ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਸਿਰੀਏਵਾਲਾ ਦੇ ਕਿਸਾਨ ਯਾਦਵਿੰਦਰ ਸਿੰਘ ਨੂੰ ਭਾਰਤ ਸਰਕਾਰ ਦੇ ਇਫਕੋ ਵਿਭਾਗ ਵੱਲੋਂ ਖੇਤਾਂ ਵਿੱਚ ਕੀਟਨਾਸ਼ਕ ਸਪਰੇਹ ਕਰਨ ਵਾਲਾ ਡਰੋਨ ਅਤੇ 17 ਲੱਖ ਦੀ ਮਸ਼ੀਨਰੀ ਮੁਫਤ ਦਿੱਤੀ ਗਈ ਹੈ। ਯਾਦਵਿੰਦਰ ਸਿੰਘ ਮੁਤਾਬਕ ਭਾਰਤ ਸਰਕਾਰ ਨੈਨੋ ਕੀਟਨਾਸ਼ਕਾਂ ਦੀ ਵਰਤੋਂ ਵਧਾਉਣ ਲਈ ਕਿਸਾਨਾਂ ਨੂੰ ਇਹ ਉਪਕਰਨ ਦੇ ਰਹੀ ਹੈ ਤਾਂ ਜੋ ਖੇਤੀ ਵਿੱਚ ਖਤਰਨਾਕ ਜ਼ਹਿਰਾਂ ਦੀ ਵਰਤੋਂ ਘਟਾਈ ਜਾ ਸਕੇ।

ਉਹ ਦੱਸਦੇ ਹਨ ਕਿ ਜੇਕਰ ਕੋਈ ਵੀ ਕਿਸਾਨ ਇਸ ਸਕੀਮ ਲਈ ਅਪਲਾਈ ਕਰਦਾ ਹੈ ਤਾਂ ਸਭ ਤੋਂ ਪਹਿਲਾ ਇਸ ਡਰੋਨ ਨੂੰ ਚਲਾਉਣ ਦੇ ਲਈ ਦਿੱਲੀ ਵਿੱਚ ਕੁਝ ਦਿਨ ਰਹਿ ਕੇ ਇਸ ਦੀ ਟ੍ਰੈਨਿੰਗ ਲੈਣੀ ਪੈਂਦੀ ਹੈ ਜਿਸ ਤੋਂ ਬਾਅਦ ਇਸ ਡਰੋਨ ਨੂੰ ਉਡਾਉਣ ਦਾ ਲਾਈਸੈਂਸ ਮਿਲਦਾ ਹੈ ਅਤੇ ਫਿਰ ਡਰੋਨ ਮਿਲਣ ਦੀ ਪ੍ਰਕਿਿਰਆ ਸ਼ੁਰੂ ਹੁੰਦੀ ਹੈ ਜਿਸ ਤੋਂ ਬਾਅਦ ਕਿਸਾਨ ਨੂੰ ਇਹ ਡਰੋਨ ਮਿਲਦਾ ਹੈ ਜਿਸ ਵਿੱਚ ਇੱਕ ਈ ਵਹੀਕਲ, ਡਰੋਨ, ਇੱਕ ਛੋਟ ਜਰਨੇਟਰ ਅਤੇ ਬਾਕੀ ਸਮਾਨ ਮਿਲਦਾ ਹੈ। ਕਿਸਾਨ ਨੇ ਪੰਜ ਸਾਲ ਇਸ ਡਰੋਨ ਦੇ ਨਾਲ ਨੈਨੋ ਸਪ੍ਰੇਅ ਅਤੇ ਨੈਨੋ ਯੂਰੀਆ ਦਾ ਵਰਤੋਂ ਕਰਨੀ ਹੈ ਅਤੇ ਪੰਜ ਸਾਲਾਂ ਬਾਅਦ ਕਿਸਾਨ ਖੁਦ ਇਸ ਡਰੋਨ ਦਾ ਮਾਲਕ ਹੋ ਜਾਵੇਗਾ।

