ਬਰਨਾਲਾ ਜ਼ਿਲ੍ਹੇ ਦੇ ਪਿੰਡ ਕੱਟੂ ਦੇ ਰਹਿਣ ਵਾਲੇ ਕਿਸਾਨ ਅਤਿੰਦਰਪਾਲ ਸਿੰਘ ਹਲਦੀ ਦੀ ਖੇਤੀ ਕਰਦੇ ਹਨ। ਅਤਿੰਦਰਪਾਲ ਨੇ ਫਸਲ ਵਿਗਿਆਨ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਹੋਈ ਹੈ। ਉਨ੍ਹਾਂ ਨੂੰ ਆਪਣੀ ਪੜ੍ਹਾਈ ਤੋਂ ਬਾਅਦ ਅਮਰੀਕਾ ਵਿੱਚ ਸੈਟਲ ਹੋਣ ਦਾ ਮੌਕਾ ਮਿਿਲਆ ਪਰ ਉਨ੍ਹਾਂ ਪੰਜਾਬ ਵਿੱਚ ਰਹਿ ਕੇ ਖੇਤੀ ਕਰਨ ਦਾ ਫੈਸਲਾ ਕੀਤਾ। ਅਤਿੰਦਰਪਾਲ ਸਿੰਘ ਵਿਿਗਆਨਕ ਤਰੀਕੇ ਨਾਲ 9 ਏਕੜ ਵਿੱਚ ਹਲਦੀ ਦੀ ਖੇਤੀ ਕਰਦੇ ਹਨ।

ਅਤਿੰਦਰਪਾਲ ਨੇ ਆਪਣੇ ਖੇਤ ਵਿੱਚ ਹਲਦੀ ਦੀ ਪ੍ਰੋਸੈਸਿੰਗ ਯੂਨਿਟ ਵੀ ਲਗਾਈ ਹੋਈ ਹੈੈ ਅਤੇ ਉਹ ਆਪਣੀ ਫ਼ਸਲ ਦਾ ਮੰਡੀਕਰਨ ਵੀ ਖ਼ੁਦ ਕਰਦੇ ਹਨ। ਉਹ ਦੱਸਦੇ ਹਨ ਕਿ ਸ਼ੁਰੂਆਤ ਦੇ ਵਿੱਚ ਦਿਕੱਤਾਂ ਜਰੂਰ ਆਈਆਂ ਸਨ ਕਿਉਂਕਿ ਪਹਿਲਾ ਉਨ੍ਹਾਂ ਨੇ ਖੁਦ ਹਲਦੀ ਦੀ ਪ੍ਰੋਸੈਸਿੰਗ ਕਰਕੇ ਪਿੰਡ-ਪਿੰਡ ਜਾ ਕੇ ਵੇਚੀ। ਉਨ੍ਹਾਂ ਦੀ ਹਲਦੀ ਦੀ ਗੁਣਵੱਤਾ ਨੂੰ ਵੇਖਦੇ ਹੋਏ ਹੌਲੀ ਹੌਲੀ ਲੋਕ ਉਨ੍ਹਾਂ ਨਾਲ ਜੁੜਣ ਲੱਗੇ ਅਤੇ ਅੱਜ ਉਨ੍ਹਾਂ ਦੀ ਹਲਦੀ ਸਿੱਧਾ ਉਨ੍ਹਾਂ ਦੇ ਖੇਤ ਵਿੱਚੋਂ ਹੀ ਵਿਕ ਜਾਂਦੀ ਹੈ।

ਉਹ ਦੱਸਦੇ ਹਨ ਕਿ ਉਨ੍ਹਾਂ ਦੀ ਹਲਦੀ ਇੱਕਲੇ ਪੰਜਾਬ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਵਿਕਦੀ ਹੈ। ਉਨ੍ਹਾਂ ਦਾ ਇੱਕ ਕੈਨੇਡੀਅਨ ਕੰਪਨੀ ਦੇ ਨਾਲ ਟਾਈਅੱਪ ਹੋਇਆ ਹੈ ਜੋ ਉਨ੍ਹਾਂ ਤੋਂ ਸਿੱਧਾ ਹਲਦੀ ਦੀ ਖਰੀਦ ਕਰਦੇ ਹਨ ਅਤੇ ਫਿਰ ਇਸ ਨੂੰ ਵਿਦੇਸ਼ਾਂ ਵਿੱਚ ਵੇਚਦੇ ਹਨ।

ਅਤਿੰਦਰਪਾਲ ਦਾ ਕਹਿਣਾ ਹੈ ਕਿ ਜੇਕਰ ਕਿਸਾਨਾਂ ਨੇ ਖੇਤੀ ਵਿੱਚੋਂ ਮੁਨਾਫਾ ਲੈਣਾ ਹੈ ਤਾਂ ਉਨ੍ਹਾਂ ਨੂੰ ਪ੍ਰੋਸੈਸਿੰਗ ਅਤੇ ਫਸਲ ਦੀ ਖੁਦ ਮਾਰਿਿਕਟੰਗ ਵੱਲ ਆਉਣਾ ਪਵੇਗਾ ਤਾਂ ਹੀ ਕਿਸਾਨ ਖੇਤੀ ਨੂੰ ਲਾਹੇਵੰਦ ਧੰਦਾ ਬਣਾ ਸਕਦਾ ਹੈ। ਅਤਿੰਦਰਪਾਲ ਰਵਾਇਤੀ ਫ਼ਸਲਾਂ ਦੇ ਮੁਕਾਬਲੇ ਹਲਦੀ ਦੀ ਖੇਤੀ ਤੋਂ ਦੁੱਗਣਾ ਮੁਨਾਫ਼ਾ ਕਮਾਉਂਦਾ ਹੈ। ਅਤਿੰਦਰਪਾਲ ਉਨ੍ਹਾਂ ਕਿਸਾਨਾਂ ਲਈ ਪ੍ਰੇਰਨਾ ਸਰੋਤ ਹੈ ਜੋ ਖੇਤੀ ਵਿੱਚ ਤਜਰਬਾ ਕਰਨਾ ਚਾਹੁੰਦੇ ਹਨ। ਉਨ੍ਹਾਂ ਦੇ ਖੇਤੀ ਤਜ਼ਰਬਿਆਂ ਬਾਰੇ ਹੋਰ ਜਾਨਣ ਲਈ ਹੇਠਾਂ ਦਿੱਤੀ ਵੀਡੀਓ ਵੇਖ ਸਕਦੇ ਹੋ।

ਸਾਰੇ ਪਿੰਡ ਨੂੰ ਹਲਦੀ ਵੇਚਣ ਵਾਲਾ ਕਿਸਾਨ
More from AgricultureMore posts in Agriculture »






Be First to Comment