ਅਮਰੀਕਾ ਦੇ ਇਤਿਹਾਸ ਵਿੱਚ 24 ਨਵੰਬਰ 1971 ਦਾ ਦਿਨ ਇੱਕ ਅਜਿਹੀ ਘਟਨਾ ਨਾਲ ਹਮੇਸ਼ਾਂ ਲਈ ਦਰਜ ਹੋ ਗਿਆ ਜੋ ਅੱਜ ਤੱਕ ਇਕ ਅਣਸੁਲਝਿਆ ਭੇਦ ਬਣੀ ਹੋਈ ਹੈ। ਉਸ ਦਿਨ ਸੀਏਟਲ ਤੋਂ ਪੋਰਟਲੈਂਡ ਜਾ ਰਹੀ ਨੌਰਥਵੈਸਟ ਔਰੀਐਂਟ ਏਅਰਲਾਈਨ ਦੀ ਫਲਾਈਟ ਨੰਬਰ 305 ਨੇ ਹਵਾਈ ਇਤਿਹਾਸ ਨੂੰ ਬਦਲ ਦਿੱਤਾ। ਇਸ ਜਹਾਜ਼ ਵਿੱਚ ਇਕ ਆਮ ਦਿਖਾਈ ਦੇਣ ਵਾਲਾ, ਕਾਲੇ ਸੂਟ, ਸਫ਼ੈਦ ਕਮੀਜ਼, ਕਾਲੀ ਟਾਈ ਤੇ ਚਸ਼ਮੇ ਵਾਲਾ ਆਦਮੀ ਸਵਾਰ ਹੋਇਆ ਜਿਸ ਨੇ ਆਪਣੇ ਆਪ ਨੂੰ “ਡੈਨ ਕੂਪਰ” ਕਿਹਾ। ਬਾਅਦ ਵਿੱਚ ਮੀਡੀਆ ਦੀ ਗਲਤੀ ਕਾਰਨ ਇਹ ਨਾਮ “D.B. Cooper” ਵਜੋਂ ਪ੍ਰਸਿੱਧ ਹੋ ਗਿਆ।

ਜਹਾਜ਼ ਵਿੱਚ ਸਵਾਰੀ ਅਤੇ ਸ਼ੁਰੂਆਤੀ ਹਾਲਾਤ
Cooper ਨੇ ਬਹੁਤ ਸ਼ਾਂਤ ਤੇ ਆਤਮ-ਵਿਸ਼ਵਾਸੀ ਅੰਦਾਜ਼ ਵਿੱਚ ਆਪਣੀ ਟਿਕਟ ਖਰੀਦੀ। ਉਸਨੇ ਕੋਈ ਘਬਰਾਹਟ ਨਹੀਂ ਦਿਖਾਈ। ਜਹਾਜ਼ ਵਿੱਚ ਬੈਠ ਕੇ ਉਸਨੇ ਇੱਕ ਏਅਰ ਹੋਸਟੇਸ ਨੂੰ ਇੱਕ ਕਾਗਜ਼ ਦੀ ਪਰਚੀ ਦਿੱਤੀ। ਪਹਿਲਾਂ ਤਾਂ ਏਅਰ ਹੋਸਟਸ ਨੇ ਸੋਚਿਆ ਇਹ ਫ਼ੋਨ ਨੰਬਰ ਹੋਵੇਗਾ, ਪਰ Cooper ਨੇ ਹੌਲੀ ਜਿਹੀ ਕਿਹਾ – “ਮੈਡਮ, ਤੁਹਾਨੂੰ ਇਹ ਪੜ੍ਹਣਾ ਚਾਹੀਦਾ ਹੈ, ਮੇਰੇ ਕੋਲ ਬੰਬ ਹੈ।” ਉਸ ਪਰਚੀ ਵਿੱਚ ਸਪਸ਼ਟ ਲਿਖਿਆ ਸੀ ਕਿ ਉਸਦੇ ਬ੍ਰੀਫਕੇਸ ਵਿੱਚ ਬੰਬ ਹੈ ਅਤੇ ਉਹ ਜਹਾਜ਼ ਹਾਈਜੈਕ ਕਰ ਰਿਹਾ ਹੈ।
ਉਸ ਰਾਤ ਦਾ ਮੌਸਮ
ਜਿਸ ਸਮੇਂ ਇਹ ਹਾਈਜੈਕਿੰਗ ਹੋ ਰਹੀ ਸੀ, ਉਸ ਰਾਤ ਪੈਸਿਫਿਕ ਨੌਰਥਵੈਸਟ ਖੇਤਰ ਵਿੱਚ ਮੌਸਮ ਬਹੁਤ ਖ਼ਰਾਬ ਸੀ। ਨਵੰਬਰ ਦਾ ਮਹੀਨਾ, ਉੱਤਰੀ ਅਮਰੀਕਾ ਦਾ ਠੰਢਾ ਇਲਾਕਾ, ਉੱਪਰੋਂ ਲਗਾਤਾਰ ਬਾਰਿਸ਼ ਅਤੇ ਤੇਜ਼ ਹਵਾਵਾਂ। ਆਕਾਸ਼ ਬੱਦਲਾਂ ਨਾਲ ਘਿਰਿਆ ਹੋਇਆ ਸੀ ਅਤੇ ਹੇਠਾਂ ਪਹਾੜੀਆਂ ਤੇ ਸੰਘਣੇ ਜੰਗਲ ਸਨ ਜੋ ਉਸਦੀ ਭੱਜਣ ਲਈ ਇਕ ਆਦਰਸ਼ ਜਗ੍ਹਾ ਸਾਬਤ ਹੋਏ।
ਕਰਮਚਾਰੀਆਂ ਨੂੰ ਦਿੱਤੀਆਂ ਤਕਨੀਕੀ ਹਦਾਇਤਾਂ
