ਖੇਤੀ ਵਿਚੋਂ ਘਟਦੇ ਮੁਨਾਫੇ ਨੇ ਬਹੁਤੇ ਨੌਜਵਾਨਾਂ ਦਾ ਖੇਤੀ ਪ੍ਰਤੀ ਮੋਹ ਭੰਗ ਕਰ ਦਿੱਤਾ ਹੈ ਪਰ ਕੁੱਝ ਨੌਜਵਾਨ ਅਜਿਹੇ ਵੀ ਹਨ ਜੋ ਖੇਤੀ ਦੇ ਨਵੇਂ ਤੌਰ ਤਰੀਕਿਆਂ ਉੱਤੇ ਨਾ ਸਿਰਫ ਕੰਮ ਕਰ ਰਹੇ ਹਨ ਸਗੋਂ ਸਫਲ ਵੀ ਹੋ ਰਹੇ ਹਨ। ਅਜਿਹਾ ਹੀ ਇੱਕ ਨੌਜਵਾਨ ਕਿਸਾਨ ਹੈ ਬਰਨਾਲਾ ਜ਼ਿਲ੍ਹੇ ਦੇ ਪਿੰਡ ਬੱਲੋ ਦਾ ਰਹਿਣ ਵਾਲਾ ਰਸ਼ਪਾਲ ਸਿੰਘ।
ਰਸ਼ਪਾਲ ਸਿੰਘ ਆਪਣੀ ਅੱਠ ਏਕੜ ਜ਼ਮੀਨ ਵਿੱਚ ਸਟਰਾਬੇਰੀ ਅਤੇ ਸਬਜ਼ੀਆਂ ਦੀ ਖੇਤੀ ਦੇ ਨਾਲ ਨਾਲ ਖੁੰਭਾ ਦੀ ਖੇਤੀ ਵੀ ਕਰ ਰਿਹਾ ਹੈ। ਰਸ਼ਪਾਲ ਦੁਆਰਾ ਉਗਾਈਆਂ ਜਾ ਰਹੀਆਂ ਖੁੰਭਾਂ ਆਮ ਖੁੰਭਾਂ ਨਹੀਂ ਹਨ। ਰਸ਼ਪਾਲ ਸਿੰਘ ਕੌਰਡੀਸੈਪ ਮਸ਼ਰੂਮ ਦੀ ਖੇਤੀ ਕਰਦਾ ਹੈ। ਇਸ ਮਸ਼ਰੂਮ ਦੀ ਪੈਦਾਵਾਰ ਲਈ ਰਸ਼ਪਾਲ ਸਿੰਘ ਨੇ ਘਰ ਵਿੱਚ ਹੀ ਇੱਕ ਲੈਬ ਤਿਆਰ ਕੀਤੀ ਹੋਈ ਹੈ। ਪਹਾੜਾਂ ਉੱਤੇ ਮਿਲਣ ਵਾਲੀ ਇਸ ਕੀਮਤੀ ਮਸ਼ਰੂਮ ਨੂੰ ਰਸ਼ਪਾਲ ਲੈਬ ਵਿੱਚ ਤਿਆਰ ਕਰਕੇ ਵੇਚ ਰਿਹਾ ਹੈ। ਇਸਦੀ ਮਾਰਕੀਟਿੰਗ ਵੀ ਰਸ਼ਪਾਲ ਖੁਦ ਹੀ ਕਰਦਾ ਹੈ। ਰਸ਼ਪਾਲ ਮੁਤਾਬਿਕ ਬਜ਼ਾਰ ਵਿੱਚ ਇਸਦੀ ਕੀਮਤ ਇੱਕ ਲੱਖ ਰੁਪਏ ਪਰ ਕਿੱਲੋਗ੍ਰਾਮ ਹੈ। ਰਸ਼ਪਾਲ ਕੌਰਡੀਸੈਪ ਦੀ ਪੈਦਾਵਾਰ ਤੋਂ ਚੰਗਾ ਮੁਨਾਫ਼ਾ ਕਮਾ ਰਿਹਾ ਹੈ। ਰਸ਼ਪਾਲ ਨੂੰ ਉਸਦੇ ਉੱਦਮ ਕਰਕੇ ਖੇਤੀਬਾੜੀ ਵਿਭਾਗ ਪੰਜਾਬੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਆਮਦਨ ਵਧਾਉਣ ਦੇ ਚਾਹਵਾਨ ਕਿਸਾਨਾਂ ਲਈ ਰਸ਼ਪਾਲ ਇੱਕ ਮਿਸਾਲ ਹੈ।
ਰਸ਼ਾਪਲ ਦੀ ਖੁੰਭ ਪੈਦਾਵਾਰ ਦੀ ਵਿਧੀ ਬਾਰੇ ਹੋਰ ਜਾਨਣ ਲਈ ਤੁਸੀਂ ਹੇਠਲੇ ਲਿੰਕ ਨੂੰ ਖੋੋਲ ਕੇ ਵੀਡੀਓ ਦੇਖ ਸਕਦੇ ਹੋ।
Be First to Comment