ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਸਰਾਵਾਂ ਦੇ ਰਹਿਣ ਵਾਲੇ ਗੁਰਭੇਜ ਸਿੰਘ ਇੱਕ ਪੜ੍ਹੇ-ਲਿਖੇ ਕਿਸਾਨ ਹਨ। ਗੁਰਭੇਜ ਸਿੰਘ ਨੇ ਇੰਜੀਨੀਅਰਿੰਗ ਦੀ ਪੜਾਈ ਕੀਤੀ ਹੋਈ ਹੈ ਅਤੇ ਪੜਾਈ ਤੋਂ ਬਾਅਦ ਉਨ੍ਹਾਂ ਨੂੰ ਚੰਗੇ ਪੈਕਜ ਵਾਲੀ ਨੌਕਰੀ ਵੀ ਮਿਲ ਗਈ ਸੀ ਪਰ ਉਨ੍ਹਾਂ ਨੇ ਆਪਣੀ ਨੌਕਰੀ ਛੱਡ ਜੈਵਿਕ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ।

ਉਹ ਦੱਸਦੇ ਹਨ ਕਿ ਜਦੋਂ ਉਨ੍ਹਾਂ ਨੇ ਖੇਤੀ ਕਰਨੀ ਸ਼ੁਰੂ ਕੀਤੀ ਤਾਂ ਲੋਕ ਉਨ੍ਹਾਂ ਨੂੰ ਸਵਾਲ ਕਰਦੇ ਸਨ ਕਿ ਜੇਕਰ ਇਨ੍ਹਾਂ ਪੜ੍ਹ-ਲਿਖ ਕੇ ਜੇਕਰ ਖੇਤੀ ਹੀ ਕਰਨੀ ਸੀ ਤਾਂ ਫਿਰ ਪੜਾਈ ਕਿਉਂ ਕੀਤੀ? ਉਹ ਦੱਸਦੇ ਹਨ ਕਿ ਖੇਤੀ ਕਰਨ ਲਈ ਵੀ ਪੜਾਈ ਬਹੁਤ ਜਰੂਰੀ ਹੈ ਜੇਕਰ ਪੜੇ ਲਿਖੇ ਨੌਜਵਾਨ ਖੇਤੀ ਵੱਲ ਆਉਣਗੇ ਤਾਂ ਖੇਤੀ ਕਰਨ ਦੇ ਨਵੇਂ ਢੰਗਾਂ ਨਾਲ ਖੇਤੀ ਦੀ ਨੁਹਾਰ ਬਦਲੀ ਜਾ ਸਕਦੀ ਹੈ।

ਔਰਗੈਨਿਕ ਖੇਤੀ ਕਰਨ ਬਾਰੇ ਉਨ੍ਹਾਂ ਦੱਸਿਆ ਕਿ ਮਾਲਵੇ ਖਿੱਤੇ ਅੰਦਰ ਕੈਂਸਰ ਬਹੁਤ ਜਿਆਦਾ ਫੈਲਿਆ ਹੋਇਆ ਹੈ ਅਤੇ ਇਸ ਪਿਛਲੇ ਕਾਰਨ ਨੂੰ ਜਦੋਂ ਉਨ੍ਹਾਂ ਪੜਤਾਲਿਆ ਤਾਂ ਸਿੱਟਾ ਇਹ ਨਿਕਲਿਆ ਕਿ ਖੇਤੀ ਲਈ ਵਰਤੇ ਜਾਂਦੇ ਕੈਮੀਕਲ ਅਤੇ ਰੇਹ ਸਪ੍ਰੇਅ ਦੇ ਕਾਰਨ ਹੀ ਕੈਂਸਰ ਅਤੇ ਹੋਰ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜ਼ਹਿਰ ਮੁਕਤ ਭੋਜਨ ਹੀ ਬਿਮਾਰੀਆਂ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ, ਇਸ ਲਈ ਉਨ੍ਹਾਂ ਨੇ ਆਪਣੀ ਨੌਕਰੀ ਛੱਡ ਕੇ ਔਰਗੈਨਿਕ ਖੇਤੀ ਦੀ ਸ਼ੁਰੂ ਕੀਤੀ।

ਉਨ੍ਹਾਂ ਆਪਣੇ ਖੇਤ ਵਿੱਚ ਗੰਨਾ, ਅਮਰੂਦ, ਅੰਬ ਅਤੇ ਲਿਚੀ ਦਾ ਬਾਗ ਲਗਾਇਆ ਹੋਇਆ ਹੈ। ਗੁਰਭੇਜ ਖੇਤ ਵਿੱਚੋਂ ਪੈਦਾ ਹੁੰਦੀ ਫਸਲ ਦੇ ਨਾਲ-ਨਾਲ ਵੱਖ-ਵੱਖ ਤਰ੍ਹਾਂ ਦੇ ਘਰੇਲੂ ਜ਼ਰੂਰਤਾਂ ਦੇ ਪ੍ਰੋਡਕਸ ਵੀ ਖੁਦ ਹੀ ਬਣਾ ਕੇ ਵੇਚਦੇ ਹਨ। ਉਹ ਦੱਸਦੇ ਹਨ ਕਿ ਜਿਸ ਤਰ੍ਹਾਂ ਪਰਿਵਾਰਾਂ ਦੇ ਫੈਮਲੀ ਡਾਕਟਰ ਹੁੰਦੇ ਹਨ ਉਸ ਤਰ੍ਹਾਂ ਲੋਕਾਂ ਨੂੰ ਆਪਣੇ ਫੈਮਲੀ ਕਿਸਾਨ ਵੀ ਨਾਲ ਜੋੜਣੇ ਚਾਹੀਦੇ ਹਨ ਜੋ ਉਨ੍ਹਾਂ ਨੂੰ ਸ਼ੁੱਧ ਚੀਜ਼ਾਂ ਪੈਦਾ ਕਰਕੇ ਦੇ ਕੇ ਜਿਸ ਨਾਲ ਵਰਤੋਂਕਾਰ ਨੂੰ ਤਾਂ ਫਾਇਦਾ ਹੋਵੇਗਾ ਹੀ ਨਾਲ ਹੀ ਕਿਸਾਨਾਂ ਨੂੰ ਵੀ ਆਰਥਿਕ ਮਦਦ ਮਿਲੇਗੀ। ਉਨ੍ਹਾਂ ਦੇ ਖੇਤੀ ਮਾਡਲ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਜਦੋਂ ਮੈਨੂੰ ਸੱਚ ਪਤਾ ਲੱਗਿਆ ਤਾਂ ਮੈਂ ਨੌਕਰੀ ਛੱਡ ਦਿੱਤੀ
More from AgricultureMore posts in Agriculture »






Be First to Comment