ਜਦੋਂ ਉਸਨੇ $200,000 ਦੀ ਮੰਗ ਰੱਖੀ ਅਤੇ ਪੈਸੇ ਮਿਲ ਗਏ ਤਾਂ ਉਸਨੇ ਪਾਇਲਟਾਂ ਨੂੰ ਬਹੁਤ ਹੀ ਵਿਸ਼ੇਸ਼ ਹੁਕਮ ਦਿੱਤੇ। Cooper ਨੇ ਕਿਹਾ ਕਿ ਜਹਾਜ਼ ਦੀ ਉਚਾਈ 10,000 ਫੁੱਟ ਤੋਂ ਵੱਧ ਨਾ ਹੋਵੇ ਅਤੇ ਗਤੀ 200 ਨਾਟਸ (ਲਗਭਗ 370 ਕਿਮੀ ਪ੍ਰਤੀ ਘੰਟਾ) ਤੋਂ ਵੱਧ ਨਾ ਕੀਤੀ ਜਾਵੇ। ਉਸਨੇ ਇਹ ਵੀ ਕਿਹਾ ਕਿ ਲੈਂਡਿੰਗ ਗੀਅਰ ਬਾਹਰ ਰੱਖੇ ਜਾਣ, ਫਲੈਪਾਂ ਨੂੰ 15 ਡਿਗਰੀ ਤੇ ਰੱਖਿਆ ਜਾਵੇ ਅਤੇ ਕੇਬਿਨ ਦਾ ਪ੍ਰੈਸ਼ਰ ਕੁਝ ਘਟਾ ਦਿੱਤਾ ਜਾਵੇ ਤਾਂ ਕਿ ਪਿੱਛੇ ਵਾਲਾ ਦਰਵਾਜ਼ਾ ਖੋਲ੍ਹਣਾ ਆਸਾਨ ਹੋ ਸਕੇ। ਇਹੋ ਜਿਹੀਆਂ ਹਦਾਇਤਾਂ ਕੇਵਲ ਉਹ ਵਿਅਕਤੀ ਹੀ ਦੇ ਸਕਦਾ ਸੀ ਜਿਸਨੂੰ Boeing 727 ਜਿਹੇ ਜਹਾਜ਼ਾਂ ਦੀ ਪੂਰੀ ਜਾਣਕਾਰੀ ਹੋਵੇ। ਇਹ ਗੱਲ FBI ਨੂੰ ਸ਼ੁਰੂ ਤੋਂ ਹੀ ਹੈਰਾਨ ਕਰਦੀ ਰਹੀ।
ਛਲਾਂਗ ਦਾ ਪਲ
ਰਾਤ ਦੇ ਲਗਭਗ 8 ਵਜੇ ਜਦੋਂ ਜਹਾਜ਼ ਵਾਸ਼ਿੰਗਟਨ ਰਾਜ ਅਤੇ ਓਰੇਗਨ ਦੀ ਸੀਮਾ ਦੇ ਉੱਪਰ ਸੀ, Cooper ਨੇ ਪਿੱਛੇ ਵਾਲਾ ਦਰਵਾਜ਼ਾ ਖੋਲ੍ਹਿਆ। ਤੁਰੰਤ ਹੀ ਬਾਹਰੋਂ ਤੇਜ਼ ਹਵਾ ਅਤੇ ਬਾਰਿਸ਼ ਦੀਆਂ ਬੂੰਦਾਂ ਅੰਦਰ ਆਉਣ ਲੱਗੀਆਂ। ਹਵਾਈ ਜਹਾਜ਼ ਦੇ ਅੰਦਰ ਸ਼ੋਰ ਬਹੁਤ ਵਧ ਗਿਆ। Cooper ਨੇ ਸ਼ਾਂਤੀ ਨਾਲ ਪੈਰਾਸ਼ੂਟ ਪਾਇਆ, ਪੈਸਿਆਂ ਨਾਲ ਭਰੇ ਬੈਗ ਨੂੰ ਕਮਰ ਨਾਲ ਬੰਨ੍ਹਿਆ ਅਤੇ ਬਿਨਾਂ ਕਿਸੇ ਹਿਚਕਿਚਾਹਟ ਦੇ ਹਨੇਰੀ, ਤੂਫ਼ਾਨੀ ਰਾਤ ਵਿੱਚ ਛਲਾਂਗ ਲਾ ਦਿੱਤੀ। ਉਸ ਮੋਕੇ ਤੋਂ ਬਾਅਦ ਕਿਸੇ ਨੇ ਵੀ ਉਸਨੂੰ ਕਦੇ ਨਹੀਂ ਵੇਖਿਆ।

ਜਾਂਚ ਦੀ ਸ਼ੁਰੂਆਤ
ਜਦੋਂ Cooper ਨੇ ਛਲਾਂਗ ਮਾਰੀ, ਉਸ ਤੋਂ ਕੁਝ ਮਿੰਟ ਬਾਅਦ ਹੀ ਪਾਇਲਟਾਂ ਨੇ ਕੰਟਰੋਲ ਟਾਵਰ ਨੂੰ ਸੂਚਨਾ ਦਿੱਤੀ। ਸੁਰੱਖਿਆ ਏਜੰਸੀਆਂ, ਖਾਸ ਕਰਕੇ FBI, ਤੁਰੰਤ ਹੀ ਐਕਸ਼ਨ ਵਿੱਚ ਆ ਗਈਆਂ। ਪਰ ਤੂਫ਼ਾਨੀ ਮੌਸਮ, ਘੁੱਪ ਹਨੇਰਾ ਅਤੇ ਜੰਗਲਾਂ ਵਾਲਾ ਖੇਤਰ FBI ਲਈ ਸਭ ਤੋਂ ਵੱਡੀ ਰੁਕਾਵਟ ਸਾਬਤ ਹੋਏ। ਉਨ੍ਹਾਂ ਨੇ ਤੁਰੰਤ ਹੀ ਆਪਰੇਸ਼ਨ NORJAK (Northwest Hijacking) ਸ਼ੁਰੂ ਕੀਤਾ।
