ਜ਼ਿੰਦਗੀ ਵਿੱਚ ਸਾਨੂੰ ਸਭ ਨੂੰ ਹਰ ਰੋਜ਼ ਅਨੇਕਾਂ ਹਾਲਤਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਹਾਲਾਤ ਸਾਡੇ ਹੱਕ ਵਿੱਚ ਹੁੰਦੇ ਹਨ ਤੇ ਕਈ ਵਾਰ ਹਲਾਤ ਸਾਡੇ ਵੱਸੋਂ ਬਾਹਰ ਹੁੰਦੇ ਨੇ ਪਰ ਮੁੱਖ ਗੱਲ ਇਹ ਨਹੀਂ ਕਿ ਸਾਡੇ ਨਾਲ ਕੀ ਹੁੰਦਾ ਹੈ ਬਲਕਿ ਇਹ ਹੈ ਕਿ ਅਸੀਂ ਉਸਦਾ ਜਵਾਬ ਕਿਵੇਂ ਦਿੰਦੇ ਹਾਂ। ਇਸੇ ਤਰ੍ਹਾਂ ਦੇ ਰਵੱਈਏ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ — Reactive (ਪ੍ਰਤੀਕਿਰਿਆ ਵਾਲੇ) ਅਤੇ Proactive (ਪਹਿਲਾਂ ਹੀ ਸੋਚਣ ਵਾਲੇ)। ਰਿਐਕਟ ਤੇ ਪ੍ਰੋ ਐਕਟਿਵ ਦੋ ਵੱਖ ਵੱਖ ਸੋਚਾਂ ਹਨ ਰਿਐਕਟਵ ਲੋਕ ਆਪਣੀ ਖੁਸ਼ੀ ਦੂਜਿਆਂ ਦੇ ਹੱਥ ਵਿੱਚ ਦੇ ਦਿੰਦੇ ਹਨ ਤੇ ਹਾਲਾਤ ਦੇ ਗ਼ੁਲਾਮ ਬਣ ਜਾਂਦੇ ਹਨ। ਜਦੋਂ ਕਿ ਪ੍ਰੋ ਐਕਟਿਵ ਲੋਕ ਦੂਜਿਆਂ ਨੂੰ ਦੋਸ਼ ਦੇਣ ਦੀ ਬਜਾਏ ਆਪਣੀ ਜ਼ਿੰਮੇਵਾਰੀ ਆਪਣੇ ਹੱਥ ਲੈ ਕੇ,ਹਾਲਾਤਾਂ ਦੇ ਮਾਲਕ ਬਣ ਜਾਂਦੇ ਹਨ। ਜੇ ਅਸੀਂ ਪ੍ਰੋ ਐਕਟਿਵ ਜਾਂ ਰਿਐਕਟਿਵ ਰਵਈਆ ਅਪਣਾਵਾਂਗੇ ਤੇ ਉਹ ਹੀ ਤੈਅ ਕਰੇਗਾ ਕਿ ਤੁਹਾਡੀ ਨਿੱਜੀ ਜ਼ਿੰਦਗੀ ਵਿੱਚ ਤੇ ਤੁਹਾਡੇ ਘਰ ਵਿੱਚ ਕਲੇਸ਼ ਪਵੇਗਾ ਜਾਂ ਸ਼ਾਂਤੀ, ਪਿਆਰ, ਖੁਸ਼ੀ ਤੇ ਥਬਾਕ ਰਹੇਗਾ।

Reactive ਦਾ ਮਤਲਬ ਹੈ ਸਿਰਫ਼ ਹਾਲਾਤ ਦੇ ਅਨੁਸਾਰ ਪ੍ਰਤੀਕਿਰਿਆ ਕਰਨਾ। ਅਜਿਹੇ ਲੋਕ ਆਪਣੇ ਜਜ਼ਬਾਤਾਂ ਨੂੰ ਹਾਲਾਤਾਂ ਦੇ ਹਵਾਲੇ ਕਰ ਦਿੰਦੇ ਹਨ। ਰਿਐਕਟਵ ਲੋਕ ਬਹੁਤ ਜਲਦੀ ਗੁੱਸੇ ਵਿੱਚ ਆਉਂਦੇ ਹਨ, ਇਹ ਲੋਕ ਹਮੇਸ਼ਾ ਦੂਜਿਆਂ ਨੂੰ ਜਾਂ ਹਾਲਾਤ ਨੂੰ ਦੋਸ਼ ਦਿੰਦੇ ਹਨ ਤੇ ਇਹਨਾਂ ਦਾ ਮੂਡ ਬਹੁਤ ਜਲਦੀ ਬਦਲਦਾ ਹੈ। ਇਹ ਹਮੇਸ਼ਾ ਪ੍ਰੋਬਲਮ ਦੇ ਬਾਰੇ ਹੀ ਸੋਚਦੇ ਹਨ, ਹਲ ਬਾਰੇ ਨਹੀਂ ਸੋਚਦੇ। ਉਦਾਹਰਨ ਦੇ ਲਈ ਜੇਕਰ ਬਿਜਲੀ ਚਲੀ ਜਾਵੇ , ਮੀਂਹ ਪੈਣ ਲੱਗ ਜਾਵੇ ਜਾਂ ਜ਼ਿਆਦਾ ਠੰਡ/ਗਰਮੀ ਪੈਣ ਲੱਗ ਜਾਵੇ, ਜ਼ਿਆਦਾ ਟਰੈਫ਼ਿਕ ਵਿੱਚ ਫਸ ਜਾਣ ਤਾਂ ਇਹ ਗੁੱਸੇ ਵਿੱਚ ਆ ਜਾਂਦੇ ਹਨ। ਜੇਕਰ ਇਹਨਾਂ ਦੇ ਬੱਚੇ ਪੜ੍ਹਾਈ ਨਾ ਕਰਨ ਤਾਂ ਇਹ ਜਵਾਕਾਂ ਨੂੰ ਘੂਰਨ ਲੱਗ ਜਾਂਦੇ ਹਨ ਜਾਂ ਕਈ ਵਾਰੀ ਤਾਂ ਕੁੱਟਣ ਵੀ ਲੱਗ ਜਾਂਦੇ ਹਨ। ਜੋ ਲੋਕ ਰਿਐਕਟਿਵ ਰਵਈਆ ਅਪਣਾਉਂਦੇ ਹਨ ਉਨ੍ਹਾਂ ਦੇ ਘਰਾਂ ਵਿੱਚ ਕਲੇਸ਼ ਹੁੰਦਾ ਰਹਿੰਦਾ।

ਪਰ ਇਸ ਦੇ ਉਲਟ ਜੋ ਲੋਕ ਪਰੋਐਕਟ ਰਵਈਆ ਅਪਣਾਉਂਦੇ ਹਨ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿੱਚ ਤੇ ਉਨ੍ਹਾਂ ਦੇ ਘਰਾਂ ਵਿੱਚ ਹਮੇਸ਼ਾ ਸ਼ਾਂਤੀ ਪਿਆਰ ਤੇ ਥਬਾਕ ਬਣਿਆ ਰਹਿੰਦਾ ਹੈ। Proactive ਦਾ ਅਰਥ ਹੈ ਹਾਲਾਤਾਂ ਤੋਂ ਪਹਿਲਾਂ ਹੀ ਸੋਚ ਕੇ ਤਿਆਰੀ ਕਰਨਾ ਅਤੇ ਆਪਣੀ ਜ਼ਿੰਮੇਵਾਰੀ ਆਪ ਲੈਣਾ। Proactive ਮਨੁੱਖ ਦੀ ਸੋਚ ਹਮੇਸ਼ਾ ਸਕਾਰਾਤਮਕ ਅਤੇ ਰਚਨਾਤਮਕ ਹੁੰਦੀ ਹੈ। ਉਹ ਹਰ ਸਮੱਸਿਆ ਵਿੱਚ ਮੌਕੇ ਵੇਖਦਾ ਹੈ ਅਤੇ ਹਰ ਮੁਸ਼ਕਲ ਵਿੱਚ ਸਬਕ ਲੱਭਦਾ ਹੈ। ਉਹ ਆਪਣੇ ਜਜ਼ਬਾਤਾਂ ’ਤੇ ਕਾਬੂ ਰੱਖਦਾ ਹੈ। ਗੁੱਸੇ ਜਾਂ ਨਿਰਾਸ਼ਾ ਦੇ ਵੱਸ ਨਹੀਂ ਆਉਂਦਾ, ਸਗੋਂ ਸੋਚਦਾ ਹੈ ਕਿ “ਇਸ ਹਾਲਾਤ ਵਿੱਚ ਮੈਂ ਕੀ ਕਰ ਸਕਦਾ ਹਾਂ ਜੋ ਸਭ ਤੋਂ ਵਧੀਆ ਹੋਵੇ?” ਹਮੇਸ਼ਾ ਦੂਜਿਆਂ ਨੂੰ ਦੋਸ਼ ਦੇਣ ਦੀ ਬਜਾਏ ਆਪਣੇ ਫ਼ਰਜ਼ ਪੂਰੇ ਕਰਦਾ ਹੈ। ਇਹ ਲੋਕ ਆਪਣੇ ਜਜਬਾਤਾਂ ਤੇ ਕਾਬੂ ਰੱਖ ਕੇ ਲੰਮੇ ਸਮੇਂ ਦੀ ਯੋਜਨਾ ਬਣਾਉਂਦੇ ਹਨ ਤੇ ਸਮੱਸਿਆ ਦੇ ਹੱਲ ਬਾਰੇ ਸੋਚਦੇ ਹਨ ਤੇ ਜਿਹੜੀਆਂ ਚੀਜ਼ਾਂ ਇਹਨਾਂ ਦੇ ਕੰਟਰੋਲ ਵਿੱਚ ਨਹੀਂ ਹੁੰਦੀਆਂ ਜਿਵੇਂ ਮੌਸਮ, ਟਰੈਫਿਕ ਉਨ੍ਹਾਂ ਨੂੰ ਇਹ ਇੰਜੋਏ ਕਰਦੇ ਹਨ। ਜੇਕਰ ਬੱਚੇ ਨਾ ਪੜ੍ਹਨ ਤਾਂ ਇਹ ਬੱਚਿਆਂ ਨੂੰ ਡਾਟਣ ਦੀ ਬਜਾਏ ਉਨ੍ਹਾਂ ਵਿੱਚ ਪੜ੍ਹਨ ਦੀ ਰੁਚੀ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਜੇਕਰ ਇਹ ਟਰੈਫ਼ਿਕ ਵਿੱਚ ਫਸ ਜਾਣ ਜਾਂ ਮੌਸਮ ਬਦਲ ਜਾਵੇ ਤਾਂ ਇਹ ਕਹਿ ਕੇ ਮਨ ਸਮਝਾ ਲੈਂਦੇ ਆ ਕਿ ਸਾਰੇ ਲੋਕਾਂ ਦੇ ਨਾਲ ਹੀ ਹਾਂ। ਇਸ ਕਰਕੇ ਹੀ ਪ੍ਰੋ ਐਕਟਵ ਲੋਕਾਂ ਦੀ ਨਿੱਜੀ ਜ਼ਿੰਦਗੀ ਵਿਚ ਤੇ ਉਨ੍ਹਾਂ ਦੇ ਘਰ ਵਿੱਚ ਸ਼ਾਂਤੀ, ਥਬਾਕ ਤੇ ਪਿਆਰ ਹੁੰਦਾ ਹੈ।

Proactive ਮਨੁੱਖ ਆਪਣਾ ਹਰ ਕਦਮ ਸੋਚ-ਵਿਚਾਰ ਨਾਲ ਚੁਣਦਾ ਹੈ। ਉਹ ਆਪਣੇ ਜਜ਼ਬਾਤਾਂ ਨੂੰ ਸਮਝਦਾ ਹੈ ਪਰ ਉਨ੍ਹਾਂ ਦਾ ਗ਼ੁਲਾਮ ਨਹੀਂ ਬਣਦਾ। Proactive ਮਨੁੱਖ ਦੀ ਖੁਸ਼ੀ ਉਸਦੇ ਅੰਦਰ ਹੁੰਦੀ ਹੈ, ਬਾਹਰ ਨਹੀਂ। ਉਹ ਜਾਣਦਾ ਹੈ ਕਿ “ਮੇਰੀ ਖੁਸ਼ੀ ਮੇਰੇ ਕੰਟਰੋਲ ਵਿੱਚ ਹੈ।” ਹੁਣ ਸਵਾਲ ਇਹ ਹੈ ਕਿ ਅਸੀਂ ਰਿਐਕਟਿਵ ਤੋਂ ਪ੍ਰੋਐਕਟਿਵ ਕਿਵੇਂ ਬਣੀਏ?
