Press "Enter" to skip to content

ਰਿਸ਼ਤੇ ਖੁਸ਼ੀ ਲੈਣ ਲਈ ਨਹੀਂ, ਖੁਸ਼ੀ ਵੰਡਣ ਲਈ ਹਨ

ਸਾਡੇ ਜੀਵਨ ਵਿੱਚ ਰਿਸ਼ਤੇ ਇੱਕ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਪਰ ਬਹੁਤ ਵਾਰੀ ਅਸੀਂ ਇਹ ਸਮਝਣ ਵਿੱਚ ਗਲਤੀ ਕਰ ਲੈਂਦੇ ਹਾਂ ਕਿ ਰਿਸ਼ਤੇ ਸਿਰਫ਼ ਖੁਸ਼ੀ ਪ੍ਰਾਪਤ ਕਰਨ ਦਾ ਸਾਧਨ ਹਨ ਪਰ ਅਸਲ ਵਿੱਚ ਰਿਸ਼ਤੇ ਖੁਸ਼ੀ ਦੇ ਸਾਧਨ ਨਹੀਂ ਬਲਕਿ ਖੁਸ਼ੀ ਨੂੰ ਸਾਂਝਾ ਕਰਨ ਦਾ ਸਾਧਨ ਹਨ। ਰਿਸ਼ਤੇ ਸਿਰਫ਼ ਲੋੜ ਪੂਰੀ ਕਰਨ ਵਾਲਾ ਸਾਧਨ ਨਹੀਂ ਹੁੰਦੇ। ਅਕਸਰ ਲੋਕ ਸੋਚਦੇ ਹਨ ਕਿ ਜੇ ਉਹ ਰਿਸ਼ਤਿਆਂ ਵਿੱਚ ਪਿਆਰ, ਸਨਮਾਨ ਜਾਂ ਮਾਣ ਮਿਲੇਗਾ, ਤਾਂ ਉਹ ਖੁਸ਼ ਹੋ ਜਾਣਗੇ ਪਰ ਅਸਲ ਵਿਚ, ਇਹ ਸੋਚ ਕਈ ਵਾਰੀ ਦੁੱਖ ਦਾ ਕਾਰਨ ਬਣਦੀ ਹੈ। ਰਿਸ਼ਤਿਆਂ ਵਿੱਚ ਦਰਾਰ ਪੈਣ ਦੇ ਵੱਡੇ ਕਾਰਨ ਹਨ ਉਮੀਦਾਂ ਰੱਖਣੀਆਂ ਤੇ ਸਾਡਾ ਹੰਕਾਰ। ਉਮੀਦਾਂ ਅਤੇ ਲੋੜਾਂ ਨਾਲ ਭਰੇ ਰਿਸ਼ਤੇ ਸਿਰਫ਼ ਟਕਰਾਅ, ਨਿਰਾਸ਼ਾ ਅਤੇ ਗੁੱਸਾ ਪੈਦਾ ਕਰਦੇ ਹਨ। ਜਦੋਂ ਕੋਈ ਦੋਸਤ ਜਾਂ ਰਿਸ਼ਤੇਦਾਰ ਸਾਡੀ ਉਮੀਦ ਪੂਰੀ ਨਾ ਕਰੇ ਤਾਂ ਰਿਸ਼ਤੇ ਵਿੱਚ ਦਰਾਰ ਪੈਣੀ ਸ਼ੁਰੂ ਹੋ ਜਾਦੀ ਹੈ। ਉਮੀਦਾਂ ਦੇ ਕਾਰਨ ਅਸੀਂ ਦੂਜੇ ਵਿਅਕਤੀ ਦੀ ਅਸਲ ਹਸਤੀ ਨੂੰ ਵੇਖਣ ਦੀ ਬਜਾਏ ਆਪਣੇ ਮਨ ਦੀ ਤਸਵੀਰ ਦੇ ਅਨੁਸਾਰ Judge ਕਰਦੇ ਹਾਂ। ਇਸ ਕਾਰਨ ਸਾਡੇ ਰਿਸ਼ਤੇ ਵਿੱਚ ਹੇਠ ਲਿਖੀਆਂ ਦਰਾਰਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ।

ਟਕਰਾਅ (Conflict):
ਜਦੋਂ ਦੂਜਾ ਵਿਅਕਤੀ ਸਾਡੀਆਂ ਉਮੀਦਾਂ ਨੂੰ ਪੂਰਾ ਨਹੀਂ ਕਰਦਾ, ਓਦੋਂ ਲੜਾਈ, ਨਿਰਾਸ਼ਾਤਾ ਅਤੇ ਟਕਰਾਅ ਵੱਧ ਜਾਂਦਾ ਹੈ।
ਦੁੱਖ (Pain):
ਅਸਲ ਵਿਚ, ਦੁੱਖ ਸਾਡੇ ਉਮੀਦਾਂ ਦੇ ਟੁੱਟਣ ਨਾਲ ਹੁੰਦਾ ਹੈ, ਨਾ ਕਿ ਦੂਜੇ ਦੇ ਬਰਤਾਓ ਨਾਲ।
ਅਹੰਕਾਰ (Ego):
ਜਦੋਂ ਉਮੀਦਾਂ ਟੁੱਟਦੀਆਂ ਹਨ, Ego ਸਚਾਈ ਨੂੰ ਨਹੀਂ ਮੰਨਦੀ ਅਤੇ ਦੂਜੇ ਨੂੰ Blame ਕਰਦੀ ਹੈ।