ਸੁਰਾਗ ਅਤੇ ਸਬੂਤ (FBI ਨੂੰ ਕਈ ਛੋਟੇ-ਛੋਟੇ ਸੁਰਾਗ ਮਿਲੇ)

1. Cooper ਦੀ ਟਾਈ
ਜਹਾਜ਼ ਦੇ ਸੀਟ ਨੰਬਰ 18 ‘ਤੇ ਉਸਦੀ ਕਾਲੀ ਕਲਿੱਪ-ਆਨ ਟਾਈ ਮਿਲੀ। ਇਸ ‘ਤੇ DNA ਤੇ ਮਾਇਕਰੋਪਾਰਟਿਕਲਜ਼ ਮਿਲੇ ਜਿਨ੍ਹਾਂ ਤੋਂ ਇਹ ਪਤਾ ਲੱਗਦਾ ਸੀ ਕਿ ਉਹ ਸ਼ਾਇਦ ਕਿਸੇ ਕੈਮੀਕਲ ਜਾਂ ਮੈਨੂਫੈਕਚਰਿੰਗ ਫੈਕਟਰੀ ਵਿੱਚ ਕੰਮ ਕਰਦਾ ਸੀ।

2. ਪੈਸਿਆਂ ਦਾ ਮਿਲਣਾ
1980 ਵਿੱਚ, ਇੱਕ ਮੁੰਡਾ ਬ੍ਰਾਇਨ ਇੰਗਰਾਮ ਆਪਣੇ ਪਰਿਵਾਰ ਨਾਲ ਕੋਲੰਬੀਆ ਦਰਿਆ ਦੇ ਕੰਢੇ ਛੁੱਟੀਆਂ ਮਨਾ ਰਿਹਾ ਸੀ।ਉਸਨੂੰ ਰੇਤ ਵਿੱਚੋਂ $5,800 ਲੱਭੇ । ਇਹ ਨੋਟ ਉਹੀ ਸੀਰੀਅਲ ਨੰਬਰ ਵਾਲੇ ਸਨ ਜੋ FBI ਨੇ Cooper ਨੂੰ ਦਿੱਤੇ ਸਨ। ਇਹ ਸਭ ਤੋਂ ਵੱਡਾ ਸਬੂਤ ਸੀ ਕਿ Cooper ਨੇ ਸੱਚਮੁੱਚ ਹੀ ਉਹ ਨੋਟ ਵਰਤੇ ਨਹੀਂ ਸਨ।

3. Cooper ਦਾ ਬ੍ਰੀਫਕੇਸ ਜਾਂ ਪੈਰਾਸ਼ੂਟ ਨਹੀਂ ਮਿਲੇ
FBI ਨੇ ਹਜ਼ਾਰਾਂ ਵਰਗ ਮੀਲ ਖੇਤਰ ਵਿੱਚ ਖੋਜ ਕੀਤੀ, ਪਰ ਨਾ ਕੋਈ ਪੈਰਾਸ਼ੂਟ ਮਿਲਿਆ ਅਤੇ ਨਾ ਹੀ ਬ੍ਰੀਫਕੇਸ। ਇਸ ਗੱਲ ਨੇ ਭੇਦ ਹੋਰ ਵੀ ਗਹਿਰਾ ਕਰ ਦਿੱਤਾ।

FBI ਨੇ ਹਜ਼ਾਰਾਂ ਲੋਕਾਂ ਦੀ ਜਾਂਚ ਕੀਤੀ। ਕੁਝ ਬਹੁਤ ਹੀ ਪ੍ਰਮੁੱਖ ਸ਼ੱਕੀ ਵਿਅਕਤੀ ਸਾਹਮਣੇ ਆਏ
1. ਰਿਚਰਡ ਫਲੋਇਡ ਮੈਕਕੌਇ (Richard Floyd McCoy)
ਇਹ ਵਿਅਕਤੀ 1972 ਵਿੱਚ ਬਿਲਕੁਲ Cooper ਵਾਂਗ Boeing 727 ਜਹਾਜ਼ ਹਾਈਜੈਕ ਕਰਦਾ ਪਾਇਆ ਗਿਆ। ਉਸਨੇ ਵੀ $500,000 ਦੀ ਮੰਗ ਕੀਤੀ, ਪੈਰਾਸ਼ੂਟ ਨਾਲ ਪੈਸਿਆਂ ਸਮੇਤ ਛਲਾਂਗ ਲਗਾਈ। ਪਰ ਉਹ ਜਲਦੀ ਫੜਿਆ ਗਿਆ। ਉਸਦੀ ਸ਼ਕਲ-ਸੂਰਤ ਅਤੇ ਢੰਗ Cooper ਨਾਲ ਮਿਲਦੇ ਸਨ। ਕਈ ਲੋਕਾਂ ਦਾ ਮੰਨਣਾ ਹੈ ਕਿ Cooper ਤੇ McCoy ਇੱਕੋ ਵਿਅਕਤੀ ਸਨ, ਪਰ FBI ਨੇ ਕਿਹਾ ਕਿ ਉਸ ਵੇਲੇ McCoy ਦੀ ਉਮਰ ਬਹੁਤ ਘੱਟ ਸੀ।