ਇਨਸਾਨ ਦੇ ਜਨਮ ਨਾਲ ਹੀ ਉਸਦੇ ਅੰਦਰ ਦੋ ਤਾਕਤਾਂ ਕੰਮ ਕਰਦੀਆਂ ਹਨ – ਜਜ਼ਬਾਤ (Emotions) ਅਤੇ ਚੇਤਨਾ (Awareness)। Reactive ਜੀਵਨ ਉਹ ਹੈ ਜਿੱਥੇ ਜਜ਼ਬਾਤ ਹਾਵੀ ਹੋ ਜਾਂਦੇ ਹਨ, ਜਦਕਿ Proactive ਜੀਵਨ ਉਹ ਹੈ ਜਿੱਥੇ ਚੇਤਨਾ ਹਾਵੀ ਰਹਿੰਦੀ ਹੈ। ਪਰ ਖੁਸ਼ਖਬਰੀ ਇਹ ਹੈ ਕਿ ਹਰ ਕੋਈ ਇਨਸਾਨ ਆਪਣੇ ਆਪ ਨੂੰ Reactive ਤੋਂ Proactive ਬਣਾ ਸਕਦਾ ਹੈ। ਇਸ ਲਈ ਲੋੜ ਹੈ ਪਰੈਕਟਿਸ, ਸਬਰ, ਅਤੇ ਸਚੇਤ ਹੋਣ ਦੀ। ਸ਼ਾਂਤ Nervous System: ਮਨੋਵਿਗਿਆਨ ਵਿੱਚ ਕਿਹਾ ਜਾਂਦਾ ਹੈ ਕਿ ਜਦੋਂ ਅਸੀਂ ਸਾਹ ਲੈਣ ਦੀ ਕਸਰਤ, mindfulness ਜਾਂ positive self-talk ਵਰਤਦੇ ਹਾਂ, ਤਾਂ ਅਸੀਂ Proactive ਬਣਦੇ ਹਾਂ।
ਸਵੈ-ਜਾਗਰੂਕਤਾ (Self-Awareness)
ਅਸੀਂ ਆਪਣੀ ਸੋਚ ਤੇ ਪ੍ਰਤੀਕਿਰਿਆਵਾਂ ਨੂੰ ਦੇਖਣਾ ਸਿੱਖੀਏ। ਜਦੋਂ ਤੁਸੀਂ ਗੁੱਸੇ ਵਿੱਚ ਹੋਵੋ, ਆਪਣੇ ਆਪ ਨੂੰ ਪੁੱਛੋ – “ਮੈਂ ਹੁਣ ਇਸ ਵੇਲੇ ਗੁੱਸੇ ਨੂੰ ਕਿਉਂ ਹਾਵੀ ਹੋਣ ਦੇ ਰਿਹਾ ਹਾਂ?” ਠਹਿਰਾਉ ਦੀ ਕਲਾ (The Power of Pause), ਬਹੁਤ ਵਾਰ ਸਮੱਸਿਆ ਹਾਲਾਤ ਨਹੀਂ ਹੁੰਦੇ, ਸਗੋਂ ਸਾਡੀ ਤੁਰੰਤ ਪ੍ਰਤੀਕਿਰਿਆ ਹੁੰਦੀ ਹੈ। ਜੇ ਕੋਈ ਤੁਹਾਡੇ ’ਤੇ ਗੁੱਸਾ ਕਰਦਾ ਹੈ, ਤਾਂ ਤੁਸੀਂ ਵੀ ਗੁੱਸਾ ਕਰ ਦਿੰਦੇ ਹੋ। ਜੇ ਟ੍ਰੈਫਿਕ ਜ਼ਿਆਦਾ ਹੈ, ਤਾਂ ਤੁਸੀਂ ਹੌਰਨ ਮਾਰ ਕੇ ਚਿੜਚਿੜੇ ਹੋ ਜਾਂਦੇ ਹੋ। Proactive ਬਣਨ ਲਈ ਠਹਿਰਨਾ ਸਿੱਖੋ। ਜਵਾਬ ਦੇਣ ਤੋਂ ਪਹਿਲਾਂ 5 ਸੈਕੰਡ ਸਾਹ ਲਓ। ਸੋਚੋ – “ਕੀ ਮੇਰਾ ਜਵਾਬ ਹਾਲਾਤ(situation) ਨੂੰ ਸੁਧਾਰੇਗਾ ਜਾਂ ਵਿਗਾੜੇਗਾ?” ਇਹ ਛੋਟਾ ਜਿਹਾ ਠਹਿਰਾਊ ਤੁਹਾਨੂੰ Reactive ਤੋਂ Proactive ਬਣਾ ਸਕਦਾ ਹੈ।
ਜਜ਼ਬਾਤੀ ਬੁੱਧੀ (Emotional Intelligence)
Reactive ਮਨੁੱਖ ਜਜ਼ਬਾਤਾਂ ਵਿੱਚ ਵਹਿ ਜਾਂਦਾ ਹੈ। Proactive ਮਨੁੱਖ ਜਜ਼ਬਾਤਾਂ ਨੂੰ ਸਮਝਦਾ ਹੈ, ਸਵੀਕਾਰਦਾ ਹੈ ਪਰ ਹਾਵੀ ਨਹੀਂ ਹੋਣ ਦਿੰਦਾ। ਜਦੋਂ ਗੁੱਸਾ ਆਵੇ ਗਹਿਰਾ ਸਾਹ ਲਓ ਤੇ ਪਾਣੀ ਪੀਓ। ਜਦੋਂ ਚਿੰਤਾ ਹੋਵੇ ਕਾਗ਼ਜ਼ ’ਤੇ ਆਪਣੇ ਡਰ ਲਿਖੋ ਤੇ ਵੇਖੋ ਕਿ ਕਿੰਨੇ ਸੱਚੇ ਹਨ।ਜਦੋਂ ਖੁਸ਼ੀ ਵੀ ਆਵੇ ਉਸ ਪਲ ਨੂੰ ਸਚੇਤ ਹੋ ਕੇ ਨਾਲ ਜੀਓ, ਨਾ ਕਿ ਹੜਬੜਾਹਟ ਨਾਲ। ਪਰਿਓਰਿਟੀ ਤੈਅ ਕਰੋ (Setting Priorities) Reactive ਮਨੁੱਖ ਹਮੇਸ਼ਾ ਜ਼ਰੂਰੀ ਕੰਮਾਂ ਦੇ ਪਿੱਛੇ ਭੱਜਦਾ ਹੈ। Proactive ਮਨੁੱਖ ਜ਼ਰੂਰੀ ਕੰਮਾਂ ਨੂੰ ਪਹਿਲਾਂ ਕਰਦਾ ਹੈ। Reactive ਮਨੁੱਖ ਟੀਵੀ ਦੇਖਣ ਵਿੱਚ ਸਮਾਂ ਬਰਬਾਦ ਕਰਦੇ ਹਨ, ਤੇ ਫਿਰ ਕਹਿੰਦੇ ਹਨ ਕਿ ਪੜ੍ਹਨ ਦਾ ਟਾਈਮ ਨਹੀਂ ਮਿਲਿਆ। Proactive: ਪਹਿਲਾਂ ਪੜ੍ਹਾਈ ਪੂਰੀ ਕਰਦੇ ਹਨ, ਫਿਰ ਖ਼ਾਲੀ ਸਮੇਂ ਵਿੱਚ ਮਨੋਰੰਜਨ ਕਰਦੇ ਹਨ। ਜਿਹੜੇ ਲੋਕ ਆਪਣੀਆਂ ਪ੍ਰਓਰਟੀਜ ਸਹੀ ਤਰ੍ਹਾਂ ਤੈਅ ਕਰਦੇ ਹਨ, ਉਹ ਜੀਵਨ ਵਿੱਚ ਹਮੇਸ਼ਾ ਅੱਗੇ ਵੱਧਦੇ ਹਨ।

