ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਨੰਦਗੜ੍ਹ ਦੇ ਰਹਿਣ ਵਾਲੇ ਨਵਦੀਪ ਸਿੰਘ ਇੱਕ ਆਮ ਕਿਸਾਨ ਹਨ। ਨਵਦੀਪ ਸਿੰਘ ਨੇ ਇੱਕ ਏਕੜ ਵਿੱਚ ਅਮਰੂਦ ਦਾ ਬਾਗ ਲਗਾਇਆ ਹੋਇਆ ਹੈ ਅਤੇ ਇਸ ਬਾਗ ਵਿੱਚ ਹੀ ਉਹ ਲਸਣ ਦੀ ਖੇਤੀ ਵੀ ਕਰਦੇ ਹਨ। ਉਨ੍ਹਾਂ ਦਾ ਪਰਿਵਾਰ ਪਿਛਲੇ 20 ਸਾਲਾਂ ਤੋਂ ਲਸਣ ਦੀ ਖੇਤੀ ਕਰਦਾ ਆ ਰਿਹਾ ਹੈ ਅਤੇ ਉਨ੍ਹਾਂ ਦੇ ਲਸਣ ਦੀ ਚੰਗੀ ਕੁਆਲਿਟੀ ਦੇ ਚਲਦੇ ਕੁਝ ਲਸਣ ਉਨ੍ਹਾਂ ਦੇ ਘਰ ਤੋਂ ਹੀ ਵਿਕ ਜਾਂਦਾ ਹੈ।

ਇਸ ਤੋਂ ਇਲਾਵਾ ਉਹ ਆਪਣੀ ਫਸਲ ਦੀ ਖੁਦ ਹੀ ਮਾਰਕੀਟਿੰਗ ਕਰਦੇ ਹਨ ਅਤੇ ਵੱਖ ਵੱਖ ਮੇਲਿਆ ਉਪਰ ਜਾ ਕੇ ਖੁਦ ਸਟਾਲ ਲਗਾ ਕੇ ਲਸਣ ਵੇਚਦੇ ਹਨ।ਉਹ ਦੱਸਦੇ ਹਨ ਕਿ ਕਿਸਾਨਾਂ ਨੂੰ ਆਪਣੀ ਫਸਲ ਖੁਦ ਵੇਚਣ ਵਿੱਚ ਸੰਗ ਨਹੀਂ ਮੰਨਣੀ ਚਾਹੀਦੀ ਸਗੋਂ ਆਪਣੀ ਫਸਲ ਸਿੱਧੀ ਲੋਕਾਂ ਨੂੰ ਵੇਚ ਕੇ ਉਹ ਖੇਤੀ ਵਿੱਚੋਂ ਚੰਗਾ ਮੁਨਾਫਾ ਵੀ ਕਮਾ ਰਹੇ ਹਨ।

ਉਹ ਦੱਸਦੇ ਹਨ ਕਿ ਕਿਸਾਨਾਂ ਨੂੰ ਖੇਤੀ ਕਰਨ ਦਾ ਢੰਗ ਬਦਲਣਾ ਪੈਣਾ ਹੈ ਜਿਸ ਨਾਲ ਕਿਸਾਨਾਂ ਖੇਤੀ ਵਿੱਚੋਂ ਚੰਗਾਂ ਮੁਨਾਫਾ ਕਮਾ ਸਕਦਾ ਹੈ। ਉਹ ਦੱਸਦੇ ਹਨ ਇੱਕ ਖੇਤ ਵਿੱਚੋਂ ਹੁਣ ਮਲਟੀ ਕਰੋਪਿੰਗ ਕਰਕੇ ਵੱਖ ਵੱਖ ਫਸਲਾਂ ਲੈ ਰਹੇ ਹਨ ਜਿਸ ਨਾਲ ਜੇਕਰ ਕਦੇ ਕਿਸੇ ਫਸਲ ਦਾ ਭਾਅ ਘੱਟਦਾ ਹੈ ਤਾਂ ਦੂਸਰੀ ਫਸਲ ਦਾ ਮੁੱਲ ਚੰਗਾ ਮਿਲ ਜਾਂਦਾ ਹੈ ਜਿਸ ਨਾਲ ਕਿਸਾਨ ਦਾ ਨੁਕਸਾਨ ਹੋਣ ਤੋਂ ਬਚ ਜਾਂਦਾ ਹੈ।

ਉਹ ਦੱਸਦੇ ਹਨ ਕਿ ਉਨ੍ਹਾਂ ਖੁਦ ਇੱਕ ਮਰਲੇ ਤੋਂ ਲਸਣ ਦੀ ਖੇਤੀ ਕਰਨੀ ਸ਼ੁਰੂ ਕੀਤੀ ਸੀ ਅਤੇ ਹੌਲੀ ਹੌਲੀ ਰਕਬੇ ਨੂੰ ਵਧਾ ਕੇ ਹੁਣ ਉੁਹ ਇੱਕ ਏਕੜ ਵਿੱਚ ਲਸਣ ਪੈਦਾ ਕਰਦੇ ਹਨ। ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਬਲਦਵੀਂ ਖੇਤੀ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਕਿਸਾਨਾਂ ਬਦਲਵੀਂ ਖੇਤੀ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਛੋਟੇ ਪੱਧਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਅਤੇ ਆਪਣੇ ਖੇਤੀ ਤਜ਼ਰਬੇ ਦੇ ਨਾਲ ਹੀ ਰਕਬੇ ਨੂੰ ਵਧਾਉਣ ਚਾਹੀਦਾ ਹੈ। ਉਨ੍ਹਾਂ ਦੇ ਖੇਤੀ ਤਜ਼ਰਬੇ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਵਿਹਲੜਪੁਣੇ ਤੋਂ ਅਸੀਂ ਦੂਰ ਆਂ
More from AgricultureMore posts in Agriculture »






Be First to Comment