2. ਕੇਨੇਥ ਕਰਿਸਚਿਨਸਨ (Kenneth Christiansen)
ਇਹ ਵਿਅਕਤੀ Northwest Orient Airlines ਵਿੱਚ ਹੀ ਫਲਾਈਟ ਅਟੈਂਡੈਂਟ ਸੀ। ਉਸਨੂੰ ਜਹਾਜ਼ ਦੀਆਂ ਤਕਨੀਕੀ ਜਾਣਕਾਰੀਆਂ ਸੀ, ਉਹ ਪੈਰਾਸ਼ੂਟਿੰਗ ਦਾ ਤਜਰਬਾ ਰੱਖਦਾ ਸੀ ਅਤੇ ਉਸਦੀ ਰੂਪ ਰੇਖਾ Cooper ਨਾਲ ਮਿਲਦੀ ਸੀ। ਉਸਦੇ ਪਰਿਵਾਰਕ ਮੈਂਬਰਾਂ ਨੇ ਵੀ ਬਾਅਦ ਵਿੱਚ ਕਿਹਾ ਕਿ ਮੌਤ ਤੋਂ ਪਹਿਲਾਂ ਉਸਨੇ ਅਜਿਹੇ ਇਸ਼ਾਰੇ ਕੀਤੇ ਜੋ ਇਸ ਘਟਨਾ ਨਾਲ ਜੁੜੇ ਹੋ ਸਕਦੇ ਸਨ।

3. ਡੂਏਨ ਵੇਬਰ (Duane Weber)
ਮਰਨ ਤੋਂ ਥੋੜ੍ਹਾ ਪਹਿਲਾਂ ਉਸਨੇ ਆਪਣੀ ਪਤਨੀ ਨੂੰ ਕਬੂਲਿਆ ਕਿ ਉਹੀ D.B. Cooper ਸੀ। ਉਸਦੀ ਪਤਨੀ ਨੇ ਕਈ ਅਜਿਹੇ ਸਬੂਤ ਦਿੱਤੇ ਜੋ ਸ਼ੱਕ ਪੈਦਾ ਕਰਦੇ ਸਨ ਜਿਵੇਂ ਕਿ ਉਸਦੇ ਕੋਲ Northwest Airlines ਦੀਆਂ notebooks, Columbia river ਇਲਾਕੇ ਨਾਲ ਲਗਾਅ ਅਤੇ ਕੁਝ ਨੋਟ ਜੋ ਲੁੱਟੀ ਗਈ ਰਕਮ ਨਾਲ ਮਿਲਦੇ ਸਨ।ਹਾਲਾਂਕਿ, DNA ਟੈਸਟ ਉਸਨੂੰ ਮਿਲਾਉਂਦਾ ਨਹੀਂ ਸੀ।
4. ਸ਼ੈਰੀਡਨ ਪੀਟਰਸਨ (Sheridan Peterson)
Sheridan Peterson Boeing ਕੰਪਨੀ ਵਿੱਚ ਇੰਜੀਨੀਅਰ ਸੀ ਅਤੇ ਪੈਰਾਸ਼ੂਟਿੰਗ ਦਾ ਸ਼ੌਕੀਨ ਸੀ। ਉਸਦੀ ਸ਼ਕਲ ਵੀ ਕੁਝ ਹੱਦ ਤੱਕ Cooper ਨਾਲ ਮਿਲਦੀ ਸੀ। ਉਸਦੀ lifestyle ਕਾਫ਼ੀ adventurous ਸੀ ਅਤੇ ਉਸਦੀ ਪਹਿਚਾਣ ਇਕ ਐਸੇ ਵਿਅਕਤੀ ਵਜੋਂ ਸੀ ਜੋ ਜੋਖ਼ਿਮ ਭਰੀਆਂ ਗਤੀਵਿਧੀਆਂ ਕਰਨਾ ਪਸੰਦ ਕਰਦਾ ਸੀ। ਕਈ ਲੋਕਾਂ ਨੇ ਕਿਹਾ ਕਿ ਉਸਦੇ ਕੋਲ Boeing 727 ਬਾਰੇ ਬਹੁਤ ਵਿਸਥਾਰਿਤ ਜਾਣਕਾਰੀ ਸੀ, ਜਿਸ ਨਾਲ ਉਹ ਇਸ ਹਾਈਜੈਕ ਲਈ perfect suspect ਬਣਦਾ ਸੀ। ਪਰ FBI ਉਸਦੇ ਵਿਰੁੱਧ ਪੱਕੇ ਸਬੂਤ ਨਾ ਲੱਭ ਸਕੀ।

5. ਵਿਲੀਅਮ ਗੋਸੈੱਟ (William Gossett)
