ਪਟਿਆਲਾ ਦੇ ਰਹਿਣ ਵਾਲੇ ਮਨਤਾਜ ਸਿੰਘ ਅਤੇ ਬਲਜੀਤ ਸਿੰਘ ਆਪਸ ਵਿੱਚ ਮਾਮੇ-ਭੂਆ ਦੇ ਮੁੰਡੇ ਹਨ ਜੋ ਰਲ਼ ਕੇ ਵੱਖਰੇ ਤਰੀਕੇ ਦਾ ਖੇਤੀ ਮਾਡਲ ਚਲਾ ਰਹੇ ਹਨ। ਜਿਸ ਤਹਿਤ ਉਨ੍ਹਾਂ ਆਪਣੇ ਖੇਤ ਵਿੱਚ ਵੱਖ-ਵੱਖ ਲੋਕਾਂ ਦੇ ਨਾਮ ਕੁਝ ਜਗ੍ਹਾਂ ਰਾਖਵੀਂ ਰੱਖੀ ਹੋਈ ਹੈ ਜਿਸ ਵਿੱਚ ਉਹ ਲੋਕਾਂ ਦੀ ਪਸੰਦ ਦੀਆਂ ਸਬਜ਼ੀਆਂ ਉਗਾਉਂਦੇ ਹਨ ਅਤੇ ਹਫਤੇ ਬਾਅਦ ਜੋ ਵੀ ਉਸ ਜਗ੍ਹਾਂ ਵਿੱਚ ਉੱਗਦਾ ਹੈ ਉਹ ਲੋਕਾਂ ਦੇ ਘਰ ਖੁਦ ਸਪਲਾਈ ਕਰਕੇ ਵੀ ਆਉਂਦੇ ਹਨ।

ਖੇਤੀ ਕਰਨ ਤੋਂ ਪਹਿਲਾ ਮਨਤਾਜ ਸਿੰਘ ਗੂਗਲ ਕੰਪਨੀ ਵਿੱਚ ਕੰਮ ਕਰਦੇ ਸਨ ਜਿੱਥੇ ਉਨ੍ਹਾਂ ਦਾ ਪੈਕਜ ਵੀ ਵਧੀਆ ਸੀ ਪਰ ਉਨ੍ਹਾਂ ਨੇ ਆਪਣੀ ਵਧੀਆ ਤਨਖਾਹ ਵਾਲੀ ਨੌਕਰੀ ਛੱਡ ਪੰਜਾਬ ਮੁੜਣ ਦਾ ਫੈਸਲਾ ਕੀਤਾ ਅਤੇ ਇੱਥੇ ਆ ਕੇ ਉਨ੍ਹਾ ਵੱਖਰੇ ਤਰੀਕੇ ਦੀ ਖੇਤੀ ਕਰਨ ਦਾ ਰਾਹ ਚੁਣਿਆ। ਉਹ ਦੱਸਦੇ ਕਿ ਜੋ ਖੇਤੀ ਮਾਡਲ ਉਪਰ ਉਹ ਪੰਜਾਬ ਵਿੱਚ ਕੰਮ ਕਰ ਰਹੇ ਹਨ ਉਹ ਵਿਦੇਸ਼ਾਂ ਵਿੱਚ ਕਾਫੀ ਮਕਬੂਲ ਹੈ ਇਸੇ ਲਈ ਉਨ੍ਹਾਂ ਨੇ ਇੱਥੇ ਖੇਤੀ ਦਾ ਇਹ ਨਵਾਂ ਮਾਡਲ ਸ਼ੁਰੂ ਕੀਤਾ ਹੈ।