ਇਸ ਨਾਲ ਰਿਸ਼ਤੇ ਸਥਿਰ ਨਹੀਂ ਰਹਿੰਦੇ। ਸੋ ਸਾਨੂੰ ਦੂਜਿਆਂ ਤੋਂ ਘੱਟ ਤੋਂ ਘੱਟ ਉਮੀਦਾ ਰੱਖਣੀਆਂ ਚਾਹੀਦੀਆਂ ਹਨ। ਇਸ ਤੋਂ ਅੱਗੇ ਸਾਡੇ ਰਿਸ਼ਤਿਆਂ ਵਿੱਚ ਦਰਾਰ ਪੈਣ ਦਾ ਦੂਜਾ ਵੱਡਾ ਕਾਰਨ ਹੈ ਸਾਡਾ ਹੰਕਾਰ ਜਾਂ ਸਾਡੀ ਈਗੋ। ਈਗੋ ਦਾ ਸਿੱਧਾ ਅਰਥ ਹੈ ਹੰਕਾਰ, ਜਿੱਥੇ ਅਸੀਂ ਆਪਣੇ ਆਪ ਨੂੰ ਮਹੱਤਵਪੂਰਣ ਸਮਝਦੇ ਹਾਂ ਅਤੇ ਦੂਜੇ ਦੀ ਦ੍ਰਿਸ਼ਟੀ, ਭਾਵਨਾ ਜਾਂ ਜਜ਼ਬਾਤ ਨੂੰ ਛੋਟਾ ਜਾਂ ਘੱਟ ਮੰਨਦੇ ਹਾਂ। ਈਗੋ ਰਿਸ਼ਤਿਆਂ ਵਿੱਚ ਕਿਵੇਂ ਦਰਾਰ ਪਾਉਂਦਾ ਹੈ? ਇਸ ਦੇ ਹੇਠ ਲਿਖੇ ਕਾਰਨ ਹਨ

ਆਪਣੇ ਆਪ ਨੂੰ ਹਰ ਵਕਤ ਸਹੀ ਹੀ ਸਮਝਨਾ
ਜਦੋਂ ਇੱਕ ਵਿਅਕਤੀ ਹਰ ਸਮੇਂ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹ ਰਿਸ਼ਤੇ ਵਿੱਚ ਟਕਰਾਅ ਪੈਦਾ ਕਰਦਾ ਹੈ। ਤੇ ਉਸ ਦੇ ਛੋਟੇ-ਛੋਟੇ ਮੁੱਦੇ ਵੀ ਲੜਾਈ ਦਾ ਕਾਰਨ ਬਣ ਜਾਂਦੇ ਹਨ।
ਦੂਜੇ ਨੂੰ Blame ਕਰਨਾ (Blaming others):
ਈਗੋ ਵਾਲਾ ਮਨੁੱਖ ਆਪਣੇ ਦੁੱਖ ਜਾਂ ਨਿਰਾਸ਼ਾ ਲਈ ਦੂਜੇ ਨੂੰ ਦੋਸ਼ ਦਿੰਦਾ ਹੈ। ਇਸ ਨਾਲ ਦੋਹਾਂ ਪਾਸਿਆਂ ਵਿੱਚ ਸੰਵੇਦਨਸ਼ੀਲਤਾ ਘੱਟ ਹੁੰਦੀ ਹੈ।
ਸਵੀਕਾਰ ਨਾ ਕਰਨ ਦੀ ਅਸਮਰੱਥਾ (Inability to accept):
ਜੇ ਅਸੀਂ ਦੂਜੇ ਦੀਆਂ ਕਮਜ਼ੋਰੀਆਂ, ਅਸਲੀਅਤ ਜਾਂ ਦ੍ਰਿਸ਼ਟੀ ਨੂੰ ਸਵੀਕਾਰ ਨਹੀਂ ਕਰਦੇ, ਤਾਂ ਰਿਸ਼ਤਾ ਦੂਰ ਹੋ ਜਾਂਦਾ ਹੈ।
ਉਮੀਦਾਂ ਦਾ ਭਾਰ (Heavy Expectations):
ਈਗੋ ਵਾਲੇ ਮਨੁੱਖ ਦੂਜੇ ਤੋਂ ਅਣਚਾਹੀ ਉਮੀਦਾਂ ਰੱਖਦੇ ਹਨ। ਜਦੋਂ ਇਹ ਉਮੀਦਾਂ ਟੁੱਟਦੀਆਂ ਹਨ, ਰਿਸ਼ਤਿਆਂ ਵਿੱਚ ਦਰਾਰ ਪੈ ਜਾਂਦੀ ਹੈ।
ਆਪਣੇ ਹਿਸਾਬ ਨਾਲ ਸੱਚ ਸੋਚਣਾ
ਇਹ ਟਕਰਾਅ ਰਿਸ਼ਤਿਆਂ ਨੂੰ ਹੌਲੀ-ਹੌਲੀ ਖਤਮ ਕਰ ਦਿੰਦੇ ਹਨ।
ਈਗੋ ਦੇ ਕਾਰਨ ਰਿਸ਼ਤਿਆਂ ਵਿੱਚ ਪੈਣ ਵਾਲੀਆਂ ਦਰਾਰਾਂ ਨੂੰ ਹੇਠ ਲਿਖੇ ਤਰੀਕਿਆਂ ਨਾਲ ਰੋਕਿਆ ਵੀ ਜਾ ਸਕਦਾ ਹੈ।
ਸੱਚੀ ਸੁਣਵਾਈ (Active Listening):
ਦੂਜੇ ਦੀ ਗੱਲ ਧਿਆਨ ਨਾਲ ਸੁਣੋ। Interrupt ਨਾ ਕਰੋ। ਇਸ ਨਾਲ ਦੂਜੇ ਨੂੰ ਮਹਿਸੂਸ ਹੁੰਦਾ ਹੈ ਕਿ ਉਸਦੀ ਕਦਰ ਕੀਤੀ ਜਾ ਰਹੀ ਹੈ।
ਆਤਮ-ਜਾਗਰੂਕਤਾ (Self-Awareness):
ਆਪਣੇ ਈਗੋ ਨੂੰ ਪਛਾਣੋ। ਸਮਝੋ ਕਿ ਕਿਉਂ ਅਸੀਂ ਆਪਣੇ ਆਪ ਨੂੰ ਸਹੀ ਮੰਨ ਰਹੇ ਹਾਂ।
ਵਰਤਮਾਨ ਪਲ ਵਿੱਚ ਜੀਉਣਾ (Presence):
ਪਿਛਲੇ ਦੁੱਖਾਂ ਜਾਂ ਭਵਿੱਖ ਦੀਆਂ ਚਿੰਤਾਵਾਂ ਨੂੰ ਛੱਡੋ। ਵਰਤਮਾਨ ਵਿੱਚ ਜੀਉਣ ਨਾਲ ਰਿਸ਼ਤੇ ਵਧੀਆ ਨਿਭਦੇ ਹਨ ।
ਸਵੀਕਾਰਤਾ (Acceptance):
ਦੂਜੇ ਨੂੰ ਉਸਦੀ ਅਸਲ ਹਸਤੀ ਵਿੱਚ ਸਵੀਕਾਰੋ। ਛੋਟੀਆਂ ਕਮਜ਼ੋਰੀਆਂ ਅਤੇ ਫਰਕਾਂ ਨੂੰ ਮੰਨੋ।

ਰਿਸ਼ਤਿਆਂ ਵਿੱਚ ਈਗੋ ਅਤੇ ਉਮੀਦਾਂ ਦਰਾਰ ਪਾਉਂਦੀਆਂ ਹਨ ਪਰ ਜੇ ਅਸੀਂ ਆਤਮ-ਜਾਗਰੂਕਤਾ, ਸਵੀਕਾਰਤਾ, ਦਇਆ ਅਤੇ ਵਰਤਮਾਨ ਪਲ ਵਿੱਚ ਜੀਉਣਾ ਸਿਖ ਲਈਏ ਤਾਂ ਰਿਸ਼ਤੇ ਖੁਸ਼ਹਾਲ ਅਤੇ ਟਕਰਾਅ-ਮੁਕਤ ਬਣ ਜਾਂਦੇ ਹਨ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ ਵਿੱਚ ਸ਼ਾਂਤੀ ਬਣੀ ਰਹੇ ਤਾਂ ਈਗੋ ਨੂੰ ਪਛਾਣੋ, ਦੂਜੇ ਨੂੰ ਸਵੀਕਾਰੋ ਤੇ ਦੂਜਿਆਂ ਨਾਲ ਖੁਸ਼ੀ ਸਾਂਝੀ ਕਰੋ। ਜੇਕਰ ਅਸੀਂ ਖੁਸ਼ੀਆਂ ਪ੍ਰਾਪਤ ਕਰਨ ਦੀ ਬਜਾਏ ਸਾਂਝੀਆ ਕਰਨੀਆਂ ਸ਼ੁਰੂ ਕਰ ਦਈਏ ਤਾਂ ਸਾਡਾ ਹਰ ਰਿਸ਼ਤਾ ਮਜਬੂਤ ਤੇ ਵਰਤਣ ਵਾਲਾ ਬਣਿਆ ਰਹੇਗਾ।

ਲੇਖਕ :- ਰੇਸ਼ਮ ਸਿੰਘ, ਮਨਰੇਵਾ (ਨਿਊਜ਼ੀਲੈਂਡ)
ਮੋਬਾਈਲ ਨੰਬਰ :- +64 223203137

Be First to Comment

Leave a Reply

Your email address will not be published. Required fields are marked *