Gossett ਇੱਕ ਮਿਲਟਰੀ ਪਿਛੋਕੜ ਵਾਲਾ ਵਿਅਕਤੀ ਸੀ ਜਿਸਨੂੰ ਪੈਰਾਸ਼ੂਟਿੰਗ ਅਤੇ survival skills ਦੀ ਬਹੁਤ ਜਾਣਕਾਰੀ ਸੀ। ਉਸਦੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਅਕਸਰ ਆਪਣੀ ਗੱਲਬਾਤ ਵਿੱਚ “D.B. Cooper” ਦਾ ਜ਼ਿਕਰ ਕਰਦਾ ਸੀ। ਕੁਝ ਲੋਕਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਉਸਨੇ ਆਪੇ ਕਬੂਲਿਆ ਸੀ ਕਿ ਉਹੀ ਹਾਈਜੈਕਰ ਸੀ। ਉਸਦੀ physical appearance ਵੀ ਕੁਝ ਮਿਲਦੀ ਸੀ, ਪਰ DNA ਟੈਸਟ ਨੇ ਉਸਨੂੰ ਵੀ ਬਾਹਰ ਕਰ ਦਿੱਤਾ।
6. L.D. Cooper
ਇਹ ਇਕ ਪੇਂਟਰ ਸੀ ਅਤੇ ਉਸਦੀ ਭਤੀਜੀ ਨੇ ਕਿਹਾ ਕਿ ਉਸਦੀ ਸ਼ਕਲ-ਸੂਰਤ ਬਿਲਕੁਲ FBI ਵੱਲੋਂ ਬਣਾਏ ਸਕੈਚ ਨਾਲ ਮਿਲਦੀ ਸੀ। ਉਸਨੇ ਕਿਹਾ ਕਿ ਉਸਦਾ ਚਾਚਾ ਹਾਈਜੈਕਿੰਗ ਵਾਲੇ ਦਿਨ ਘਰੋਂ ਨਕਲੀ ਬੰਬ ਵਰਗਾ ਕੁਝ ਚੀਜ਼ ਲੈ ਕੇ ਨਿਕਲਿਆ ਸੀ ਅਤੇ ਬਾਅਦ ਵਿੱਚ ਘਰ ਆ ਕੇ ਉਸਦੀ ਹਾਲਤ ਵੀ ਵਿਗੜੀ ਹੋਈ ਸੀ। ਪਰ ਇਹ ਸਾਰੀ ਗੱਲ ਉਸਦੀ ਭਤੀਜੀ ਦੇ ਬਿਆਨ ਤੇ ਆਧਾਰਿਤ ਸੀ, ਸਬੂਤਾਂ ਦੀ ਘਾਟ ਕਾਰਨ ਇਹ ਸਿਰਫ਼ ਇੱਕ ਕਿਆਸ ਹੀ ਬਣ ਕੇ ਰਹਿ ਗਿਆ।
7. ਬਾਰਬਰਾ ਡੇਟਨ (Barbara Dayton)
ਇਹ ਇੱਕ ਹੋਰ ਦਿਲਚਸਪ ਸ਼ੱਕੀ ਵਿਅਕਤੀ ਸੀ। ਬਾਰਬਰਾ ਇੱਕ transgender ਔਰਤ ਸੀ ਜਿਸਦਾ ਪਹਿਲਾਂ ਨਾਮ ਰਾਬਰਟ ਸੀ। ਉਹ ਪਾਇਲਟ ਰਹੀ ਸੀ ਅਤੇ ਪੈਰਾਸ਼ੂਟਿੰਗ ਦਾ ਵੀ ਤਜਰਬਾ ਸੀ। ਕੁਝ ਲੋਕਾਂ ਦਾ ਕਹਿਣਾ ਸੀ ਕਿ ਉਸਨੇ ਹਾਈਜੈਕਿੰਗ ਕੀਤੀ ਅਤੇ ਬਾਅਦ ਵਿੱਚ ਆਪਣੀ gender identity ਬਦਲ ਕੇ ਆਪਣੇ ਆਪ ਨੂੰ ਲੁਕਾ ਲਿਆ। ਪਰ ਇਸ ਗੱਲ ਲਈ ਵੀ ਕੋਈ ਢੁੱਕਵਾਂ ਸਬੂਤ ਨਹੀਂ ਮਿਲਿਆ।

FBI ਦੇ ਵਿਸ਼ਲੇਸ਼ਣ
