ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਰਕੰਦੀ ਦੇ ਰਹਿਣ ਵਾਲੇ ਕਿਸਾਨ ਵਿਕਰਮਜੀਤ ਸਿੰਘ ਡਰੈਗਨ ਫਰੂਟ ਦੀ ਖੇਤੀ ਕਰਦੇ ਹਨ। ਉਨ੍ਹਾਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਬੀ-ਟੈਕ ਪਾਸ ਕੀਤੀ ਹੋਈ ਹੈ।ਉਨ੍ਹਾ ਇੰਜੀਨੀਅਰਿੰਗ ਦੀ ਨੌਕਰੀ ਕਰਨ ਦੀ ਬਜਾਏ ਆਪਣੇ ਪਰਿਵਾਰਕ ਕਿੱਤੇ ਖੇਤੀਬਾੜੀ ਨੂੰ ਚੁਣਿਆ ਅਤੇ ਇੱਕ ਵੱਖਰੀ ਕਿਸਮ ਦੀ ਖੇਤੀ ਕਰਨ ਦਾ ਫੈਸਲਾ ਕੀਤਾ। ਉਹ ਦੱਸਦੇ ਹਨ ਕਿ ਸ਼ੁਰੂਆਤ ਵਿੱਚ ਉਨ੍ਹਾਂ ਲੋਕਾਂ ਦੇ ਡਰੈਗਨ ਫਰੂਟ ਦੇ ਫਾਰਮਾਂ ਉਪਰ ਜਾ ਕੇ ਇਸ ਖੇਤੀ ਬਾਰੇ ਸਿੱਖਿਆ ਜਿਸ ਤੋਂ ਬਾਅਦ ਉਨ੍ਹਾਂ ਆਪਣੇ ਖੇਤ ਵਿੱੱਚ ਡਰੈਗਨ ਫਰੂਟ ਦੀ ਖੇਤੀ ਸ਼ੁਰੂ ਕਰ ਦਿੱਤੀ।

ਉਹ ਦੱਸਦੇ ਹਨ ਕਿ ਰਵਾਇਤੀ ਖੇਤੀ ਦੇ ਮੁਕਾਬਲੇ ਇਹ ਖੇਤੀ ਬਹੁਤ ਵਧੀਆ ਹੈ ਕਿਉਂਕਿ ਇਸ ਵਿੱਚ ਰੇਹ ਸਪ੍ਰੇਹ ਦੀ ਜਰੂਰਤ ਬਹੁਤ ਹੀ ਘੱਟ ਪੈਦੀ ਹੈ। ਨਾਲ ਹੀ ਇਸ ਖੇਤੀ ਲਈ ਪਾਣੀ ਦੀ ਬਹੁਤ ਹੀ ਘੱਟ ਲੋੜ ਪੈਂਦੀ ਹੈ। ਉਹ ਦੱਸਦੇ ਹਨ ਰੂੜੀ ਦੀ ਖਾਦ ਵੀ ਵਰਤੋਂ ਕਰਕੇ ਵੀ ਡਰੈਗਨ ਫਰੂਟ ਦੀ ਖੇਤੀ ਕੀਤੀ ਜਾ ਸਕਦੀ ਹੈ ਅਤੇ ਇਸ ਵਿੱਚ ਲੇਬਰ ਦੀ ਵੀ ਘੱਟ ਹੀ ਲੋੜ ਪੈਦੀ ਹੈ। ਉਹ ਦੱਸਦੇ ਹਨ ਕਿ ਫਰੂਟਿੰਗ ਸਮੇਂ ਇਸ ਪੌਦੇ ਦਾ ਖਿਆਲ ਰੱਖਣਾ ਪੈਦਾ ਹੈ ਪਰ ਜਦੋਂ ਫਲ ਆਉਣ ਸ਼ੁਰੂ ਹੋ ਜਾਂਦਾ ਹੈ ਤਦ ਫਰੂਟ ਤੋੜਣ ਦੇ ਲਈ ਲੇਬਰ ਰੱਖਣੀ ਪੈਂਦੀ ਹੈ।

ਵਿਕਰਮਜੀਤ ਕੋਲ ਹੁਣ 4 ਏਕੜ ਦਾ ਡਰੈਗਨ ਫਰੂਟ ਦਾ ਫਾਰਮ ਹੈ ਜਿਸ ਤੋਂ ਉਹ ਸਾਲਾਨਾ 20 ਲੱਖ ਤੋਂ 40 ਲੱਖ ਰੁਪਏ ਕਮਾਉਂਦੇ ਹਨ। ਵਿਕਰਮਜੀਤ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਕੇ ਆਪਣੀ ਫਸਲ ਦਾ ਖੁਦ ਮੰਡੀਕਰਨ ਕਰਦਾ ਹੈ ਤਾਂ ਉਹ ਚੰਗੀ ਕਮਾਈ ਕਰ ਸਕਦਾ ਹੈ।

ਉਹ ਦੱਸਦੇ ਹਨ ਕਿ ਜੇਕਰ ਕਿਸੇ ਕਿਸਾਨ ਨੇ ਡਰੈਗਨ ਫਰੂਟ ਦੀ ਖੇਤੀ ਸ਼ੁਰੂ ਕਰਨੀ ਹੈ ਤਾਂ ਉਸਨੂੰ ਛੋਟੇ ਪੱਧਰ ਤੋਂ ਇਸ ਦੀ ਸ਼ੁਰੂ ਕਰਨੀ ਚਾਹੀਦੀ ਹੈ ਅਤੇ ਜੇਕਰ ਕੋਈ ਕਿਸਾਨ ਇੱਕ ਏਕੜ ਵਿੱਚ ਇਸਦੀ ਖੇਤੀ ਕਰਦਾ ਹੈ ਅਤੇ ਡਰੈਗਨ ਫਰੂਟ ਤੋਂ ਪਹਿਲੇ ਦੋ ਸਾਲ ਛੱਡ ਕੇ ਤੀਜੇ ਸਾਲ ਫਰੂਟ ਲੈਦਾ ਹੈ ਤਾਂ ਕਿਸਾਨ ਇੱਕ ਏਕੜ ਵਿੱਚੋਂ ਘੱਟੋਂ ਘੱਟ 5 ਲੱਖ ਤੱਕ ਦਾ ਫਰੂਟ ਪੈਦਾ ਕਰ ਸਕਦਾ ਹੈ ਅਤੇ ਜੇਕਰ ਮੌਸਮ ਵਧੀਆ ਰਹੇ ਤਾਂ ਇਹ ਆਮਦਨ 10 ਲੱਖ ਵੀ ਹੋ ਸਕਦੀ ਹੈ। ਵਿਕਰਮਜੀਤ ਦੇ ਵੱਖਰੇ ਖੇਤੀ ਮਾਡਲ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਬੀ ਟੈੱਕ ਪਾਸ ਕਿਸਾਨ ਦਾ ਹਾਈਟੈੱਕ ਫਾਰਮ
More from AgricultureMore posts in Agriculture »






Be First to Comment