬ ਦੇ ਰਹਿਣ ਵਾਲੇ ਗੁਰਮੀਤ ਸਿੰਘ ਇੱਕ ਅਗਾਂਹਵਧੂ ਕਿਸਾਨ ਹਨ। ਗੁਰਮੀਤ ਸਿੰਘ ਪਿਛਲੇ 6 ਸਾਲਾਂ ਤੋਂ ਦੋ ਏਕੜ ਵਿੱਚ ਜੈਵਿਕ ਗੰਨੇ ਦੀ ਖੇਤੀ ਕਰਦੇ ਹਨ। ਉਨ੍ਹਾਂ ਖੇਤ ਵਿੱਚ ਹੀ ਆਪਣੀ ਪ੍ਰੋਸੈਸਿੰਗ ਯੂਨਿਟ ਵੀ ਸਥਾਪਤ ਕੀਤੀ ਹੋਈ ਹੈ ਜਿੱਥੇ ਉਹ ਗੰਨੇ ਦੇ ਰਸ ਤੋਂ ਸਿਰਕਾ ਤਿਆਰ ਕਰਦੇ ਹਨ ਅਤੇ ਫਿਰ ਇਸਨੂੰ ਖੁਦ ਹੀ ਵੇਚਦੇ ਹਨ। ਉਨ੍ਹਾਂ ਦੇ ਉਤਪਾਦ ਇੰਨੇ ਮਸ਼ਹੂਰ ਹਨ ਕਿ ਇਸ ਦੀ ਵਿਕਰੀ ਔਨਲਾਈਨ ਵੀ ਕਰਦੇ ਹਨ।

ਇਸ ਦੀ ਸ਼ੁਰੂਆਤ ਬਾਰੇ ਉਨ੍ਹਾਂ ਦੱਸਿਆ ਕਿ ਉਹ ਕਿਸਾਨ ਮੇਲਿਆਂ ਉਪਰ ਜਾਂਦੇ ਰਹਿੰਦੇ ਸਨ ਜਿੱਥੋਂ ਉਨ੍ਹਾਂ ਨੂੰ ਆਪਣੀ ਖੇਤੀ ਕਰਕੇ ਉਸਦੇ ਪ੍ਰੋਡਕਟ ਬਣਾ ਕੇ ਵੇਚਣ ਦਾ ਖਿਆਲ ਆਇਆ ਅਤੇ ਫਿਰ ਉਨ੍ਹਾਂ ਨੇ ਖਾਦੀ ਬੋਰਡ ਤੋਂ ਲੋਨ ਲੈ ਕੇ ਆਪਣੇ ਖੇਤ ਵਿੱਚ ਹੀ ਸਿਰਕੇ ਬਣਾਉਣ ਲਈ ਇੱਕ ਯੂਨੀਟ ਸਥਾਪਤ ਕਰ ਲਈ। ਜਿੱਥੇ ਤੋਂ ਕਈ ਕਿਸਮਾਂ ਦਾ ਸਿਰਕਾ ਤਿਆਰ ਕਰਦੇ ਹਨ।ਉਹ ਦੱਸਦੇ ਹਨ ਸਿਰਕਾ ਸਿਹਤ ਲਈ ਬਹੁਤ ਹੀ ਗੁਣਕਾਰੀ ਹੈ ਅਤੇ ਇਸ ਦੀ ਵਰਤੋਂ ਕਰਨ ਨਾਲ ਜਦੋਂ ਲੋਕਾਂ ਨੂੰ ਆਪਣੀ ਸਿਹਤ ਵਿੱਚ ਫਰਕ ਮਹਿਸੂਸ ਹੋਣ ਲੱਗਦਾ ਹੈ ਤਾਂ ਉਹ ਮੁੜ ਇਸ ਨੂੰ ਖਰੀਦ ਲਈ ਆਉਂਦੇ ਹਨ।