FBI ਨੇ ਲਗਭਗ 45 ਸਾਲਾਂ ਤੱਕ ਇਹ ਕੇਸ ਚਲਾਇਆ। ਉਨ੍ਹਾਂ ਦੇ ਰਿਕਾਰਡ ਮੁਤਾਬਕ 1,000 ਤੋਂ ਵੱਧ ਸ਼ੱਕੀ ਵਿਅਕਤੀ ਜਾਂਚੇ ਗਏ। 800 ਤੋਂ ਵੱਧ ਲੋਕਾਂ ਨੇ ਕਬੂਲਿਆ ਕਿ ਉਹ D.B. Cooper ਹਨ, ਪਰ ਸਭ ਫ਼ਰਜ਼ੀ ਸਾਬਤ ਹੋਏ। FBI ਨੇ ਆਖ਼ਰਕਾਰ 2016 ਵਿੱਚ ਇਸ ਕੇਸ ਦੀ ਜਾਂਚ ਬੰਦ ਕਰ ਦਿੱਤੀ, ਪਰ ਕਿਹਾ ਕਿ ਜੇਕਰ ਨਵੇਂ ਸਬੂਤ ਮਿਲੇ ਤਾਂ ਕੇਸ ਮੁੜ ਖੋਲ੍ਹਿਆ ਜਾ ਸਕਦਾ ਹੈ।
ਜਨਤਕ ਕਿਆਸ
ਇਸ ਕੇਸ ਨੇ ਲੋਕਾਂ ਦੀ ਕਲਪਨਾ ਨੂੰ ਬੇਹੱਦ ਪ੍ਰਭਾਵਿਤ ਕੀਤਾ। ਅਮਰੀਕਾ ਵਿੱਚ ਕਈ ਲੋਕਾਂ ਨੇ ਸੋਚਿਆ ਕਿ Cooper ਇੱਕ Robin Hood ਕਿਸਮ ਦਾ ਕਿਰਦਾਰ ਸੀ, ਜਿਸਨੇ ਬੈਂਕਾਂ ਜਾਂ ਕੰਪਨੀਆਂ ਤੋਂ ਪੈਸੇ ਲੈ ਕੇ ਕੋਈ ਵੱਡੀ ਚਾਲ ਚੱਲੀ। ਕੁਝ ਲੋਕਾਂ ਦਾ ਮੰਨਣਾ ਹੈ ਕਿ ਉਹ ਛਲਾਂਗ ਮਾਰ ਕੇ ਮਰ ਗਿਆ ਸੀ ਕਿਉਂਕਿ ਮੌਸਮ ਬਹੁਤ ਖ਼ਰਾਬ ਸੀ ਅਤੇ ਸੰਘਣੇ ਜੰਗਲਾਂ ਵਿੱਚ ਬਚਣਾ ਮੁਸ਼ਕਲ ਸੀ। ਹੋਰਾਂ ਦਾ ਕਹਿਣਾ ਹੈ ਕਿ ਉਹ ਬਚ ਗਿਆ ਅਤੇ ਨਵੀਂ ਪਹਿਚਾਣ ਨਾਲ ਕਿਤੇ ਸ਼ਾਂਤੀ ਨਾਲ ਜੀਵਨ ਬਤੀਤ ਕਰਦਾ ਰਿਹਾ।
ਉਸ ਰਾਤ ਦਾ ਮੌਸਮ
24 ਨਵੰਬਰ 1971 ਦੀ ਉਹ ਰਾਤ ਤੂਫ਼ਾਨੀ ਸੀ। ਆਕਾਸ਼ ਵਿੱਚ ਸੰਘਣੇ ਬੱਦਲ, ਤੇਜ਼ ਹਵਾ ਅਤੇ ਹਲਕੀ ਵਰਖਾ ਹੋ ਰਹੀ ਸੀ। ਤਾਪਮਾਨ ਕਾਫ਼ੀ ਘੱਟ ਸੀ ਅਤੇ ਹਵਾ ਦੀ ਗਤੀ Cooper ਲਈ ਬਹੁਤ ਵੱਡੀ ਚੁਣੌਤੀ ਸੀ। ਜਦੋਂ ਉਸਨੇ ਪੈਰਾਸ਼ੂਟ ਖੋਲ੍ਹ ਕੇ ਛਲਾਂਗ ਮਾਰੀ, ਉਸਦੇ ਸਾਹਮਣੇ ਹਨੇਰਾ ਹੀ ਹਨੇਰਾ ਸੀ। ਕੋਈ ਵੀ ਆਮ ਪੈਰਾਸ਼ੂਟ ਜੰਪਰ ਐਸੇ ਹਾਲਾਤ ਵਿੱਚ ਜਾਨ ਗੁਆ ਸਕਦਾ ਸੀ।
ਜਹਾਜ਼ ਦੀ ਉਚਾਈ ਅਤੇ ਗਤੀ
Cooper ਨੇ ਜਹਾਜ਼ ਦੇ ਕਰਮਚਾਰੀਆਂ ਨੂੰ ਖਾਸ ਹੁਕਮ ਦਿੱਤੇ ਸਨ
ਜਹਾਜ਼ ਦੀ ਉਚਾਈ 10,000 ਫੁੱਟ ਰੱਖੋ।
ਗਤੀ 200 ਨਾਟਸ ਤੋਂ ਵੱਧ ਨਾ ਹੋਵੇ।
ਫਲੈਪਾਂ ਨੂੰ 15 ਡਿਗਰੀ ‘ਤੇ ਰੱਖੋ।
ਜਹਾਜ਼ ਦੇ ਪਿਛਲੇ ਹਿੱਸੇ ਦੀ ਪੌੜੀ (rear airstair) ਖੁੱਲ੍ਹੀ ਛੱਡੋ।
ਇਹ ਹੁਕਮ ਦਰਸਾਉਂਦੇ ਹਨ ਕਿ Cooper ਨੂੰ Boeing 727 ਦੀ ਬਣਾਵਟ ਅਤੇ ਉਸਦੀ ਉਡਾਣ ਬਾਰੇ ਡੂੰਘੀ ਜਾਣਕਾਰੀ ਸੀ। ਇਹੀ ਕਾਰਨ ਸੀ ਕਿ ਕਈ ਜਾਂਚ ਅਧਿਕਾਰੀਆਂ ਨੇ ਮੰਨਿਆ ਕਿ ਉਹ ਜ਼ਰੂਰ ਮਿਲਟਰੀ ਪਿਛੋਕੜ ਵਾਲਾ ਜਾਂ ਪਾਇਲਟ ਰਿਹਾ ਹੋਵੇਗਾ।