Mindfulness ਤੇ Meditation
Proactive Attitude ਦਾ ਸਭ ਤੋਂ ਵੱਡਾ ਸਾਧਨ ਧਿਆਨ ਹੈ। ਹਰ ਰੋਜ਼ 10–15 ਮਿੰਟ ਸਾਹ ’ਤੇ ਧਿਆਨ ਕਰੋ। ਆਪਣੇ ਦਿਨ ਦੀ ਸ਼ੁਰੂਆਤ Mindfulness ਨਾਲ ਕਰੋ— ਖਾਣ ਵੇਲੇ, ਗੱਲ ਕਰਦੇ ਹੋਏ, ਤੁਰਦੇ ਹੋਏ present moment ਵਿੱਚ ਰਹੋ। Meditation ਸਾਨੂੰ ਇਹ ਸਿਖਾਉਂਦੀ ਹੈ ਕਿ “ਮੈਂ ਆਪਣੇ ਵਿਚਾਰਾਂ ਅਤੇ ਜਜ਼ਬਾਤਾਂ ਦਾ ਦਰਸ਼ਕ ਹਾਂ, ਗ਼ੁਲਾਮ ਨਹੀਂ।”
Positive Self-Talk
Reactive ਲੋਕ ਆਪਣੇ ਆਪ ਨੂੰ ਕਹਿੰਦੇ ਹਨ:
“ਮੈਂ ਕੁੱਝ ਨਹੀਂ ਕਰ ਸਕਦਾ।”
“ਮੇਰੇ ਨਾਲ ਹਮੇਸ਼ਾ ਮਾੜਾ ਹੁੰਦਾ ਹੈ।”
Proactive ਲੋਕ ਆਪਣੇ ਆਪ ਨਾਲ ਗੱਲ ਕਰਦੇ ਹਨ:
“ਮੈਂ ਹਾਲਾਤ ਬਦਲ ਸਕਦਾ ਹਾਂ।”
ਹਰ ਸਮੱਸਿਆ ਦਾ ਹੱਲ ਹੈ।”
“ਮੈਂ ਆਪਣੀ ਖੁਸ਼ੀ ਦਾ ਮਾਲਕ ਹਾਂ।”
ਆਪਣੇ ਆਪ ਨਾਲ ਗੱਲ ਕਰਨ ਦਾ ਢੰਗ ਹੀ ਤੁਹਾਡੀ ਸੋਚ ਨੂੰ ਦਰਸਾਉਂਦਾ ਹੈ।
ਜ਼ਿੰਮੇਵਾਰੀ ਦੀ ਭਾਵਨਾ (Responsibility)
Reactive ਮਨੁੱਖ ਹਮੇਸ਼ਾ ਕਹਿੰਦਾ ਹੈ: “ਇਹ ਮੇਰੀ ਗ਼ਲਤੀ ਨਹੀਂ।”
Proactive ਮਨੁੱਖ ਕਹਿੰਦਾ ਹੈ: “ਜੇ ਸਮੱਸਿਆ ਮੇਰੇ ਨਾਲ ਹੈ, ਤਾਂ ਹੱਲ ਵੀ ਮੇਰੇ ਹੱਥ ਵਿੱਚ ਹੈ।”
ਉਦਾਹਰਨ ਦੇ ਤੌਰ ਤੇ :-
ਜੇ ਬੱਚਾ ਪੜ੍ਹਦਾ ਨਹੀਂ, ਤਾਂ Reactive ਮਾਪੇ ਕਹਿੰਦੇ ਹਨ – “ਬੱਚਾ ਹੀ ਆਲਸੀ ਹੈ।”