ਉਹ ਦੱਸਦੇ ਹਨ ਕਿ ਇਸ ਕੰਮ ਵਿੱਚ ਉਨ੍ਹਾਂ ਦਾ ਪਰਿਵਾਰ ਵੀ ਪੂਰਾ ਸਹਿਯੋਗ ਦਿੰਦਾ ਹੈ। ਉਨ੍ਹਾਂ ਦੇ ਬੇਟੇ ਨੇ ਐਮਬੀਏ ਦੀ ਪੜਾਈ ਕੀਤੀ ਹੋਈ ਹੈ ਜੋ ਉਨ੍ਹਾਂ ਦਾ ਰਲ਼ ਕੇ ਸਿਰਕੇ ਬਣਾਉਣ ਅਤੇ ਇਸ ਦੀ ਮਾਰਕੀਟਿੰਗ ਵਿੱਚ ਮਦਦ ਕਰਦਾ ਹੈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਿਰਕੇ ਦੀ ਪੈਕਿੰਗ ਵਿੱਚ ਵੀ ਮਦਦ ਕਰਦੇ ਹਨ। ਉਹ ਦੱਸਦੇ ਹਨ ਕਿ ਕੁਝ ਸਿਰਕਾ ਉਨ੍ਹਾਂ ਦੇ ਖੇਤ ਉਪਰੋਂ ਹੀ ਵਿਕ ਜਾਂਦਾ ਹੈ ਅਤੇ ਕੁਝ ਆਨਲਾਈਨ ਵਿਕ ਜਾਂਦਾ ਹੈ ਬਾਕੀ ਉਹ ਕਿਸਾਨ ਮੇਲਿਆ ਉਪਰ ਜਾ ਕੇ ਸਿਰਕੇ ਦੀ ਵਿਕਰੀ ਵੀ ਖੁਦ ਹੀ ਕਰਦੇ ਹਨ।

ਗੁਰਮੀਤ ਸਿੰਘ ਦੱਸਦੇ ਹਨ ਕਿ ਰਵਾਇਤੀ ਖੇਤੀ ਵਿੱਚ ਕਿਸਾਨ ਫਸਲ ਬੀਜਦਾ ਹੈ ਅਤੇ ਮੰਡੀ ਵਿੱਚ ਤੈਅ ਰੇਟ ਉਪਰ ਵੇਚਦਾ ਹੈ ਜਦਕਿ ਜੇਕਰ ਕਿਸਾਨ ਆਪਣੀ ਫਸਲ ਦੀ ਖੁਦ ਪ੍ਰੋਸੈਸਿੰਗ ਕਰਕੇ ਉਸ ਦੀ ਮਾਰਕੀਟਿੰਗ ਕਰਨ ਤਾਂ ਕਿਸਾਨ ਵੀ ਚੰਗਾ ਮੁਨਾਫਾ ਕਮਾ ਸਕਦੇ ਹਨ।ਉਹ ਦੱਸਦੇ ਹਨ ਸਿਰਕਾ ਬਣਾਉਣ ਦਾ ਇਹ ਕਾਰੋਬਾਰ ਬਹੁਤ ਵਧੀਆ ਹੈ ਅਤੇ ਇਸ ਕਾਰੋਬਾਰ ਵਿੱਚ ਉਹ 2 ਏਕੜ ਵਿੱਚੋਂ 10 ਏਕੜ ਦੇ ਬਰਾਬਰ ਆਮਦਨ ਲੈ ਲੈਂਦੇ ਹਨ। ਉਨ੍ਹਾਂ ਦੇ ਕਿੱਤੇ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਕਿਸਾਨ ਦੀ ਜਿੰਦਗੀ ਨੂੰ ਸਿਰਕੇ ਦੇ ਵਪਾਰ ਨੇ ਕਿਵੇਂ ਬਦਲਿਆ
More from AgricultureMore posts in Agriculture »






Be First to Comment