ਛਲਾਂਗ ਤੋਂ ਬਾਅਦ
ਜਦੋਂ Cooper ਨੇ ਹਨੇਰੇ ਵਿੱਚ ਛਲਾਂਗ ਮਾਰੀ, ਉਸਦੇ ਕੋਲ ਪੈਸਿਆਂ ਦਾ ਭਾਰੀ ਬੈਗ ਅਤੇ ਇੱਕ ਹੀ ਪੈਰਾਸ਼ੂਟ (ਬੈਕਅੱਪ ਵਾਲਾ ਛੱਡ ਦਿੱਤਾ ਸੀ) ਕੋਈ ਵੱਡਾ ਸੁਰੱਖਿਆ ਉਪਕਰਣ ਨਹੀਂ ਸੀ। ਕਈ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਉਹ ਬਚ ਨਹੀਂ ਸਕਿਆ। ਕਿਉਂਕਿ ਮੌਸਮ ਬਹੁਤ ਖ਼ਰਾਬ ਸੀ। ਜੰਗਲਾਂ ਵਿੱਚ ਉਤਰਨਾ ਅਸੰਭਵ ਸੀ। ਉਸਦੇ ਕੋਲ ਗਰਮ ਕੱਪੜੇ ਨਹੀਂ ਸਨ ਪਰ ਹੋਰ ਵਿਦਵਾਨ ਕਹਿੰਦੇ ਹਨ ਕਿ ਉਹ ਬਚ ਗਿਆ ਹੋ ਸਕਦਾ ਹੈ ਕਿਉਂਕਿ ਪੈਸਿਆਂ ਦਾ ਸਿਰਫ਼ $5,800 ਹੀ ਮਿਲਿਆ, ਬਾਕੀ ਨਹੀਂ । ਕੋਈ ਲਾਸ਼ ਜਾਂ ਸਾਮਾਨ ਕਦੇ ਨਹੀਂ ਮਿਲਿਆ। ਉਸਦੀ ਯੋਜਨਾ ਬਹੁਤ ਸੋਚੀ ਸਮਝੀ ਸੀ।
ਲੋਕਾਂ ਦੇ ਵਿਚਾਰ
ਕੁਝ ਲੋਕਾਂ ਲਈ D.B. Cooper ਇੱਕ ਲੈਜੈਂਡਰੀ ਹੀਰੋ ਹੈ, ਜਿਸਨੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਤੇ ਸਿਰਫ਼ ਕੰਪਨੀ ਤੋਂ ਪੈਸੇ ਲੈ ਕੇ ਗਾਇਬ ਹੋ ਗਿਆ। ਦੂਜਿਆਂ ਲਈ ਉਹ ਇੱਕ ਅਪਰਾਧੀ ਹੈ, ਜਿਸਨੇ ਕਾਨੂੰਨ ਦਾ ਉਲੰਘਣ ਕੀਤਾ ਅਤੇ ਖ਼ਤਰਨਾਕ ਖੇਡ ਖੇਡੀ। ਅਮਰੀਕਾ ਵਿੱਚ ਹਰ ਸਾਲ ਉਸਦੀ ਯਾਦ ਵਿੱਚ “Cooper Day” ਮਨਾਇਆ ਜਾਂਦਾ ਹੈ। ਫਿਲਮਾਂ, ਗਾਣਿਆਂ ਅਤੇ ਕਿਤਾਬਾਂ ਵਿੱਚ ਉਸਦੀ ਕਹਾਣੀ ਅੱਜ ਵੀ ਲੋਕਾਂ ਨੂੰ ਮੋਹ ਲੈਂਦੀ ਹੈ।
45 ਸਾਲਾਂ ਦੀ ਜਾਂਚ
FBI ਨੇ ਇਸ ਕੇਸ ਉੱਤੇ ਲਗਾਤਾਰ ਦਹਾਕਿਆਂ ਤੱਕ ਕੰਮ ਕੀਤਾ। 1,000 ਤੋਂ ਵੱਧ ਸ਼ੱਕੀ ਵਿਅਕਤੀ ਜਾਂਚੇ ਗਏ। ਕਈ ਲੋਕਾਂ ਨੇ ਖ਼ੁਦ ਨੂੰ Cooper ਕਿਹਾ, ਪਰ ਜਾਂਚ ‘ਚ ਸੱਚ ਨਾ ਨਿਕਲਿਆ। 