Proactive ਮਾਪੇ ਕਹਿੰਦੇ ਹਨ – “ਸ਼ਾਇਦ ਮੈਂ ਬੱਚੇ ਨੂੰ ਸਹੀ ਪ੍ਰੇਰਨਾ ਨਹੀਂ ਦੇ ਰਿਹਾ। ਆਓ, ਕੋਈ ਨਵਾਂ ਤਰੀਕਾ ਅਪਣਾਈਏ।”
ਸੋ ਅਖੀਰ ਵਿੱਚ ਮੈਂ ਇਹ ਹੀ ਕਹਾਂਗਾ ਕਿ ਜਦੋਂ ਕੋਈ ਵੀ ਸਿਚੁਏਸ਼ਨ ਸਾਡੇ ਸਾਹਮਣੇ ਆਉਂਦੀ ਹੈ ਤਾਂ ਉਸ ਨਾਲ ਇਕਦਮ ਜਵਾਬ ਦੇਣ ਦੀ ਬਜਾਏ ਥੋੜ੍ਹਾ ਰੁਕ ਕੇ, ਸੋਚ ਕੇ ਸਹੀ ਜਵਾਬ ਦੇਣਾ ਚਾਹੀਦਾ ਹੈ। ਜਿਵੇਂ ਸਾਨੂੰ ਬਿਨਾਂ ਸੋਚੇ ਸਮਝੇ ਹਰ ਗੱਲ ਤੇ ਇਕਦਮ ਪ੍ਰਤਿਕ੍ਰਿਆ ਦੇਣ ਦੀ ਆਦਤ ਹੈ ਉਸੇ ਤਰ੍ਹਾਂ ਥੋੜ੍ਹਾ ਰੁਕ ਕੇ, ਸੋਚ ਸਮਝ ਕੇ ਪ੍ਰਤੀਕਿਰਿਆ ਦੀ ਆਦਤ ਵੀ ਪੈ ਜਾਵੇਗੀ ਪਰ ਇਸ ਦੀ ਪ੍ਰੈਕਟਿਸ ਜ਼ਰੂਰ ਕਰਨੀ ਪਵੇਗੀ। ਇਹ ਆਦਤ ਪਾਉਣ ਨਾਲ ਘਰ ਦਾ ਕਲੇਸ਼ ਘਟਦਾ ਹੈ, ਮਾਨਸਿਕ ਤਣਾਓ ਵੀ ਘਟਦਾ ਹੈ ਤੇ ਸਾਡੀ ਨਿੱਜੀ ਜ਼ਿੰਦਗੀ ਅਤੇ ਸਾਡੇ ਰਿਸ਼ਤਿਆਂ ਵਿੱਚ ਪਿਆਰ, ਥਬਾਕ, ਖੁਸ਼ੀ ਤੇ ਮਜ਼ਬੂਤੀ ਆਉਂਦੀ ਹੈ। ਇਹੀ ਕਾਰਨ ਹੈ ਕਿ ਮਨੋਵਿਗਿਆਨੀ, ਅਧਿਆਤਮਿਕ ਅਧਿਆਪਕ ਅਤੇ ਲੀਡਰਸ਼ਿਪ ਦੇ ਵਿਦਵਾਨ ਹਮੇਸ਼ਾ ਇਹ ਗੱਲ ਉਭਾਰਦੇ ਹਨ ਕਿ “ਜੀਵਨ 10% ਉਹ ਹੈ ਜੋ ਸਾਡੇ ਨਾਲ ਹੁੰਦਾ ਹੈ, ਅਤੇ 90% ਉਹ ਹੈ ਕਿ ਅਸੀਂ ਉਸ ’ਤੇ ਕਿਵੇਂ ਪ੍ਰਤੀਕਿਰਿਆ ਕਰਦੇ ਹਾਂ।”

ਲੇਖਕ :- ਰੇਸ਼ਮ ਸਿੰਘ, ਮਨਰੇਵਾ (ਨਿਊਜ਼ੀਲੈਂਡ)
ਮੋਬਾਈਲ ਨੰਬਰ :- +64 223203137







Be First to Comment