ਆਪਣੇ ਖੇਤੀ ਮਾਡਲ ਬਾਰੇ ਦੱਸਦਿਆ ਉਨ੍ਹਾਂ ਕਿਹਾ ਕਿ ਆਪਣੇ ਖੇਤ ਵਿੱਚੋਂ ਵੱਖ-ਵੱਖ ਪਰਿਵਾਰਾਂ ਲਈ ਪਲਾਟ ਰਾਖਵੇ ਰੱਖਦੇ ਹਨ ਜਿਸ ਨੂੰ ਇੱਕ ਪਰਿਵਾਰ ਤੈਅ ਰਕਮ ਦੇ ਕੇ ਆਪਣੇ ਲਈ ਰਾਖਵਾਂ ਕਰਵਾ ਸਕਦਾ ਹੈ ਅਤੇ ਫਿਰ ਇਨ੍ਹਾਂ ਪਰਿਵਾਰਾਂ ਦੀ ਇੱਛਾ ਮੁਤਾਬਿਕ ਇੱਥੇ ਉਹ ਸਬਜੀਆਂ ਉੱਗਉਂਦੇ ਹਨ। ਉਹ ਹਫਤੇ ਬਾਅਦ ਇੱਥੋਂ ਸਬਜ਼ੀਆਂ ਤੋੜ ਕੇ ਇਨ੍ਹਾਂ ਪਰਿਵਾਰਾਂ ਦੇ ਘਰ ਤੱਕ ਸਬਜ਼ੀਆਂ ਪਹੁੰਚਾਉਂਦੇ ਹਨ। ਉਹ ਦੱਸਦੇ ਹਨ ਉਨ੍ਹਾਂ ਦੇ ਨਾਲ ਪਟਿਆਲਾ, ਲੁਧਿਆਣਾ, ਚੰਡੀਗੜ੍ਹ ਦੇ ਵੱਖ ਵੱਖ ਪਰਿਵਾਰ ਜੁੜੇ ਹੋਏ ਹਨ ਜਿਨ੍ਹਾਂ ਲਈ ਉਹ ਔਰਗੈਨਿਕ ਸਬਜ਼ੀਆਂ ਦੀ ਕਾਸਤ ਕਰਦੇ ਹਨ।

ਉਹ ਦੱਸਦੇ ਹਨ ਕਿ ਉਨ੍ਹਾਂ ਦਾ ਇਸ ਕੰਮ ਕਰਨ ਦਾ ਇੱਕੋਂ ਮਨੋਰਥ ਹੈ ਕਿ ਚੰਗੀ ਮਿੱਟੀ ਚੰਗੀ ਫਸਲ, ਚੰਗੀ ਫਸਲ ਚੰਗੀ ਨਸਲ। ਉਹ ਦੱਸਦੇ ਹਨ ਕਿ ਪੰਜਾਬ ਅੰਦਰ ਕੈਮੀਕਲ ਅਤੇ ਰੇਹ ਸਪ੍ਰੇਅਰ ਵੀ ਹੋ ਰਹੀ ਲੋੜੋ ਵੱਧ ਵਰਤੋਂ ਚਿੰਤਾ ਦਾ ਵਿਸ਼ਾ ਹੈ ਅਤੇ ਪੰਜਾਬ ਦੇ ਕਿਸਾਨਾਂ ਖਾਸਕਰ ਨੌਜਵਾਨਾਂ ਨੂੰ ਖੇਤੀ ਦੇ ਵੱਖਰੇ ਵੱਖਰੇ ਮਾਡਲ ਬਣਾਉਣੇ ਚਾਹੀਦੇ ਹਨ ਅਤੇ ਖੇਤੀ ਵਿੱਚ ਨਵੀਆਂ ਤਕਨੀਕਾਂ ਅਤੇ ਨਵੇਂ ਤਰਜ਼ਬੇ ਕਰਕੇ ਇਸ ਵਿੱਚੋਂ ਵੀ ਚੰਗੀ ਕਮਾਈ ਕੀਤੀ ਜਾ ਸਕਦੀ ਹੈ। ਇਨ੍ਹਾਂ ਨੌਜਵਾਨਾਂ ਦੇ ਨਵੇਕਲੇ ਖੇਤੀ ਮਾਡਲ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਮਾਮੇ-ਭੂਆ ਦੇ ਮੁੰਡਿਆਂ ਦਾ ਸਾਂਝੀ ਖੇਤੀ ਦਾ ਸਫਲ ਮਾਡਲ
More from AgricultureMore posts in Agriculture »






Be First to Comment