1980 ਵਿੱਚ ਇੱਕ ਛੋਟੇ ਮੁੰਡੇ ਨੇ Columbia River ਦੇ ਨੇੜੇ $5,800 ਦੇ ਨੋਟ ਲੱਭੇ ਜੋ Cooper ਦੇ ਪੈਸਿਆਂ ਨਾਲ ਮਿਲਦੇ ਸਨ। ਪਰ ਇਹ ਵੀ ਭੇਦ ਨਹੀਂ ਖੁੱਲ ਸਕਿਆ ਕਿ ਬਾਕੀ ਪੈਸੇ ਕਿੱਥੇ ਗਏ। DNA ਟੈਸਟਿੰਗ ਨੇ ਕਈ ਸ਼ੱਕੀਆਂ ਨੂੰ ਬਾਹਰ ਕਰ ਦਿੱਤਾ ਪਰ ਕਿਸੇ ਨੂੰ ਫਸਾ ਨਹੀਂ ਸਕੀ। 2016 ਵਿੱਚ FBI ਨੇ ਐਲਾਨ ਕੀਤਾ ਕਿ ਹੁਣ ਉਹ ਅਧਿਕਾਰਕ ਤੌਰ ਤੇ ਇਸ ਕੇਸ ਦੀ ਜਾਂਚ ਬੰਦ ਕਰ ਰਹੀ ਹੈ। ਪਰ ਲੋਕਾਂ ਲਈ ਇਹ ਕਹਾਣੀ ਅਧੂਰੀ ਹੀ ਰਹੀ ਕਿਉਂਕਿ ਅੰਤਿਮ ਸੱਚ ਸਾਹਮਣੇ ਨਾ ਆ ਸਕਿਆ।
ਅੰਤਿਮ ਨਤੀਜੇ
ਕੁਝ ਲੋਕਾਂ ਦੇ ਅਨੁਸਾਰ Cooper ਛਲਾਂਗ ਮਾਰ ਕੇ ਮਰ ਗਿਆ ਅਤੇ ਜੰਗਲਾਂ ਵਿੱਚ ਉਸਦੀ ਲਾਸ਼ ਕਦੇ ਨਹੀਂ ਮਿਲੀ। ਕੁਝ ਕਹਿੰਦੇ ਹਨ ਕਿ ਉਹ ਕਾਮਯਾਬੀ ਨਾਲ ਬਚ ਗਿਆ ਅਤੇ ਨਵੀਂ ਪਹਿਚਾਣ ਨਾਲ ਕਿਤੇ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਪਰ ਅਸਲੀ ਸੱਚ ਕਿਸੇ ਨੂੰ ਨਹੀਂ ਪਤਾ।

ਇੱਕ ਅਨਸੁਲਝਿਆ ਭੇਦ
D.B. Cooper ਦਾ ਕੇਸ ਇਤਿਹਾਸ ਵਿੱਚ ਇੱਕੋ-ਇੱਕ ਅਨਸੁਲਝੀ ਹਾਈਜੈਕਿੰਗ ਮੰਨੀ ਜਾਂਦੀ ਹੈ। ਇਹ ਸਾਬਤ ਕਰਦਾ ਹੈ ਕਿ ਕਈ ਵਾਰ ਕਾਨੂੰਨੀ ਏਜੰਸੀਆਂ, ਵਿਗਿਆਨ ਅਤੇ ਤਕਨਾਲੋਜੀ ਵੀ ਕਿਸੇ ਇੱਕ ਵਿਅਕਤੀ ਦੇ ਚਾਲਾਕ ਦਿਮਾਗ ਅੱਗੇ ਹਾਰ ਸਕਦੀਆਂ ਹਨ। ਸੋ D.B. Cooper ਸਿਰਫ਼ ਇੱਕ ਹਾਈਜੈਕਰ ਨਹੀਂ ਸੀ, ਬਲਕਿ ਉਹ ਇਤਿਹਾਸ ਦਾ ਹਿੱਸਾ ਬਣ ਗਿਆ। ਉਸਦੀ ਛਲਾਂਗ ਨੇ ਸਿਰਫ਼ ਜਹਾਜ਼ ਹੀ ਨਹੀਂ, ਸਗੋਂ ਦੁਨੀਆ ਭਰ ਦੀ ਕਲਪਨਾ ਨੂੰ ਹਿਲਾ ਦਿੱਤਾ। ਅੱਜ ਵੀ, ਜਦੋਂ ਕੋਈ ਹਵਾਈ ਯਾਤਰਾ ਦੇ ਭੇਦਾਂ ਦੀ ਗੱਲ ਕਰਦਾ ਹੈ, ਸਭ ਤੋਂ ਪਹਿਲਾਂ ਨਾਮ ਲਿਆ ਜਾਂਦਾ ਹੈ D.B. Cooper ਉਹ ਵਿਅਕਤੀ ਜੋ ਆਸਮਾਨ ਤੋਂ ਛਲਾਂਗ ਲਾ ਕੇ ਹਮੇਸ਼ਾਂ ਲਈ ਗਾਇਬ ਹੋ ਗਿਆ।

ਲੇਖਕ : ਹਰਵਿੰਦਰ ਰੋਮੀ, ਸਮਾਜਿਕ ਸਿੱਖਿਆ ਮਾਸਟਰ (ਬਰਨਾਲਾ)
ਮੋਬਾਈਲ : 8528838000
Email – rommyharvinder@gmail.com







Be First to Comment