ਉਹ ਦੱਸਦੇ ਹਨ ਕਿ ਇਸ ਡਰੋਨ ਦੀ ਵਰਤੋਂ ਕਰਨ ਨਾਲ ਕਿਸਾਨਾਂ ਦੇ ਸਮੇਂ ਦੀ ਬਹੁਤ ਜਿਆਦਾ ਬਚਤ ਹੋਵੇਗੀ।ਇਸ ਨਾਲ ਖੇਤ ਵਿੱਚ ਸਪੇਅ ਕਰਨ ਉਪਰ ਬਹੁਤ ਹੀ ਘੱਟ ਸਮਾਂ ਲੱਗਦਾ ਹੈ ਅਤੇ ਇਹ ਡਰੋਨ ਇੰਨੇ ਹਾਈਟੈੱਕ ਹਨ ਕਿ ਇਸ ਵਾਰ ਤੁਸੀਂ ਇਸ ਡਰੋਨ ਵਿੱਚ ਆਪਣੇ ਖੇਤ ਦੀ ਮੈਪਿੰਗ ਕਰ ਦਿੱਤੀ ਤਾਂ ਫਿਰ ਤੁਹਾਨੂੰ ਕੁਝ ਵੀ ਕਰਨ ਦੀ ਜਿਆਦਾ ਲੋੜ ਨਹੀਂ ਪੈਂਦੀ ਅਤੇ ਇਹ ਡਰੋਨ ਆਪਣੇ ਆਪਣੇ ਖੇਤ ਵਿੱਚ ਸਪੇਅਰ ਕਰਕੇ ਵਾਪਸ ਆ ਜਾਂਦਾ ਹੈ।

ਉਹ ਦੱਸਦੇ ਹਨ ਇਸ ਡਰੋਨ ਨਾਲ ਉਨ੍ਹਾਂ ਪਿਛਲੇ ਸਾਲ ਝੋਨੇ ਉਪਰ ਸਪੇਅਰ ਕਰਨ ਦਾ ਟ੍ਰਾਇਲ ਵੀ ਕੀਤਾ ਸੀ ਜਿਸ ਨਾਲ ਉਨ੍ਹਾਂ ਦੇ ਝੋਨੇ ਦੀ ਉਪਜ ਵੀ ਵਧੀ ਸੀ। ਇਹ ਡਰੋਨ ਫੁਹਾਰਾ ਤਨਕੀਨ ਨਾਲ ਬਹੁਤ ਹੀ ਬਰੀਕ ਸਪੇਅਰ ਕਰਦਾ ਹੈ ਜਿਸ ਨਾਲ ਸਪੇਅਰ ਦਾ ਸਿੱਧਾ ਅਸਰ ਪੱਤਿਆ ਉਪਰ ਹੁੰਦਾ ਹੈ। ਉਹ ਦੱਸਦੇ ਹਨ ਕਿ ਇਸ ਡਰੋਨ ਨਾਲ ਕਿਸਾਨ ਹੋਰਨਾਂ ਕਿਸਾਨਾਂ ਦੇ ਖੇਤਾਂ ਵਿੱਚ ਸਪੇਅਰ ਕਰਕੇ ਵੀ ਵੱਖਰੇ ਪੈਸੇ ਕਮਾ ਸਕਦਾ ਹੈ।ਹੇਠਾਂ ਦਿੱਤੀ ਵੀਡੀਓ ਵਿੱਚ ਯਾਦਵਿੰਦਰ ਸਿੰਘ ਨਾਲ ਭਾਰਤ ਸਰਕਾਰ ਦੀ ਇਸ ਸਕੀਮ ਬਾਰੇ ਵਿਸਥਾਰ ਵਿੱਚ ਕੀਤੀ ਗੱਲਬਾਤ ਤੁਸੀਂ ਸੁਣ ਸਕਦੇ ਹੋ।

ਪੰਜ ਮਿੰਟਾਂ ‘ਚ ਇੱਕ ਕਿੱਲਾ ਨਿਬੇੜ ਦਿੰਦਾ ਹੈ ਇਹ ਆਟੋਮੈਟਿਕ ਡਰੋਨ
More from AgricultureMore posts in Agriculture »






Be First to Comment